ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 29 ਅਪ੍ਰੈਲ
ਥਾਣਾ ਬੁੱਲੋਵਾਲ ਦੀ ਪੁਲਿਸ ਨੇ ਜਾਅਲੀ ਕਾਗਜ ਤਿਆਰ ਕਰਕੇ ਕੰਪਨੀ ਦੇ ਪੁਰਜੇ ਵੇਚ ਕੇ ਲੱਖ਼ਾਂ ਰੁਪਏ ਦੀ ਠਗੀ ਮਾਰਨ ਦੇ ਮਾਮਲੇ ’ਚ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਥਾਣਾ ਬੁੱਲੂਵਾਲ ਨੂੰ ਦਿੱਤੇ ਬਿਆਨਾਂ ਵਿੱਚ ਰਾਹੁਲ ਕੁਮਾਰ ਪੁੱਤਰ ਬਹਾਦਰ ਵਾਸੀ ਦਸ਼ਮੇਸ਼ ਨਗਰ ਨੇ ਦੱਸਿਆ ਕਿ ਵਿਨੋਦ ਕਾਜਲ ਪੁੱਤਰ ਪਰਸ ਰਾਮ ਵਾਸੀ ਟਿੱਬਾ ਸਾਹਿਬ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਟ੍ਰੈਵਲ ਸਰਵਿਸ ਮੈਸ ਦਾ ਮਾਲਕ ਹੈ। ਉਸ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਵਿਨੋਦ ਕੁਮਾਰ ਸੋਨਾਲੀਕਾ ਆਊਟ ਬ੍ਰਾਂਡ ਲੌਜਿਸਟਿਕਸ ਵੱਲੋਂ ਤਿਆਰ ਕੀਤੇ ਟਰੈਕਟਰਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾਉਣ ਦਾ ਕੰਮ ਕਰਦਾ ਸੀ, ਉਹ ਚਾਰ-ਪੰਜ ਸਾਲਾਂ ਤੋਂ ਛੋਟਾ ਵਿਕਾਸ ਰਾਹੀਂ ਟਰਾਂਸਪੋਰਟ ਸਟੇਸ਼ਨ ਦਾ ਕੰਮ ਕਰਦਾ ਸੀ ਉਸ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਉਸ ਨੇ ਕੰਪਨੀ ਦੇ ਜਾਅਲੀ ਕਾਗਜ ਅਤੇ ਬਿੱਲ ਤਿਆਰ ਕਰਕੇ ਕੰਪਨੀ ਨਾਲ 9203440 ਰੁਪਏ ਦੀ ਠੱਗੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।