ਅੰਗਹੀਣ ਵੀ ਨਹੀਂ ਛੱਡੇ! ਪੁਲਿਸ ਵੱਲੋਂ ਮੁਲਾਜ਼ਮ ਜਥੇਬੰਦੀਆਂ ਸਮੇਤ ਬੇਰੋਜ਼ਗਾਰ ਕੀਤੇ ਗ੍ਰਿਫ਼ਤਾਰ
ਮਾਨ ਦੇ ਆਉਣ ਤੇ ਆਮ ਲੋਕਾਂ ਨੂੰ 35°c ਡਿਗਰੀ ਤਾਪ ‘ਚ ਹੋਣਾ ਪਿਆ ਪਸੀਨੋ ਪਸੀਨੀ ਅਤੇ ਖੱਜਲ ਖੁਆਰ, ਕਾਫ਼ਿਲੇ ਲੰਘਣ ਤੋਂ ਪਹਿਲਾਂ ਕਈ ਘੰਟੇ ਧੁੱਪ ਦੇ ਵਿੱਚ ਖੜੇ ਰਹੇ ਲੋਕ ਹਾਈਵੇ ਤੇ ਚੱਕਾ ਜਾਮ
ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ/ਬਰਨਾਲਾ ਬਿਊਰੋ, 28 ਅਪ੍ਰੈਲ
ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਇੱਕ ਨਿੱਜੀ ਪੈਲੇਸ 'ਚ ਰੱਖੀ ਗਈ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਹਨ ਰੈਲੀ ਤੋਂ ਪਹਿਲਾਂ ਬਰਨਾਲਾ ਜ਼ਿਲ੍ਹਾ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਜਿੱਥੇ ਬਰਨਾਲਾ ਜਿਲ੍ਹਾ ਦੇ ਨਾਲ ਨਾਲ ਸੰਗਰੂਰ ਪਟਿਆਲਾ ਅਤੇ ਹੋਰ ਜ਼ਿਲ੍ਹਿਆਂ ਦੀ ਪੁਲਿਸ ਸਮੇਤ ਸੀਆਰਪੀਐਫ ਤਾਇਨਾਤ ਕੀਤੀ ਗਈ।
ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੰਡਿਆਇਆ ਕੈਂਚੀਆਂ ਵਿਖੇ ਅੰਗਹੀਨ ਹੱਕ ਮੰਗਣ ਆਏ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਥੇ ਹੀ ਟੀ ਪੁਆਇੰਟ ਸੰਗਰੂਰ ਹਾਈਵੇ ਬੇਰੋਜ਼ਗਾਰ ਜਥੇਬੰਦੀਆਂ ਦੇ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ।
ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਗ੍ਰਿਫਤਾਰ ਕਰਕੇ ਪੂਰਾ ਦਿਨ ਇਧਰ ਉਧਰ ਘੁਮਾਇਆ ਗਿਆ। ਰੈਲੀ ਦੇ ਦੌਰਾਨ ਨਾਰੇਬਾਜ਼ੀ ਕਰਨ ਵਾਲੇ ਅੱਧਾ ਦਰਜਨ ਦੇ ਕਰੀਬ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਮੰਤਰੀ ਦਾ ਵਿਰੋਧ ਬਰਨਾਲਾ ਦੇ ਵਿੱਚ ਜਗ੍ਹਾ ਜਗ੍ਹਾ ਉੱਪਰ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ। ਕਰੀਬ ਡੇਢ ਸਾਲ ਬਾਅਦ ਬਰਨਾਲਾ ਪਹੁੰਚੇ ਮੁੱਖ ਮੰਤਰੀ ਦਾ ਲੋਕਾਂ ਦੇ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ।
ਮਾਨ ਦੇ ਆਉਣ ਤੇ ਆਮ ਲੋਕਾਂ ਨੂੰ 35°c ਡਿਗਰੀ ਤਾਪ ‘ਚ ਹੋਣਾ ਪਿਆ ਪਸੀਨੋ ਪਸੀਨੀ ਅਤੇ ਖੱਜਲ ਖੁਆਰ, ਕਾਫ਼ਿਲੇ ਲੰਘਣ ਤੋਂ ਪਹਿਲਾਂ ਕਈ ਘੰਟੇ ਧੁੱਪ ਦੇ ਵਿੱਚ ਖੜੇ ਰਹੇ ਲੋਕ ਹਾਈਵੇ ਤੇ ਚੱਕਾ ਜਾਮ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦੌਰਾ ਲੋਕਾਂ ਦੇ ਲਈ ਖੱਜਲ ਖੁਆਰੀ ਸਾਬਤ ਹੋਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਪਹਿਲਾਂ ਜਿੱਥੇ ਨੈਸ਼ਨਲ ਹਾਈਵੇ ਇੱਕ ਪਾਸੇ ਚਾਲੂ ਕਰ ਦਿੱਤਾ ਗਿਆ ਤੇ ਦੂਜਾ ਪਾਸਾ ਬੰਦ ਕਰ ਦਿੱਤਾ ਗਿਆ ਉੱਥੇ ਹੀ ਯੂ ਟਰਨ ਦੇ ਉੱਪਰ ਦੱਸੇ ਅਤੇ ਬੈਰੀਕੇਟ ਲਗਾ ਦਿੱਤੇ ਗਏ। ਜਿਸ ਕਾਰਨ ਲੋਕਾਂ ਨੂੰ ਗਲਤ ਸਾਈਡ ਜਾਣਾ ਪਿਆ ਉੱਥੇ ਹੀ ਕਈ ਹਾਦਸੇ ਵੀ ਟਲ ਗਏ। ਇਸ ਨਾਲ ਹੀ ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦ ਮੁੱਖ ਮੰਤਰੀ ਦਾ ਕਾਫਿਲਾ ਬਠਿੰਡਾ ਵੱਲ ਨੂੰ ਜਾਣਾ ਸੀ ਤਾਂ ਕਈ ਘੰਟੇ ਪਹਿਲਾਂ ਹੀ ਬੈਰੀਕੇਟ ਲਗਾ ਕੇ ਰਾਸਤਾ ਬੰਦ ਕਰ ਦਿੱਤਾ ਅਤੇ ਹਾਈਵੇ ਉੱਪਰ ਚੱਕਾ ਜਾਮ ਹੋ ਗਿਆ। ਲੋਕ ਟਰੈਫਿਕ ਜਾਮ ਦੇ ਵਿੱਚ ਕਈ ਕਈ ਘੰਟੇ ਫਸੇ ਰਹੇ ਅਤੇ ਤਾਪਮਾਨ ਦੇ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਪਸੀਨੋ ਪਸੀਨੀ ਹੋ ਗਏ। ਇਸ ਦੌਰਾਨ ਦੋ ਪਹੀਆ ਵਾਹਨ ਚਾਲਕ ਤੋਂ ਲੈ ਕੇ ਚਾਰ ਪਹੀਆ ਅਤੇ ਹੈਵੀ ਵਾਹਨ ਵੀ ਟਰੈਫਿਕ ਦੇ ਵਿੱਚ ਫਸੇ ਰਹੇ। ਇਸ ਦੌਰਾਨ ਕਈ ਵਾਹਨਾਂ ਦੇ ਵਿੱਚ ਲੋਕ ਆਪਣੇ ਪਰਿਵਾਰ ਦੇ ਨਾਲ ਸੀ ਅਤੇ ਬੱਚਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਈ ਕਈ ਮਿੰਟ ਲੋਕ ਵਾਹਨਾਂ ਦੇ ਵਿੱਚ ਬੈਠੇ ਰਹੇ।
Comments 1