ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 26 ਅਪ੍ਰੈਲ
ਸਵੇਰੇ ਸਮਰਾਲਾ ਚੌਕ (Samrala Chowk) ਨੇੜੇ ਵੱਡਾ ਹਾਦਸਾ ਵਾਪਰ ਗਿਆl ਦੋ ਕੈਂਟਰ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨl ਸਵੇਰੇ 9 ਵਜੇ ਦੇ ਕਰੀਬ ਸਮਰਾਲਾ ਚੌਕ ਵਾਲੇ ਪੁਲ਼ ਉੱਪਰ ਪਿਛਲੇ ਕੈਂਟਰ ਨੇ ਅਗਲੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰੀ l ਹਾਦਸਾ ਇਸ ਕਦਰ ਭਿਆਨਕ ਸੀ ਕਿ ਪਿਛਲੇ ਟਰੱਕ ਦਾ ਅਗਲਾ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆl ਹਾਦਸੇ ਦੌਰਾਨ ਪਿਛਲੇ ਕੈਂਟਰ ਦੇ ਡਰਾਈਵਰ ਦੀ ਥਾਂ 'ਤੇ ਹੀ ਮੌਤ ਹੋ ਗਈl ਡਰਾਈਵਰ ਦੀ ਲਾਸ਼ ਟਰੱਕ 'ਚ ਬੁਰੀ ਤਰ੍ਹਾਂ ਫਸ ਗਈlਜਾਣਕਾਰੀ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀl ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਲਾਸ਼ ਟਰੱਕ 'ਚ ਬੁਰੀ ਤਰ੍ਹਾਂ ਫਸੀ ਹੋਈ ਹੈl ਲਾਸ਼ ਬਾਹਰ ਕੱਢਣ ਲਈ ਟਰੱਕ ਦੇ ਅਗਲੇ ਹਿੱਸੇ ਨੂੰ ਕਟਰ ਨਾਲ ਕੱਟਿਆ ਜਾ ਰਿਹਾl ਇਸ ਮਾਮਲੇ 'ਚ ਥਾਣਾ ਦਰੇਸੀ ਦੀ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।