ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਅਪ੍ਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਜਦੋਂ ਅਰਵਿੰਦ ਖੰਨਾ ਆਪਣਾਂ ਚੋਣ ਪ੍ਰਚਾਰ ਕਰਨ ਸਬੰਧੀ ਅੱਗਰਵਾਲ ਧਰਮਸਾਲਾ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਇਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਚਿਹਰੀ ਚੌਂਕ ਵਿੱਚ ਇਕੱਠੇ ਹੋਕੇ ਜੌੜੇ ਪੰਪ ਮਾਰਚ ਕੀਤਾ ਗਿਆ ਤੇ ਬੀਜੇਪੀ ਖਿਲਾਫ ਜੰਮਕੇ ਨਾਹਰੇ ਬਾਜੀ ਕੀਤੀ ਗਈ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਆਪਣੀ ਮੀਟਿੰਗ ਵਿਚਕਾਰ ਹੀ ਛੱਡਕੇ ਚਲਾ ਗਿਆ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਉਥੇ ਹੀ ਰੋਕ ਲਿਆ ਗਿਆ।ਕਿਉਂਕਿ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਮਜ਼ਦੂਰ ਮਹਾਂ ਰੈਲੀ ਵਿੱਚ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਚੋਣ ਪ੍ਰਚਾਰ ਸਮੇ ਬੀਜੇਪੀ ਦੇ ਕੈਂਡੀ ਡੇਟਾ ਦਾ ਵਿਰੋਧ ਕੀਤਾ ਜਾਵੇਗਾ। ਕਿਉਂਕਿ ਦਿੱਲੀ ਕਿਸਾਨ ਮੋਰਚੇ ਦੁਰਾਨ ਕੁਝ ਮੰਗਾਂ ਮੰਨੀਆਂ ਗਈਆਂ ਸਨ ਪਰ ਲਾਗੂ ਨਹੀਂ ਕੀਤੀਆਂ ਗਈਆਂ।ਪ੍ਰਸ਼ਾਸਨ ਦੀ ਵਧੀਕੀ ਕਾਰਨ ਬੀਜੇਪੀ ਦੇ ਕੈਂਡੀ ਡੇਟ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।ਕਿਉਂਕਿ ਸੰਗਰੂਰ ਸੀਟ ਤੋਂ ਬੀਜੇਪੀ ਨੇ ਐਮ ਪੀ ਦੇ ਉਮੀਦਵਾਰ ਅਮਰਿੰਦਰ ਖੰਨਾ ਨੂੰ ਟਿਕਟ ਦਿੱਤੀ ਗਈ ਹੈ। ਭਾਵੇਂ ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਕੁੱਲ ਵਰਗ ਦੇ ਰੋਹ ਨੂੰ ਭਾਂਪਦਿਆਂ ਖੇਤੀ ਵਿਰੋਧੀ ਕਾਲ਼ੇ ਕਾਨੂੰਨ ਵਾਪਸ ਲੈ ਲਏ ਗਏ ਸਨ। ਪਰ ਕਾਰਪੋਰੇਟ ਘਰਾਣਿਆਂ ਪੱਖੀ ਕੇਂਦਰ ਸਰਕਾਰ ਆਪਣੇ ਪੈਰ ਪੰਜਾਬ ਵਿੱਚ ਵੀ ਦੂਸਰੇ ਸੂਬਿਆਂ ਵਾਂਗ ਪੱਕੇ ਕਰਨਾ ਚਾਹੁੰਦੀ ਹੈ। ਤਾਂਕਿ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਸੌਖੇ ਢੰਗ ਨਾਲ ਲਾਗੂ ਕਰ ਸਕੇਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਮਰਿੰਦਰ ਖੰਨਾ ਨੂੰ ਇਹ ਯਾਦ ਕਰਵਾਉਣ ਲਈ ਕਿ ਦਿੱਲੀ ਕਿਸਾਨ ਮੋਰਚੇ ਸਮੇਂ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਅਸੀਸ ਮਿਸ਼ਰਾ ਟੈਣੀ ਵੱਲੋਂ ਆਪਣੀ ਥਾਰ ਗੱਡੀ ਨਾਲ ਚਾਰ ਕਿਸਾਨ ਤੇ ਇੱਕ ਪੱਤਰ ਕਾਰ ਸ਼ਹੀਦ ਕਰ ਦਿੱਤੇ ਗਏ ਸਨ ਦੋਸ਼ੀਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਫਸਲੀ ਐਮ,ਐਸ,ਪੀ, ਕਾਨੂੰਨ ਦੀ ਗਰੰਟੀ ਦਿਤੀ ਜਾਵੇ। ਸੰਘਰਸ਼ ਕਰਦੇ ਕਿਸਾਨ ਆਗੂਆਂ ਤੇ ਕਿਸਾਨਾਂ ਤੇ ਪਾਏਂ ਪਰਚੇ ਰੱਦ ਕੀਤੇ ਜਾਣ। ਬਿਜਲੀ ਬਿੱਲ 2020, ਰੱਦ ਕੀਤਾ ਜਾਵੇ। ਮੰਨੀਆਂ ਗਈਆਂ ਮੰਗਾਂ ਨਾਂ ਲਾਗੂ ਕਰਨ ਤੱਕ ਬੀਜੇਪੀ ਦੇ ਕੈਂਡੀ ਡੇਟਾ ਦਾ ਵਿਰੋਧ ਜਾਰੀ ਰਹੇਗਾ।ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਕ੍ਰਿਸ਼ਨ ਸਿੰਘ ਛੰਨਾ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਬੁੱਕਣ ਸਿੰਘ ਸੈਦੋਵਾਲ ਨਿਰਪਜੀਤ ਸਿੰਘ ਬਡਬਰ ਕੁਲਜੀਤ ਸਿੰਘ ਵਜੀਦਕੇ ਰਾਮ ਸਿੰਘ ਸੰਘੇੜਾ ਨਾਜਰ ਸਿੰਘ ਠੁੱਲੀਵਾਲ ਗੁਰਨਾਮ ਸਿੰਘ ਬਿੰਦਰ ਸਿੰਘ ਭੋਤਨਾ ਔਰਤਾਂ ਦੇ ਕਨਵੀਨਰ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ ਸੰਦੀਪ ਕੌਰ ਪੱਤੀ ਸੇਖਵਾਂ ਲਖਵੀਰ ਕੌਰ ਧਨੌਲਾ ਅਮਰਜੀਤ ਕੌਰ ਬਡਬਰ ਆਦਿ ਆਗੂ ਹਾਜਰ ਸਨ