ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 28 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਆਪਣੀ ਬੇਟੀ ਨਿਆਮਤ ਕੌਰ ਮਾਨ (Niamat Kaur Mann) ਨੂੰ ਮੱਥਾ ਟਿਕਾਉਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਪਹੁੰਚੇ। ਇਸ ਮੌਕੇ ਮਾਨ ਦੀ ਮਾਤਾ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਨਾਲ ਹਨ।Bhagwant Mann ਦੀ ਬੇਟੀ ਨਿਆਮਤ ਕੌਰ ਮਾਨ ਦਾ ਜਨਮ 28 ਮਾਰਚ 2024 ਨੂੰ ਹੋਇਆ ਸੀ। ਮਾਨ ਦਾ ਦੂਸਰਾ ਵਿਆਹ ਡਾ. ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਹੋਇਆ ਸੀ। ਭਗਵੰਤ ਮਾਨ ਪਹਿਲੀ ਵਾਰੀ ਆਪਣੀ ਬੇਟੀ ਨਿਆਮਤ ਕੌਰ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟਿਕਾਉਣ ਲਈ ਲੈ ਕੇ ਪਹੁੰਚੇ ਹਨ। ਭਗਵੰਤ ਸਿੰਘ ਮਾਨ ਕੱਲ ਲੋਕ ਸਭਾ ਹਲਕ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਰੋਡ ਸ਼ੋਅ ਕਰਨ ਲਈ ਪਹੁੰਚੇ ਸਨ।