ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 28 ਅਪ੍ਰੈਲ
ਸੰਗਰੂਰ ਦੇ ਰਾਸਤੇ ਤੋਂ ਬਰਨਾਲਾ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਅੱਜ ਪਹੁੰਚੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਕਈ ਘੰਟੇ ਪਹਿਲਾਂ ਹੀ ਨੈਸ਼ਨਲ ਹਾਈਵੇ ਦਾ ਰਾਸਤਾ ਇੱਕ ਪਾਸਾ ਕਰਦਿਆਂ ਵਨ ਵੇ ਕਰ ਦਿੱਤਾ ਗਿਆ। ਉੱਥੇ ਹੀ ਯੂ ਟਰਨ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ। ਬਰਨਾਲਾ ਜ਼ਿਲ੍ਹੇ ਦੀ ਹੱਦ ਤੋਂ ਲੈ ਕੇ ਰੈਲੀ ਵਾਲੀ ਥਾਂ ਤੱਕ ਹਾਈਵੇ ਦੇ ਉੱਪਰ ਚੱਪੇ ਚੱਪੇ ਤੇ ਸੁਰੱਖਿਆ ਬਲ ਤੈਨਾਤ ਰਿਹਾ। ਉੱਥੇ ਹੀ ਟਰੈਫਿਕ ਨੂੰ ਵਨ ਵੇ ਕੀਤਾ ਗਿਆ। ਇਸ ਦੌਰਾਨ ਐਮਬੂਲੈਂਸ ਨੂੰ ਵੀ ਟਰੈਫਿਕ ਦਾ ਸਾਹਮਣਾ ਕਰਨਾ ਪਿਆ ਅਤੇ ਗਲਤ ਸਾਈਡ ਤੋਂ ਐਮਰਜੈਂਸੀ ਦੌਰਾਨ ਮਰੀਜ਼ ਨੂੰ ਲੈ ਜਾਣਾ ਪਿਆ।
ਇਸ ਦੌਰਾਨ ਕਈ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੁੰਦੇ ਹੁੰਦੇ ਵੀ ਬਚ ਗਈ। ਇਸ ਦੌਰਾਨ ਰੈਲੀ ਦੇ ਵਿੱਚ ਸ਼ਾਮਿਲ ਨੌਜਵਾਨਾਂ ਦੇ ਵੱਲੋਂ ਜਿੱਥੇ ਬੁਲਟ ਦੇ ਭੜਾਕੇ ਮਾਰੇ ਗਏ ਉੱਥੇ ਹੀ ਬੁਲਟ ਦੇ ਭੜਾਕੇ ਸੁਣਦੇ ਪੁਲਿਸ ਦੇਖਦੀ ਰਹੀ। ਪਰ ਰੈਲੀ ਦੇ ਕਾਰਨ ਮਜਬੂਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਸਕੀ। ਉੱਥੇ ਹੀ ਇਸ ਰੈਲੀ ਦੇ ਦੌਰਾਨ ਮੋਟਰਸਾਈਕਲਾਂ ਦੇ ਕਾਫਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਮੋਟਰਸਾਈਕਲ ਦੇ ਉੱਪਰ ਨੌਜਵਾਨ ਸਿਵਲ ਡਰੈੱਸ ਦੇ ਵਿੱਚ ਤਾਇਨਾਤ ਰਹੇ। ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਗਤ ਦੇ ਦੌਰਾਨ ਰੈਲੀ ਕਰਕੇ ਲਿਜਾਣ ਗਏ ਨੌਜਵਾਨਾਂ ਦੇ ਕਾਫਲੇ ਦੇ ਵਿੱਚ ਭੀੜ ਘੱਟ ਹੀ ਦੇਖਣ ਨੂੰ ਮਿਲੀ।