ਜਰਨਲਿਸਟ ਇੰਜੀ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 23 ਅਪ੍ਰੈਲ
ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਬਰਨਾਲਾ ਦੇ ਵਿੱਚ ਦੋ ਫਾੜ ਹੋ ਚੁੱਕੀ ਹੈ। ਜਿੱਥੇ ਭਾਜਪਾ ਦੇ ਵਿੱਚ ਦੋ ਧੜੇਬੰਦੀਆਂ ਬਣ ਚੁੱਕੀਆਂ ਹਨ। ਜਿਸ ਦਾ ਨੁਕਸਾਨ ਭਾਜਪਾ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਭੁਗਤਨਾ ਪੈ ਸਕਦਾ ਹੈ। ਦੱਸ ਦਈਏ ਕਿ ਲੋਕ ਸਭਾ ਸੰਗਰੂਰ ਦੀਆਂ ਚੋਣਾਂ ਨੂੰ ਲੈ ਕੇ ਬਰਨਾਲਾ ਦੇ ਵਿੱਚ ਇੱਕ ਧੜੇ ਦੇ ਵੱਲੋਂ ਹੰਡਿਆਇਆ ਬਾਜ਼ਾਰ ਦੇ ਵਿੱਚ ਬੀਤੇ ਦਿਨੀਂ ਅਗਰਵਾਲ ਸਭਾ ਦੇ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ। ਜਿਸ ਮੀਟਿੰਗ ਦੇ ਵਿੱਚ ਜਿੱਥੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਗੈਰ ਹਾਜ਼ਰ ਰਹੇ, ਉੱਥੇ ਹੀ ਇਸ ਮੀਟਿੰਗ ਦੇ ਦੌਰਾਨ ਸ਼ਹਿਰ ਨਿਵਾਸੀ ਵੀ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਪਹੁੰਚੇ। ਇਸ ਨਾਲ ਹੀ ਅਰਵਿੰਦ ਖੰਨਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਭੱਜ ਗਏ। ਭਾਜਪਾ ਦੇ ਵਿੱਚ ਇਸ ਤਰ੍ਹਾਂ ਦੋ ਫਾੜ ਅਤੇ ਆਪਣੀ ਮਨਮਾਨੀ ਪਾਰਟੀ ਦੀ ਗਤੀਵਿਧੀਆਂ ਅਤੇ ਪਾਰਟੀ ਦੇ ਨਿਯਮਾਂ ਦੇ ਉਹਦੀ ਤਰ੍ਹਾਂ ਉਲਟ ਹੈ।
ਹਾਲਾਂਕਿ ਭਾਰਤੀਯ ਜਨਤਾ ਪਾਰਟੀ ਦੀ ਇੱਕ ਪਹਿਚਾਣ ਹੈ ਕਿ ਇਹ ਪਾਰਟੀ ਕਾਇਦਾ ਕਾਨੂੰਨ ਦੇ ਨਾਲ ਚਲਦੀ ਹੈ। ਅਤੇ ਇਸ ਵਿੱਚ ਕੋਈ ਵੀ ਵਰਕਰ ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਉਸ ਨੂੰ ਪਾਰਟੀ ਦੇ ਮੁੱਖ ਅਹੁਦੇਦਾਰਾਂ ਅਤੇ ਜਿੰਮੇਵਾਰ ਆਗੂਆਂ ਦੀ ਗੱਲ ਮੰਨਣੀ ਪਵੇਗੀ। ਜੇਕਰ ਕੋਈ ਵੀ ਆਗੂ ਪਾਰਟੀ ਦੇ ਨਿਯਮਾਂ ਨੂੰ ਭੰਗ ਕਰਦਾ ਹੈ ਅਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਭਾਜਪਾ ਇਹ ਜਿਹਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦੀ। ਪਰ ਬਰਨਾਲਾ ਦੇ ਵਿੱਚ ਤਾਂ ਭਾਜਪਾ ਨੂੰ ਨੁਕਸਾਨ ਛੱਡੋ ਪੂਰੀ ਤਰ੍ਹਾਂ ਦੇ ਨਾਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਡੁਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਦਾ ਵੀ ਅਪਮਾਨ ਕੀਤਾ ਜਾ ਰਿਹਾ ਹੈ।
ਦੱਸ ਦੀ ਹੈ ਕਿ ਇਸ ਮੀਟਿੰਗ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਭਾਜਪਾ ਯਾਦਵਿੰਦਰ ਸ਼ੰਟੀ, ਜਨਰਲ ਸਕੱਤਰ ਅਤੇ ਕੌਂਸਲਰ ਨਰਿੰਦਰ ਜਿਲਾ ਗਰਗ ਨੀਟਾ, ਗੁਰਸ਼ਰਨ ਸਿੰਘ, ਸੋਮ ਪ੍ਰਕਾਸ਼, ਜ਼ਿਲਾ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਕੌਂਸਲਰ ਹਰ ਬਖਸ਼ੀਸ਼ ਸਿੰਘ ਗੋਨੀ, ਐਡਵੋਕੇਟ ਵਿਸ਼ਾਲ ਸ਼ਰਮਾ, ਜੱਗਾ ਮਾਨ, ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਮੱਖਣ ਧਨੌਲਾ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਚੀਮਾ, ਐਸਸੀ ਮੋਰਚਾ, ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਫੌਜੀ ਕੌਂਸਲਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅਸ਼ੋਕ ਮਿੱਤਲ, ਜ਼ਿਲ੍ਹਾ ਮੀਤ ਪ੍ਰਧਾਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਜੀਵਨ ਬਾਂਸਲ, ਸਾਬਕਾ ਨਗਰ ਪੰਚਾਇਤ ਹੰਢਿਆਇਆ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਮੰਡਲ ਪ੍ਰਧਾਨ ਭਾਜਪਾ ਮਨੀਸ਼ ਕੁਮਾਰ, ਬਲਵਿੰਦਰ ਸਿੰਘ ਟੀਟੂ, ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸੋਮਨਾਥ ਸਹੋਰੀਆ, ਕੁਲਦੀਪ ਸਹੋਰੀਆ, ਪ੍ਰੇਮ ਪ੍ਰੀਤਮ ਜਿੰਦਲ, ਸੀਨੀਅਰ ਭਾਜਪਾ ਆਗੂ ਰਘਵੀਰ ਪ੍ਰਕਾਸ਼ ਆਦਿ ਮੀਟਿੰਗ ਤੋਂ ਗੈਰ ਹਾਜ਼ਰ ਨਜ਼ਰ ਆਏ ਅਤੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਏ। ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਸਰੇ ਧੜੇ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਸੰਦੇਸ਼ ਹੀ ਨਹੀਂ ਦਿੱਤਾ ਗਿਆ।