ਬੀਬੀਐਨ ਨੈਟਵਰਕ ਪੰਜਾਬ, ਮੁਹਾਲੀ ਬਿਊਰੋ, 28 ਅਪ੍ਰੈਲ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 8ਵੀਂ (PSEB 8th Result 2024) ਤੇ 12ਵੀਂ ਜਮਾਤ (PSEB 12th Class) ਦੇ ਵਿਦਿਆਰਥੀਆਂ ਦੀ ਉਡੀਕ ਵੀ ਖ਼ਤਮ ਹੋਣ ਵਾਲੀ ਹੈ। ਬੋਰਡ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਇੱਕੋ ਦਿਨ 30 ਅਪ੍ਰੈਲ ਨੂੰ ਐਲਾਨੇਗਾ। ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।
ADVERTISEMENT
ADVERTISEMENT
ADVERTISEMENT