ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 29 ਅਪ੍ਰੈਲ
ਰਾਤ ਦੋਰਾਹਾ ਵਿਖੇ ਨਹਿਰ ਵਿਚ ਕਾਰ ਡਿੱਗ ਜਾਣ ਦੀ ਮੰਦਭਾਗੀ ਘਟਨਾ ਵਾਪਰੀ। ਲੋਕਾਂ ਦੇ ਦੱਸਣ ਅਨੁਸਾਰ ਕਾਰ ਵਿੱਚ ਇੱਕ ਪਰਿਵਾਰ ਦੇ ਕਈ ਮੈਂਬਰ ਸਵਾਰ ਸਨ। ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਨ੍ਹਾਂ ਨੇ ਗੋਤਾਖੋਰ ਬੁਲਾ ਕੇ ਕਾਰ ਦੀ ਭਾਲ ਕੀਤੀ ਪਰ ਰਾਤ ਦਾ ਸਮਾਂ ਹੋਣ ਕਰਕੇ ਕੁਝ ਪਤਾ ਨਹੀਂ ਲੱਗਾ।ਐੱਸਐੱਚਓ ਦੋਰਾਹਾ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਵਿਚ ਇਕ ਕਾਰ ਡਿੱਗੀ ਹੈ। ਇਹ ਕਾਰ ਰਾਜਵੰਤ ਹਸਪਤਾਲ ਵੱਲੋਂ ਆਈ ਸੀ। ਜੋ ਨਹਿਰ ਵਿਚ ਡਿੱਗ ਗਈ। ਮੌਕੇ ਉੱਤੇ ਗੋਤਾਖੋਰ ਵੀ ਬੁਲਾ ਲਏ ਗਏ ਸਨ ਪਰ ਹਨੇਰਾ ਹੋਣ ਕਰਕੇ ਕੁਝ ਨਹੀਂ ਪਤਾ ਲੱਗਾ।
ADVERTISEMENT
ADVERTISEMENT
ADVERTISEMENT