ਪੰਥਕ ਪਾਰਟੀ ਦੇ ਨਾਮ ਨਾਲ ਪੰਜਾਬ ਦੀ ਉਭਰੀ ਸ਼੍ਰੋਮਣੀ ਅਕਾਲ ਦਲ ਪੰਥਕ ਲਹਿਰ ਅਤੇ ਹਵਾਵਾਂ ਦੇ ਚੱਲ ਰਹੀ ਉਲਟ ਪੰਜਾਬ ਚ ਸ਼ੁਰੂ ਹੋਇਆ ਵਿਰੋਧ
ਭਾਈ ਅੰਮ੍ਰਿਤ ਪਾਲ ਸਿੰਘ ਦੇ ਹੱਕ ਦੇ ਵਿੱਚ ਕਈ ਪਾਰਟੀਆਂ ਦੇ ਵੱਲੋਂ ਨਹੀਂ ਉਤਾਰਿਆ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਦਿੱਤਾ ਪੰਥ ਨੂੰ ਸਮਰਥਨ
ਜਰਨਲਿਸਟ ਇੰਜ਼, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 29 ਅਪ੍ਰੈਲ
ਸ਼੍ਰੋਮਣੀ ਅਕਾਲ ਦਲ ਪਾਰਟੀ ਪੰਜਾਬ ਦੇ ਵਿੱਚ ਜਿੱਥੇ ਸਿੱਖਾਂ ਦੀ ਸਿਰ ਮੋੜ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰੂ ਘਰਾਂ ਦੀ ਸੇਵਾ ਸੰਭਾਲ ਕਰ ਰਹੀ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਕਿਉਂਕਿ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਹਰ ਸਮੇਂ ਪੰਥ ਦੀ ਗੱਲ ਕੀਤੀ ਹੈ ਅਤੇ ਸਿੱਖਾਂ ਦੀ ਸਿਰਮੌਰ ਸਹਾਈ ਹੋਈ ਹੈ। ਜਿੱਥੇ ਸ਼੍ਰੋਮਣੀ ਅਕਾਲ ਦਲ ਦੇ ਪਤਨ ਦਾ ਕਾਰਨ ਵੀ ਪੰਥ ਦੀ ਨਰਾਜ਼ਗੀ ਅਤੇ ਬੇਅਦਬੀ ਵੱਡਾ ਕਾਰਨ ਬਣਿਆ ਸੀ। ਉੱਥੇ ਹੀ ਹੋਰ ਕਈ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਅਤੇ ਅਕਾਲ ਦਲ ਦੇ ਪੰਜਾਬ ਦੇ ਵਿੱਚ ਡਿੱਗਦੇ ਮਿਆਰ ਦਾ ਵੱਡਾ ਕਾਰਨ ਬਣਿਆ। ਪਰ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਆਪਣੀਆਂ ਕਈ ਗਲਤੀਆਂ ਨੂੰ ਜਿੱਥੇ ਦਰੁਸਤ ਕੀਤਾ ਹੈ। ਪਰ ਉਥੇ ਹੀ ਕਹਿੰਦੇ ਹਨ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਕੋਈ ਨਾ ਕੋਈ ਗਲਤੀ ਫਿਰ ਦੋਹਰਾ ਅਕਾਲੀ ਦਲ ਆਪਣੀ ਡੁੱਬਦੀ ਬੇੜੀ ਦੇ ਵਿੱਚ ਵੱਟੇ ਪਾ ਦਿੰਦਾ ਹੈ। ਜਿਸ ਤਰ੍ਹਾਂ ਇੱਕ ਕਹਾਵਤ ਹੈ ਵਿਨਾਸ਼ ਕਾਲ ਵਿਪਰੀਤ ਬੁੱਧੀ ਭਾਵ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਆਪਣੀ ਡੁੱਬਦੀ ਬੇੜੀ ਦੇ ਵਿੱਚ ਖੁਦ ਵੱਟੇ ਪਾਉਣ ਦਾ ਕੰਮ ਕਰ ਰਿਹਾ ਹੈ। ਕਹਿਣ ਦਾ ਭਾਵ ਇਹ ਹੈ ਕਿ ਸ੍ਰੀ ਖੰਡੂਰ ਸਾਹਿਬ ਤੋਂ ਭਾਈ ਅਮ੍ਰਿਤ ਪਾਲ ਸਿੰਘ ਜੋ ਕਿ ਡਿੱਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਉਹ ਆਜ਼ਾਦ ਤੌਰ ਤੇ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਹਨ। ਜਿਨ੍ਹਾਂ ਦਾ ਪੰਥ ਨੂੰ ਵਡਮੁੱਲਾ ਸਹਿਯੋਗ ਅਤੇ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਸਿੱਖੀ ਦੇ ਨਾਲ ਜੋੜਨ ਦੇ ਕਾਰਨ ਪੰਥ ਦਾ ਸਮਰਥਨ ਮਿਲ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਕਈ ਪਾਰਟੀਆਂ ਦੇ ਵੱਲੋਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਹੈ ਅਤੇ ਸਿੱਧੇ ਅਸਿੱਧੇ ਤੌਰ ਤੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਸਮਰਥਨ ਦੇ ਦਿੱਤਾ ਗਿਆ ਹੈ। ਪਰ ਸ਼੍ਰੋਮਣੀ ਅਕਾਲ ਦਲ ਜੋ ਕਿ ਬੀਤੀ ਲੋਕ ਸਭਾ ਚੋਣਾਂ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਸੀ ਅਤੇ ਪੰਥ ਸਿੱਖੀ ਦੀ ਗੱਲ ਕਰ ਰਿਹਾ ਸੀ। ਉਸਦੇ ਵੱਲੋਂ ਪਿਛਲੀਆਂ ਚੋਣਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ। ਪਰ ਇਸ ਵਾਰ ਪੰਥ ਦੀ ਗੱਲ ਕਰਨ ਵਾਲਾ ਸ਼੍ਰੋਮਣੀ ਅਕਾਲ ਦਲ ਪੰਥ ਦੇ ਲਈ ਆਪਣਾ ਵਡਮੁੱਲਾ ਸਹਿਯੋਗ ਦੇਣ ਵਾਲੇ ਅਤੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਜਿਨ੍ਹਾਂ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਜਿੱਥੇ ਸ਼੍ਰੋਮਣੀ ਅਕਾਲ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਵਿਰੋਧ ਕਰ ਰਹੇ ਹਨ ਅਤੇ ਇਸ ਫੈਸਲੇ ਦੀ ਨਿਖੇਦੀ ਕਰ ਰਹੇ ਹਨ। ਉੱਥੇ ਹੀ ਪੰਥਕ ਅਤੇ ਸਿੱਖੀ ਲਹਿਰ ਦੇ ਦੌਰਾਨ ਇਸ ਹਨੇਰੀ ਦੇ ਵਿੱਚ ਇਸ ਵਾਰ ਵੀ ਕਿਤੇ ਅਕਾਲੀ ਦਲ ਵਿੱਚ ਹੀ ਨਾ ਘੁਲ ਮਿਲ ਜਾਵੇ ਅਤੇ ਵੱਡਾ ਸਾਈ ਅਕਾਲੀ ਦਲ ਦੀ ਬੇੜੀ ਨਾ ਡੁੱਬ ਜਾਵੇ।