ਬੀਬੀਐਨ ਨੈਟਵਰਕ ਪੰਜਾਬ, ਫਾਜ਼ਿਲਕਾ ਬਿਊਰੋ, 28 ਅਪ੍ਰੈਲ
ਫਾਜ਼ਿਲਕਾ ਦੀ ਡਾ.ਅਰਮਿਸ਼ ਅਸੀਜਾ ਨੇ ਏਅਰ ਫੋਰਸ ਵਿਚ ਫਲਾਇੰਗ ਅਫਸਰ ਬਣ ਕੇ ਫ਼ਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ। ਅਸੀਜਾ ਨੇ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨਾਲ ਭਾਰਤੀ ਫੌਜ ਵਿੱਚ ਡਾਕਟਰ ਬਣਨ ਦਾ ਫੈਸਲਾ ਕੀਤਾ ਅਤੇ ਐਮਬੀਬੀਐੱਸ ਵਿੱਚ ਦਾਖਲਾ ਲਿਆ ਸੀ। ਪੂਰੇ ਭਾਰਤ ਵਿੱਚੋਂ ਸਿਰਫ਼ 25 ਮਹਿਲਾ ਡਾਕਟਰਾਂ ਨੂੰ ਹਰ ਸਾਲ ਫ਼ੌਜ ਵਿੱਚ ਲਿਆ ਜਾਂਦਾ ਹੈ ਅਤੇ ਫਲਾਇੰਗ ਅਫ਼ਸਰ ਡਾ.ਅਰਮਿਸ਼ ਅਸੀਜਾ ਉਨ੍ਹਾਂ ਵਿੱਚੋਂ ਇੱਕ ਹਨ ਤੇ ਪੂਰੇ ਬੈਚ ਵਿੱਚੋਂ ਸਭ ਤੋਂ ਵਧੀਆ 10 ਜਣਿਆਂ ਨੂੰ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ।ਫਲਾਇੰਗ ਅਫਸਰ ਡਾ.ਅਰਮਿਸ਼ ਅਸੀਜਾ ਫਾਜ਼ਿਲਕਾ ਦੀ ਏਅਰ ਫੋਰਸ ਵਿਚ ਭਰਤੀ ਹੋਣ ਵਾਲੀ ਪਹਿਲੀ ਬੇਟੀ ਹੈ। ਡਾ.ਅਰਮਿਸ਼ ਅਸੀਜਾ ਨੇ 9 ਵਿਸ਼ਿਆਂ ਵਿੱਚ ਡਿਸਟਿੰਕਸ਼ਨ ਹਾਸਿਲ ਕੀਤੀ, ਉਸਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ, ਨਵੀਂ ਦਿੱਲੀ ਵਲੋਂ ਵੀ ਚੁਣਿਆ ਗਿਆ। ਸਿਰਫ਼ ਪੜ੍ਹਾਈ ਹੀ ਨਹੀਂ, ਖੇਡਾਂ ਵਿੱਚ ਵੀ ਉਸ ਦੀ ਵਿਸ਼ੇਸ਼ ਰੁਚੀ ਸੀ ਅਤੇ ਉਹ ਆਪਣੇ ਕਾਲਜ ਦੀ ਬਾਸਕਟਬਾਲ ਟੀਮ ਦੀ ਕਪਤਾਨ ਸੀ ਅਤੇ 18 ਸਾਲਾਂ ਬਾਅਦ ਆਰਮਡ ਫੋਰਸਿਜ ਮੈਡੀਕਲ ਕਾਲੇਜ ਪੁਣੇ ਨੇ ਆਲ ਇੰਡੀਆ ਇੰਟਰ ਮੈਡੀਕਲ ਬਾਸਕਟਬਾਲ ਟੂਰਨਾਮੈਂਟ ਜਿੱਤ ਕੇ ਟਰਾਫੀ ਜਿੱਤੀ ਅਤੇ ਡੀਨ ਦਾ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।ਡਾ.ਅਰਮਿਸ਼ ਅਸੀਜਾ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਮੈਰਾਥਨ ਵੀ ਜਿੱਤੀਆਂ। ਉਸ ਨੂੰ ਇਹ ਸਨਮਾਨ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਏਵੀਐਸਐਮ, ਵੀਐਸਐਮ, ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਇੰਡੀਆ) ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਵਿਖੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੇ ਕਮਿਸ਼ਨਿੰਗ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦਿੱਤਾ।