ਬੀਬੀਐਨ ਨੈਟਵਰਕ ਪੰਜਾਬ, ਰੂਪਨਗਰ ਬਿਊਰੋ, 27 ਅਪ੍ਰੈਲ
ਨੰਗਲ ਨਗਰ ਕੌਂਸਲ ਅਧੀਨ ਪੈਂਦੇ ਵਾਰਡ ਨੰ. .2 ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦੇ ਪ੍ਰਮੁੱਖ ਵਪਾਰੀ ਗੋਲਡੀ ਪੁਰੀ ਦੇ ਸਵਾ ਸਾਲ ਦੇ ਬੱਚੇ ਦੀ ਬਾਥਰੂਮ 'ਚ ਪਈ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰ ਵੀ ਸਦਮੇ 'ਚ ਹਨ।ਜਾਣਕਾਰੀ ਮੁਤਾਬਕ ਜਦੋਂ ਦੂਜਾ ਬੱਚਾ ਬਾਥਰੂਮ 'ਚ ਗਿਆ ਤਾਂ ਉਸ ਨੂੰ ਮੂਧੇ-ਮੂੰਹ ਬਾਲਟੀ 'ਚ ਪਿਆ ਦੇਖ ਕੇ ਘਬਰਾ ਗਿਆ ਤੇ ਤੁਰੰਤ ਜਾ ਕੇ ਪਰਿਵਾਕ ਮੈਂਬਰਾਂ ਨੂੰ ਦੱਸਿਆ। ਪਰਿਵਾਰਕ ਮੈਂਬਰ ਤੁਰੰਤ ਬੱਚੇ ਨੂੰ ਬੀਬੀਐੱਮਬੀ ਨੰਗਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਨੇ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਇਲਾਕੇ 'ਚ ਵਾਪਰ ਚੁੱਕੀਆਂ ਹਨ। ਪਰਿਵਰਾਕ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।