ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਅਪ੍ਰੈਲ
ਮਰਚੇਟ ਨੇਵੀ ਦੇ ਸਮੰਦ੍ਰੀ ਜਹਾਜ ਜਿਸ ਨੂੰ ਇਸਰਾਇਲ ਅਤੇ ਈਰਾਨ ਦੀ ਲੜਾਈ ਦੇ ਚਲਦਿਆਂ ਈਰਾਨ ਸਰਕਾਰ ਵੱਲੋਂ ਫੜ ਲਿਆ ਗਿਆ ਸੀ ਜਿਸ ਵਿੱਚ ਭਾਰਤੀ ਮੂਲ ਦੇ 17 ਲੋਕ ਕੰਮ ਕਰਦੇ ਸਨ ਜਿਨ੍ਹਾਂ ਵਿੱਚ ਕੇਰਲਾ ਤੋਂ ਇੱਕ ਕੇਡਟ ਲੜਕੀ ਭੀ ਕੰਮ ਕਰ ਰਹੀ ਸੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਬਾਤ ਕਰਕੇ ਰਿਹਾ ਕਰਵਾ ਲਿਆ ਗਿਆ ਹੈ ਜਿਸ ਬਾਬਤ ਸਮੁੱਚੇ ਭਾਰਤ ਦੇ ਲੋਕਾਂ ਵਿੱਚ ਅਤੇ ਇਹਨਾਂ 17 ਲੋਕਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਵਿੱਚ ਖ਼ੁਸੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਵੱਲੋ ਕੀਤੇ ਇਸ ਕੰਮ ਦੀ ਭਰਭੂਰ ਸ਼ਲਾਘਾ ਹੋ ਰਹੀ ਹੈ ਇਹ ਜਾਣਕਾਰੀ ਭਾਜਪਾ ਡੇ ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ ਅਤੇ ਹਲਕਾ ਇੰਚਾਰਜ ਭਦੌੜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕੇਡਟ ਲੜਕੀ ਅੰਤੇਸਾ ਜੋਸਫ ਸੁੱਖ ਸਾਂਦ ਨਾਲ ਆਪਣੇ ਘਰ ਕੇਰਲਾ ਵਿੱਖੇ ਪਹੁੰਚ ਗਈ ਹੈ ਅਤੇ ਬਾਕੀ ਜਹਾਜ ਦੇ 16 ਲੋਕ ਭੀ ਜਲਦੀ ਆਪੋ ਆਪਣੇ ਘਰ ਪਹੁੰਚ ਜਾਣਗੇ ਚੇਤੇ ਰਹੇ ਪਹਿਲਾ ਭੀ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਖਲ ਦੇਣ ਤੋਂ ਬਾਦ ਹੀ ਰੂਸ ਨੇ ਕੁੱਝ ਦਿਨ ਲਈ ਲੜਾਈ ਬੰਦ ਕੀਤੀ ਸੀ ਤੇ ਭਾਰਤੀ ਬੱਚੇ ਜੋਂ ਯੂਕਰੇਨ ਅੰਦਰ ਡਾਕਟਰੀ ਦਾ ਕੋਰਸ ਕਰਦੇ ਸਨ ਨਾਲ ਲਗਦੇ ਬਾਡਰਾ ਤੱਕ ਲੜਾਈ ਰੁਕੀ ਹੋਣ ਕਰਕੇ ਠੀਕ ਠਾਕ ਪਹੁੰਚ ਸਕੇ ਜਿਥੋਂ ਉਹਨਾਂ ਨੂੰ ਸਹੀ ਸਲਾਮਤ ਆਪੋ ਆਪਣੇ ਘਰੋਂ ਘਰੀ ਭਾਰਤ ਸਰਕਾਰ ਨੇ ਪਹੁੰਚਦਾ ਕੀਤਾ ਅਤੇ ਮੋਦੀ ਜੀ ਨੇ ਇਹ ਯਕੀਨੀ ਬਣਾਇਆ ਕੇ ਕਿਸੇ ਭੀ ਬੱਚੇ ਦਾ ਜਾਨੀ ਨੁਕਸਾਨ ਨੇ ਹੋਵੇ ਜਿਸ ਦੀ ਭੀ ਪੂਰੇ ਭਾਰਤ ਵਰਸ਼ ਵਿੱਚ ਭਾਰਤੀ ਲੋਕਾਂ ਨੇ ਭਰਭੂਰ ਸ਼ਲਾਘਾ ਹੋਈ ਸੀ ਇਸ ਮੌਕੇ ਭਾਜਪਾ ਐਸ ਮੋਰਚੇ ਦੇ ਮੀਤ ਪ੍ਰਧਾਨ ਗੁਰਦੇਵ ਸਿੰਘ ਮੱਕੜ ਭੀ ਹਾਜਰ ਸਨ।