ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 29 ਅਪ੍ਰੈਲ
ਸੂਬੇ ਦੇ ਵਿੱਚ ਇੱਕ ਪਾਸੇ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਦੇ ਨਾਲ ਮੰਡੀਆਂ ਇਸ ਸਮੇਂ ਫਸਲ ਦੇ ਨਾਲ ਭਰੀਆਂ ਹੋਈਆਂ ਹਨ ਅਤੇ ਅੱਧੇ ਤੋਂ ਵੱਧ ਫਸਲ ਹੈ ਜੋ ਉਹ ਹਾਲੇ ਵੀ ਖੇਤਾਂ ਦੇ ਵਿੱਚ ਹੈ। ਜਿੱਥੇ ਖੇਤਾਂ ਦੇ ਵਿੱਚ ਖੜੀ ਫਸਲ ਮੀਹ ਅਤੇ ਗੜੇਮਾਰੀ ਦੇ ਕਾਰਨ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਵਿਕਣ ਵਾਲੀ ਫਸਲ ਅਤੇ ਜੋ ਕਿਸਾਨਾਂ ਦੀ ਫਸਲ ਲਿਫਟਿੰਗ ਦਾ ਇੰਤਜ਼ਾਰ ਕਰ ਰਹੀ ਹੈ। ਉਸ ਕਾਰਨ ਕਿਸਾਨਾਂ ਨੂੰ ਮੀਹ ਆਫਤ ਸਾਬਤ ਹੋ ਰਿਹਾ ਹੈ ਅਤੇ ਕਿਸਾਨਾਂ ਨੂੰ ਮੀਂਹ ਕਾਰਨ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੀਹ ਨੇ ਕਿਸਾਨਾਂ ਨੂੰ ਨਵੀਂ ਵਿਪਤਾ ਛੇੜ ਦਿੱਤੀ ਹੈ ਅਤੇ ਕਿਸਾਨ ਅਸਮਾਨ ਵੱਲ ਵਾੜ ਵਾੜ ਦੇਖ ਚਿੰਤਿਤ ਹੋ ਰਹੇ ਹਨ। ਕਿਉਂਕਿ ਕਿਸਾਨਾਂ ਦੀ ਫਸਲ ਖੇਤਾਂ ਮੰਡੀਆਂ ਅਤੇ ਖਰੀਦ ਦੇ ਲਈ ਅੱਧ ਵਿਚਕਾਰ ਲਟਕ ਰਹੀ ਹੈ। ਹਾਲਾਂਕਿ ਇਸ ਮਾਮਲੇ ਦੇ ਵੱਲ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ।
ਜਿੱਥੇ ਇੱਕ ਪਾਸੇ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਉਥ ਹੀ ਦੂਜੇ ਪਾਸੇ ਚੋਣਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਹਰ ਨੇਤਾ ਹਰ ਲੀਡਰ ਚੋਣਾਂ ਦੇ ਵਿੱਚ ਵੋਟਾਂ ਬਟੋਰਨ ਦੇ ਲਈ ਵਿਅਸਤ ਹੈ। ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ ਹੈ। ਹਾਲਾਂਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਸੀ। ਪਰ ਉਨ੍ਹਾਂ ਦੇ ਵੱਲੋਂ ਕਿਸਾਨਾਂ ਦੀ ਸਾਰ ਤਾਂ ਛੱਡੋ ਰੈਲੀ ਤੋਂ ਬਾਅਦ ਸ਼ਹਿਰ ਵੱਲ ਰੁੱਖ ਵੀ ਤੱਕ ਨਹੀਂ ਕੀਤਾ, ਹਾਲਾਂਕਿ ਡੇਢ ਸਾਲ ਬਾਅਦ ਬਰਨਾਲਾ ਦੇ ਵਿੱਚ ਦਾਖਲ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੈਲੀ ਦੇ ਦੌਰਾਨ ਫੇਰਾ ਲੋਕਾਂ ਦੇ ਲਈ ਹਾਲ ਬੇਹਾਲ ਕਰ ਗਿਆ ਅਤੇ ਲੋਕਾਂ ਨੂੰ ਗਰਮੀ ਦੇ ਵਿੱਚ ਲੰਬੇ ਜਾਮ ਦੇ ਵਿੱਚ ਫਸ ਕੇ ਬੇਹਾਲ ਹੋਣਾ ਪਿਆ। ਉੱਥੇ ਹੀ ਹਾਈਵੇ ਜਾਮ ਦੇ ਨਾਲ ਨਾਲ ਯੂ ਟਰਨ ਬੰਦ ਕਰ ਦਿੱਤਾ ਗਿਆ ਅਤੇ ਵੱਖ ਵੱਖ ਜਗ੍ਹਾ ਦੇ ਉੱਪਰ ਹਾਈਵੇ ਦਾ ਰਸਤਾ ਇੱਕ ਪਾਸਾ ਬੰਦ ਕਰ ਦਿੱਤਾ ਗਿਆ।
ਮੀਂਹ ਦੇ ਕਾਰਨ ਛਾਏ ਕਾਲੇ ਬੱਦਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਤਾਪਮਾਨ 10°c ਡਿਗਰੀ ਹੋਇਆ ਘੱਟ
ਮੀਹ ਕਾਰਨ ਅੱਜ ਲੋਕਾਂ ਨੂੰ ਜਿੱਥੇ ਅਪ੍ਰੈਲ ਦੀ ਸ਼ੁਰੂਆਤ ਤੋਂ ਪੈ ਰਹੀ ਗਰਮੀ ਦੇ ਕਾਰਨ ਰਾਹਤ ਮਿਲੀ, ਉੱਥੇ ਹੀ ਮੀਂਹ ਦੇ ਕਾਰਨ ਆਸਮਾਨ ਦੇ ਵਿੱਚ ਕਾਲੇ ਬੱਦਲ ਛਾ ਗਏ ਹਨ ਅਤੇ ਰਿਮ ਜਿਮ ਬਾਰਿਸ਼ ਹੋ ਰਹੀ ਹੈ। ਜਿਸਦੇ ਕਾਰਨ ਤਾਪਮਾਨ ਦੇ ਵਿੱਚ 10 ਡਿਗਰੀ ਦਾ ਘਾਟਾ ਦੇਖਣ ਨੂੰ ਮਿਲਿਆ ਹੈ। ਅਤੇ ਤਾਪਮਾਨ ਅੱਜ ਕਰੀਬ 25 ਡਿਗਰੀ ਪਹੁੰਚ ਗਿਆ ਹੈ। ਜਿਸ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਲੋਕ ਸੁੱਖ ਦਾ ਸਾਹ ਲੈ ਰਹੇ ਹਨ। ਪਰ ਦੱਸ ਦੇ ਕਿ ਹਾਲੇ ਤਾਂ ਗਰਮੀ ਸ਼ੁਰੂ ਹੋਣੀ ਹੈ। ਇਹ ਤਾਂ ਸ਼ੁਰੂਆਤ ਹੈ ਪਰ ਅੱਜ ਦੇ ਗਰਮੀ ਦੇ ਸੀਜਨ ਦੇ ਪਹਿਲੇ ਮਹੀਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਪੂਰਾ ਦਿਨ ਕਿਣ ਮਣ ਹੁੰਦੀ ਰਹੇਗੀ ਅਤੇ ਬਾਰਿਸ਼ ਦਾ ਮਾਹੌਲ ਦੱਸਿਆ ਹੋਇਆ ਹੈ।