ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 20 ਅਪ੍ਰੈਲ
ਨੈਸ਼ਨਲ ਹਾਈਵੇ ਉੱਤੇ ਕਸਬਾ ਬੀਜਾ ਨੇੜਲੇ ਪਿੰਡ ਮਹਿੰਦੀਪੁਰ ਦੇ ਇਕ ਪੈਟਰੋਲ ਪੰਪ 'ਤੇ ਖੜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਕੁਝ ਵੀ ਸਮੇਂ ਵਿਚ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਟਰੱਕ ਡਰਾਈਵਰ ਨੂੰ ਟਰੱਕ ਤੋਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਤੇ ਟਰੱਕ ਡਰਾਈਵਰ ਦੀ ਟਰੱਕ ਅੰਦਰ ਸੜ ਕੇ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਟਰੱਕ ਨੂੰ ਅੱਗ ਲੱਗਣ ਦਾ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕੇ। ਗਨੀਮਤ ਇਹ ਰਹੀ ਕਿ ਪੈਟਰੋਲ ਪੰਪ ਨੂੰ ਨਹੀਂ ਲੱਗੀ ਨਹੀਂ ਤਾਂ ਬਹੁਤ ਭਿਆਨਕ ਹਾਦਸਾ ਵਾਪਰ ਸਕਦਾ ਸੀ। ਜਾਣਕਾਰੀ ਮੁਤਾਬਕ ਖੰਨਾ 'ਚ ਪੈਂਦੇ ਪਿੰਡ ਬੀਜਾ ਨੇੜੇ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਇਕ ਪੈਟਰੋਲ ਪੰਪ 'ਤੇ ਹਿਮਾਚਲ ਪ੍ਰਦੇਸ਼ ਦੇ ਨੰਬਰ ਦਾ ਇਕ ਟਰੱਕ ਲਗਾ ਕੇ ਡਰਾਈਵਰ ਟਰੱਕ ਵਿਚ ਹੀ ਸੁੱਤਾ ਪਿਆ ਸੀ। ਤੜਕੇ 3.30 ਵਜੇ ਦੇ ਕਰੀਬ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਡਰਾਈਵਰ ਵਿਚ ਹੀ ਸੜ ਗਿਆ। ਹਾਲਾਂਕਿ ਮੌਕੇ 'ਤੇ ਮੌਜੂਦ ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਡਰਾਈਵਰ ਨੂੰ ਬਚਾ ਨਹੀਂ ਸਕੇ। ਪੰਪ 'ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਦੱਸਿਆ ਕੇ ਪੰਪ 'ਤੇ ਰਾਤ ਦੀ ਹੀ ਗੱਡੀ ਖੜ੍ਹੀ ਸੀ ਤੇ ਡਰਾਈਵਰ ਵਿਚ ਹੀ ਸੁੱਤਾ ਪਿਆ ਸੀ। ਅਚਾਨਕ ਸਵੇਰੇ ਤੜਕਸਾਰ ਸਾਡੇ ਤਿੰਨ ਵਜੇ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਗੱਡੀ 'ਚ ਹੀ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕੇ ਅਸੀਂ ਪਾਣੀ ਅਤੇ ਸਲੰਡਰਾਂ ਨਾਲ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾ ਸਕੇ ਅਤੇ ਨਾ ਹੀ ਡਰਾਈਵਰ ਨੂੰ ਬਚਾ ਸਕੇ।