ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 25 ਅਪ੍ਰੈਲ
ਪੰਜਾਬ ਭਰ ’ਚ 108 ਐਂਬੂਲੈਂਸ ਸੇਵਾਵਾਂ ਲਈ ਜ਼ਿੰਮੇਵਾਰ ਜਿਕਿਤਸਾ ਹੈਲਥਕੇਅਰ ਲਿਮਟਿਡ ਨੇ ਜਨਵਰੀ 2024 ਤੋਂ ਮਾਰਚ 2024 ਤੱਕ 42030 ਤੋਂ ਵੱਧ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਹੈ। ਇਨ੍ਹਾਂ ’ਚੋਂ 3275 ਦੁਰਘਟਨਾ ਨਾਲ ਸਬੰਧਤ, 1571 ਦਿਲ ਨਾਲ ਸਬੰਧਤ, 8203 ਗਰਭ ਅਵਸਥਾ ਨਾਲ ਸਬੰਧਤ, 6160 ਮੈਡੀਕਲ ਐਮਰਜੈਂਸੀ ਤੇ 22821 ਹੋਰ ਐਮਰਜੈਂਸੀ ਨਾਲ ਸਬੰਧਤ ਸਨ। ਸਮਰੱਥ ਸਟਾਫ ਵੱਲੋਂ ਚਲਾਈਆਂ ਜਾ ਰਹੀਆਂ ਐਂਬੂਲੈਂਸਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਹਰੇਕ ਮਾਮਲੇ ਨੂੰ ਸਮੇਂ ਸਿਰ ਹਸਪਤਾਲ ’ਚ ਭਰਤੀ ਕਰ ਕੇ ਚੰਗੀ ਤਰ੍ਹਾਂ ਸੰਭਾਲਿਆ ਜਾਵੇ ਜਿਸ ਨਾਲ ਕੀਮਤੀ ਜਾਨਾਂ ਬਚ ਸਕਣ।108 ਐਂਬੂਲੈਂਸ ਦਾ ਉਦੇਸ਼ ਹਰ ਮਰੀਜ਼ ਨੂੰ ਸਭ ਤੋਂ ਵਧੀਆ ਸੰਭਵ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨਾ ਹੈ। ਮੁਸੀਬਤ ’ਚ ਲੋਕਾਂ ਦੀ ਸੇਵਾ ਕਰਨ ਦੇ ਮੁੱਖ ਉਦੇਸ਼ ਦੇ ਅਨੁਸਾਰ, 108 ਕੇਂਦਰੀਕ੍ਰਿਤ ਕਾਲ ਸੈਂਟਰ ਸਾਰੇ ਮਾਮਲਿਆਂ ’ਚ ਮਜ਼ਬੂਤ ਸਹਾਇਤਾ ਦੇ ਨਾਲ ਤੁਰੰਤ ਸਹਾਇਤਾ ਪ੍ਰਦਾਨ ਕਰ ਕੇ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। 108 ਐਮਰਜੈਂਸੀ ਐਂਬੂਲੈਂਸ ਸੇਵਾਵਾਂ ਰਾਹੀਂ ਪ੍ਰਾਪਤ ਹੋਈਆਂ ਬੇਨਤੀਆਂ ਅਨੁਸਾਰ, ਲੁਧਿਆਣਾ ’ਚ ਸਭ ਤੋਂ ਵੱਧ 10692 ਕੇਸ ਦਰਜ ਕੀਤੇ ਗਏ। ਇਨ੍ਹਾਂ ਕੇਸਾਂ ’ਚ 342 ਦੁਰਘਟਨਾਵਾਂ, 195 ਦਿਲ ਨਾਲ ਸਬੰਧਤ, 1209 ਗਰਭ ਅਵਸਥਾ ਨਾਲ ਸਬੰਧਤ, 944 ਮੈਡੀਕਲ ਐਮਰਜੈਂਸੀ ਤੇ 2656 ਹੋਰ ਐਮਰਜੈਂਸੀ ਸ਼ਾਮਲ ਹਨ।ਇਸ ਤੋਂ ਬਾਅਦ ਜਲੰਧਰ ’ਚ 7616 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ’ਚ 275 ਹਾਦਸੇ, 188 ਦਿਲ ਨਾਲ ਸਬੰਧਤ, 824 ਗਰਭ ਅਵਸਥਾ ਨਾਲ ਸਬੰਧਤ, 716 ਮੈਡੀਕਲ ਐਮਰਜੈਂਸੀ ਤੇ 1805 ਹੋਰ ਐਮਰਜੈਂਸੀ ਸ਼ਾਮਲ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ 6702, ਅੰਮ੍ਰਿਤਸਰ ’ਚ 6544, ਪਟਿਆਲਾ ’ਚ 6220 ਤੇ ਬਠਿੰਡਾ ’ਚ 4428 ਮਾਮਲੇ ਦਰਜ ਕੀਤੇ ਗਏ ਹਨ। 108 ਐਂਬੂਲੈਂਸ ਆਪਣੀਆਂ ਐਮਰਜੈਂਸੀ ਸੇਵਾਵਾਂ ਦਾ ਵਿਸਤਾਰ ਕਰ ਕੇ ਤੇ ਸਮੇਂ ਸਿਰ ਸਹਾਇਤਾ ਯਕੀਨੀ ਬਣਾ ਕੇ ਲੋੜਵੰਦ ਲੋਕਾਂ ਦੀ ਸੇਵਾ ’ਚ ਸਰਗਰਮ ਭੂਮਿਕਾ ਨਿਭਾਅ ਰਹੀ ਹੈ। ਐਂਬੂਲੈਂਸ ਦੇ ਪਾਇਲਟ ਵੀ ਲੋੜਵੰਦ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹਨ। ਇਹ 108 ਐਂਬੂਲੈਂਸ ਮੁਫ਼ਤ ਸੇਵਾਵਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੇ ਸ਼ਹਿਰਾਂ ’ਚ ਉਪਲੱਬਧ ਹਨ।ਇਸ ਮੌਕੇ 108 ਐਂਬੂਲੈਂਸ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਨੇ ਕਿਹਾ ਕਿ ਉਹ 108 ਐਂਬੂਲੈਂਸ ’ਚ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ। 108 ਐਂਬੂਲੈਂਸ ਦੇ ਕੰਸਲਟੈਂਟ ਡਾ. ਨੇਹਾ ਮੰਡਲ ਨੇ ਦੱਸਿਆ ਕਿ ਗਰਮੀਆਂ ’ਚ ਹੋਣ ਵਾਲੀਆਂ ਆਮ ਬਿਮਾਰੀਆਂ ਜਿਵੇਂ ਹੀਟ ਸਟ੍ਰੋਕ, ਸਨਬਰਨ, ਡੀਹਾਈਡੇ੍ਰਸ਼ਨ, ਫੂਡ ਪੁਆਇਜ਼ਨਿੰਗ ਤੇ ਕੀੜਿਆਂ ਦੇ ਕੱਟਣ ਤੋਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ’ਚ ਸੁਰੱਖਿਅਤ ਰਹਿਣ ਲਈ, ਉਨ੍ਹਾਂ ਨੇ ਹਾਈਡਰੇਟਿਡ ਰਹਿਣਾ, ਸਨਸਕ੍ਰੀਨ ਲਗਾਉਣਾ, ਚੰਗੀ ਸਫਾਈ ਬਣਾਈ ਰੱਖਣਾ ਤੇ ਰੋਕਥਾਮ ਉਪਾਵਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।