ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਅਪ੍ਰੈਲ
ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਵੱਲੋ ਭਾਜਪਾ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੂੰ ਉਹਨਾਂ ਦੀਆ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸੀਨੀਅਰ ਲੀਡਰਸ਼ਿਪ ਨਾਲ ਰਾਇ ਮਸ਼ਵਰਾ ਕਰਕੇ ਲੋਕ ਸਭਾ ਹਲਕਾ ਸੰਗਰੂਰ ਦਾ ਸਮੂਹ ਸੈਲਾ ਦਾ ਕੋ-ਆਰਡੀਨੇਟਰ ਨਿਯੁਕਤ ਕੀਤਾ ਹੈ।ਇਹ ਜਾਣਕਾਰੀ ਲੋਕ ਸਭਾ ਹਲਕਾ ਸੰਗਰੂਰ ਦੇ ਕਨਵੀਨਰ ਜੱਥੇਦਾਰ ਸੁਖਵੰਤ ਸਿੰਘ ਧਨੌਲਾ ਨੇ ਪ੍ਰੈਸ ਦੇ ਨਾਂ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਿੱਧੂ ਪਾਰਟੀ ਦੇ ਵਫਾਦਾਰ ਕਾਰੀਆ ਕਰਤਾ ਹਨ ਜਿਹੜੇ ਬਹੁਤ ਹੀ ਲਗਨ ਨਾਲ ਪਾਰਟੀ ਵੱਲੋ ਦਿੱਤੇ ਹਰ ਕਾਰਜ ਨੂੰ ਪੂਰੀ ਸੁਹਿਰਦਤਾ ਇਮਾਨਦਾਰੀ ਨਾਲ ਨੇਪਰੇ ਚਾੜਦੇ ਹਨ। ਇਸ ਨਿਯੁਕਤੀ ਨਾਲ ਜਿਲਾ ਸੰਗਰੂਰ ਬਰਨਾਲਾ ਅਤੇ ਮਾਲੇਰਕੋਟਲਾ ਦੇ ਸਾਬਕਾ ਫੌਜੀਆਂ ਵਿੱਚ ਅਤੇ ਡੀਪੂ ਹੋਲਡਰਾ ਵਿੱਚ ਖ਼ੁਸੀ ਦੀ ਲਹਿਰ ਪਾਈ ਜਾ ਰਹੀ ਹੈ ।