ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਅਪ੍ਰੈਲ
10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਸਬੰਧੀ ਆਯੂਰਵੈਦਾ ਵਿਭਾਗ ਬਰਨਾਲਾ ਵਲੋ ਯੂ ਟਿਊਬ ਚੈਨਲ (ਡਾਇਰੈਕਟਰ ਆਫ ਆਯੂਰਵੇਦਾ ਪੰਜਾਬ) ਉੱਤੇ ਲਾਈਵ ਹੋ ਕੇ ਯੋਗਾ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ।ਮਾਨਯੋਗ ਆਯੂਸ਼ ਕਮਿਸ਼ਨਰ ਸ਼੍ਰੀ ਅਭਿਨਵ ਤ੍ਰਿਖਾ, ਡਾਇਰੈਟਰ ਆਯੂਰਵੈਦਾ ਪੰਜਾਬ ਡਾ ਰਵੀ ਡੂਮਰਾ , ਅਤੇ ਡਾ:ਅਮਨ ਕੋਸ਼ਲ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਯੁਰਵੈਦਾ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਸਬੰਧੀ ਆਯੂਰਵੈਦਾ ਵਿਭਾਗ ਬਰਨਾਲਾ ਵਲੋ ਯੂ ਟਿਊਬ ਚੈਨਲ ਡਾਇਰੈਕਟਰ ਆਫ ਆਯੂਰਵੇਦਾ ਪੰਜਾਬ ਉੱਤੇ ਲਾਈਵ ਹੋ ਕੇ ਮਿਤੀ 23/04/2024 ਨੂੰ ਸਵੇਰੇ 6:30 ਤੋ 7:30 ਵਜੇ ਤੱਕ ਯੋਗਾ ਦਾ ਪ੍ਰਸਾਰਨ ਕੀਤਾ ਗਿਆ। ਇਸ ਪ੍ਰਸਾਰਨ ਨੂੰ 700 ਦੇ ਕਰੀਬ ਵਿਅਕਤੀਆਂ ਵੱਲੋਂ ਲਾਈਵ ਦੇਖਿਆ ਗਿਆ। ਇਸ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ ਨਾਰੀ ਸ਼ਕਤੀਕਰਨ ਬਾਰੇ ਡਾ: ਸ਼੍ਰੀਮਤੀ ਸੀਮਾ ਏ.ਐਮ.ਓ ਵੱਲੋਂ ਲੋਕਾਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ ਅਤੇ ਡਾ: ਅਮਨਦੀਪ ਸਿੰਘ ਨੇ ਯੋਗਾ ਬਾਰੇ ਦਰਸ਼ਕਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਯੋਗ ਸਾਧਨਾ ਨੂੰ ਲਾਈਵ ਕਰਨ ਦੀ ਡਿਊਟੀ ਸ਼੍ਰੀਮਤੀ ਆਰਤੀ ਨੇ ਯੋਗਾ ਦੀ ਟਰੇਨਰ ਵਲੋਂ ਨਿਭਾਈ ਗਈ। ਇਸ ਮੋਕੇ ਆਯੂਰਵੈਦਾ ਵਿਭਾਗ ਬਰਨਾਲਾ ਵਲੋ ਡਾ: ਰਾਕੇਸ਼ ਕੁਮਾਰ ਏ.ਐਮ.ਓ, ਡਾ: ਸ਼ੀਤੂ ਢੀਗਰਾਂ ਏ.ਐਮ.ਓ, ਨਵਰਾਜ ਸਿੰਘ ਉਪਵੈਦ , ਯਾਦਵਿੰਦਰ ਸਿੰਘ ਉਪਵੈਦ, ਹਰਵਿੰਦਰ ਸਿੰਘ ਉਪਵੈਦ, ਕੁਲਦੀਪ ਸਿੰਘ ਯੋਗਾ ਟਰੇਨਰ ਅ.ਹ.ਵ.ਸ ਖੁੱਡੀ ਖੁਰਦ
ਹਾਜ਼ਰ ਸਨ।