ਬਰਨਾਲਾ ਸ਼ਹਿਰ ਦੇ ਕਰੋੜਾਂ ਦੇ ਨਵੇਂ ਪ੍ਰੋਜੈਕਟ ਤੋਂ ਲੋਕਾਂ ਤੋਂ ਬਾਅਦ ਪ੍ਰਾਪਰਟੀ ਡੀਲਰਾਂ ਦਾ ਵੀ ਮੋਹ ਹੋਇਆ ਭੰਗ ਕਿਉਂਕਿ ਵੱਡਿਆਂ ਘਰਾਣਿਆਂ ਨੇ ਹੱਕ ਮਾਰ ਕੇ ਕੀਤਾ ਤੰਗ
ਡ੍ਰੀਮ ਪ੍ਰੋਜੈਕਟ ਨਹੀਂ ਆਇਆ ਲੋਕਾਂ ਦੇ ਰਾਸ, ਪ੍ਰੋਪਰਟੀ ਡੀਲਰਾਂ ਸਮੇਤ ਕਈਆਂ ਦੇ ਹੱਕਾਂ ਤੇ ਮਾਰਿਆ ਡਾਕਾ ਨਹੀਂ ਦਿੱਤਾ ਹੱਕ
ਜਿਹੜੇ ਡੀਲਰ ਬਰਨਾਲਾ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਲੋਕਾਂ ਨੂੰ ਕਰ ਰਹੇ ਸੀ ਆਕਰਸ਼ਿਤ ਹੁਣ ਉਹੀ ਡੀਲਰ ਇਸ ਪ੍ਰੋਜੈਕਟ ਤੋਂ ਖਫਾ ਬਰਨਾਲਾ ਸਭ ਤੋਂ ਵੱਡਾ ਪ੍ਰੋਜੈਕਟ ਬਣ ਸਕਦਾ ਹੈ ਡੁੱਬੇ ਟਾਈਟੈਨਿਕ ਜਹਾਜ਼ ਦੀ ਤਾਜਾ ਮਿਸਾਲ
ਜਰਨਲਿਸਟ ਇੰਜੀ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 30 ਅਪ੍ਰੈਲ
ਦਿੱਲੀ ਅਤੇ ਪੰਜਾਬ ਦਾ ਸ਼ੁਰੂ ਤੋਂ ਹੀ ਸੋਤੇਲੇ ਪੁੱਤਾਂ ਵਾਲਾ ਰਿਸ਼ਤਾ ਰਿਹਾ ਹੈ ਅਤੇ ਦਿੱਲੀ ਅਤੇ ਪੰਜਾਬ ਦੀ ਆਪਸ ਦੇ ਵਿੱਚ ਕਦੇ ਵੀ ਨਹੀਂ ਬਣੀ ਹੈ। ਭਾਵ ਦਿੱਲੀ ਅਤੇ ਪੰਜਾਬ ਦਾ ਸ਼ੁਰੂ ਤੋਂ ਹੀ ਇੱਟ ਕੁੱਤੇ ਦਾ ਵੈਰ ਰਿਹਾ ਹੈ ਅਤੇ ਦਿੱਲੀ ਦਾ ਸ਼ਾਸਨ ਹਮੇਸ਼ਾ ਹੀ ਪੰਜਾਬ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਪੰਜਾਬ ਨਾਲ ਖਿਲਵਾੜ ਕਰਦਾ ਆਇਆ ਹੈ। ਉਹੀ ਗੱਲ ਇੱਥੇ ਸਾਬਤ ਹੋ ਗਈ ਦਿੱਲੀ ਦੇ ਘਰਾਣਿਆਂ ਨੇ ਪੰਜਾਬ ਨੂੰ ਜਿੱਥੇ ਕੋਡੀਆਂ ਦੇ ਭਾਅ ਸਮਝਿਆ ਉੱਥੇ ਹੀ ਆਪਣੀ ਗੰਦੀ ਸਿਆਸਤ ਦੇ ਨਾਲ ਨਵਾਂ ਪ੍ਰੋਜੈਕਟ ਵਿਕਸਿਤ ਕਰਨ ਦੇ ਸਮੇਂ ਜਿਨਾਂ ਲੋਕਾਂ ਦਾ ਸਹਾਰਾ ਲਿਆ ਅੱਜ ਉਹਨਾਂ ਦੇ ਹੀ ਹੱਕ ਮਾਰ ਲਏ ਗਏ ਅਤੇ ਇਹ ਤੱਕ ਕਹਾਵਤ ਸਦੀਆਂ ਤੋਂ ਚੱਲਦੀ ਆ ਰਹੀ ਹੈ ਕਿ ਦਿੱਲੀ ਨੇ ਹਮੇਸ਼ਾ ਹੀ ਪੰਜਾਬ ਦੇ ਹੱਕ ਮਾਰੇ ਹਨ। ਉਸ ਤਰ੍ਹਾਂ ਹੀ ਬਰਨਾਲਾ ਦੇ ਵਿੱਚ ਆਏ ਕਰੀਬ 500 ਕਰੋੜ ਦਾ ਪ੍ਰੋਜੈਕਟ ਜੋ ਕਿ ਦਿੱਲੀ ਦੇ ਵੱਡੇ ਘਰਾਣਿਆਂ ਦੇ ਵੱਲੋਂ ਬਰਨਾਲਾ ਦੇ ਵਿੱਚ ਲਗਾਇਆ ਗਿਆ ਸੀ ਅਤੇ ਇਸ ਪ੍ਰੋਜੈਕਟ ਨੂੰ ਡ੍ਰੀਮ ਪ੍ਰੋਜੈਕਟ ਆ ਨਾਮ ਵੀ ਦਿੱਤਾ ਗਿਆ ਸੀ। ਜਿਸ ਦੇ ਵਿੱਚ ਤਮਾਮ ਸੁਵਿਧਾਵਾਂ ਵੀ ਪਹਿਲਾਂ ਹੀ ਬਣਾਈਆਂ ਗਈਆਂ ਅਤੇ ਲੋਕਾਂ ਨੂੰ ਦਿਖਾਈਆਂ ਗਈਆਂ। ਪਰ ਬਰਨਾਲਾ ਦੇ ਵਿੱਚ ਸਭ ਤੋਂ ਮਹਿੰਗਾ ਅਤੇ ਕਰੋੜਾਂ ਦਾ ਇਹ ਪ੍ਰੋਜੈਕਟ ਟਾਈਟੈਨਿਕ ਜਹਾਜ ਸਾਬਤ ਹੋ ਸਕਦਾ ਹੈ। ਕਿਉਂਕਿ ਇਹ ਪ੍ਰੋਜੈਕਟ ਨੂੰ ਲੈ ਕੇ ਜਿੱਥੇ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ। ਉੱਥੇ ਹੀ ਇਸ ਪ੍ਰੋਜੈਕਟ ਦੇ ਨਾਲ ਲੋਕਾਂ ਦਾ ਮੋਹ ਜੋੜਨ ਵਾਲੇ ਪ੍ਰਾਪਰਟੀ ਡੀਲਰਾਂ ਦਾ ਵੀ ਮੋਹ ਭੰਗ ਹੋ ਚੁੱਕਿਆ ਹੈ। ਉਸ ਦਾ ਵੱਡਾ ਕਾਰਨ ਹੈ ਪ੍ਰਾਪਰਟੀ ਡੀਲਰਾਂ ਦੇ ਬਣਦੇ ਮਾਰੇ ਗਏ ਹੱਕ ਭਾਵ ਇਸ ਪ੍ਰੋਜੈਕਟ ਨੂੰ ਸ਼ਹਿਰ ਦੇ ਵਿੱਚ ਲੈਜਾਣ ਵਾਲੇ ਪ੍ਰਾਪਰਟੀ ਡੀਲਰਾਂ ਨੂੰ ਉਹਨਾਂ ਦੀ ਬਣਦੀ ਜਿੱਥੇ ਮਿਹਨਤ ਦੱਬੀ ਗਈ ਉੱਥੇ ਹੀ ਉਹਨਾਂ ਦੇ ਹੱਕ ਵੀ ਖੋਹ ਲਏ ਗਏ।
ਪ੍ਰੋਪਰਟੀ ਡੀਲਰਾਂ ਨੂੰ ਨਹੀਂ ਦਿੱਤੇ ਉਨ੍ਹਾਂ ਦੇ ਬਣਦੇ ਹੱਕ ਅਤੇ ਮਿਹਨਤ ਉਨ੍ਹਾਂ ਦੀ ਨਾਰਾਜ਼ਗੀ ਬਣ ਸਕਦੀ ਹੈ ਪ੍ਰੋਜੈਕਟ ਦੀ ਟਾਈਟੈਨਿਕ ਜਹਾਜ ਦੀ ਮਿਸਾਲ
ਬਰਨਾਲਾ ਦੇ ਵਿੱਚ ਪਿਛਲੇ ਸਾਲ ਤਿਆਰ ਹੋ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਬਣਾਏ ਗਏ ਸਭ ਤੋਂ ਵੱਡੇ ਕਰੀਬ 500 ਕਰੋੜ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਸ਼ੁਰੂਆਤ ਕੀਤੀ ਗਈ। ਜਿਸ ਦੀ ਸ਼ੁਰੂਆਤ ਇੱਕ ਸਮਾਗਮ ਤੋਂ ਕੀਤੀ ਗਈ। ਜਿਸ ਸਮਾਗਮ ਦੇ ਰਾਹੀਂ ਲੋਕਾਂ ਨੂੰ ਇਸ ਪ੍ਰੋਜੈਕਟ ਨੂੰ ਦਿਖਾਇਆ ਗਿਆ ਅਤੇ ਇਸ ਪ੍ਰੋਜੈਕਟ ਦੇ ਵਿੱਚ ਵਾਸਤੂ ਸ਼ਾਸਤਰ ਨੂੰ ਲੈ ਕੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸ਼ੁਰੂਆਤ ਤੋਂ ਹੀ ਇਹ ਪ੍ਰੋਜੈਕਟ ਵਿਵਾਦਾਂ ਦੇ ਵਿੱਚ ਰਿਹਾ ਅਤੇ ਲੋਕਾਂ ਦੇ ਵੱਲੋਂ ਆਪਣੀਆਂ ਜਮੀਨਾਂ ਦੇ ਹੱਕ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਜਿਸ ਦਾ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਚੁੱਕਿਆ ਹੈ। ਅਤੇ ਅਦਾਲਤ ਇਸ ਮਾਮਲੇ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਜਲਦ ਸੁਣਾ ਸਕਦੀ ਹੈ। ਪਰ ਬਰਨਾਲਾ ਦੇ ਵਿੱਚ ਆਏ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਹਰ ਕਿਸੇ ਦੇ ਵਿੱਚ ਖੁਸ਼ੀ ਦੀ ਲਹਿਰ ਸੀ। ਕਿਉਂਕਿ ਹਰ ਕਿਸੇ ਨੂੰ ਇਸ ਪ੍ਰੋਜੈਕਟ ਦੇ ਨਾਲ ਕੁਝ ਨਾ ਕੁਝ ਕਮਾਈ ਦੀ ਆਸ ਸੀ ਅਤੇ ਇਸ ਪ੍ਰੋਜੈਕਟ ਦੇ ਨਾਲ ਸ਼ਹਿਰ ਦੇ ਕਈ ਪ੍ਰਾਪਰਟੀ ਡੀਲਰ ਵੀ ਜੁੜੇ ਜਿਨਾਂ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਪ੍ਰੋਜੈਕਟ ਨੂੰ ਸ਼ਹਿਰ ਦੇ ਵਿੱਚ ਲੈ ਜਣ ਦੇ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ। ਪਰ ਹੋਇਆ ਕੀ ਜਿਸ ਪ੍ਰੋਜੈਕਟ ਨੂੰ ਲੈ ਕੇ ਪ੍ਰੋਪਰਟੀ ਡੀਲਰ ਲੋਕਾਂ ਨੂੰ ਇਸ ਪ੍ਰੋਜੈਕਟ ਬਾਰੇ ਰੂਬਰੂ ਕਰਵਾ ਰਹੇ ਸੀ ਅਤੇ ਇਸ ਪ੍ਰੋਜੈਕਟ ਨੂੰ ਦੱਸ ਰਹੇ ਸੀ ਦਿੱਲੀ ਦੇ ਵੱਡੇ ਘਰਾਣਿਆਂ ਨੇ ਉਹਨਾਂ ਦੇ ਹੀ ਹੱਕ ਮਾਰ ਲਏ ਅਤੇ ਉਹਨਾਂ ਦੇ ਬਣਦੇ ਕਮਿਸ਼ਨ ਨਹੀਂ ਦਿੱਤੇ ਗਏ। ਉੱਥੇ ਹੀ ਉਹਨਾਂ ਦੀ ਮਿਹਨਤ ਵੀ ਦੱਬ ਲਈ ਗਈ। ਇੱਕ ਡੀਲਰ ਦੇ ਵੱਲੋਂ ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਦੱਸਿਆ ਕੀ ਦਿੱਲੀ ਦੇ ਵੱਡੇ ਘਰਾਣੇ ਸਿਆਸੀ ਸੋਚ ਦੇ ਨਾਲ ਆਏ ਹਨ। ਜਿੱਥੇ ਉਹਨਾਂ ਦੇ ਵੱਲੋਂ ਪਹਿਲਾਂ ਮਾਲਵਾ ਦੀ ਜਗ੍ਹਾ ਉੱਪਰ ਕਿਸਾਨਾਂ ਦੇ ਹੱਕ ਮਾਰ ਕੇ ਇਡਾ ਵੱਡਾ ਪ੍ਰੋਜੈਕਟ ਲਗਾਇਆ। ਉੱਥੇ ਹੀ ਇਸ ਪ੍ਰੋਜੈਕਟ ਦੇ ਉੱਪਰ ਡੀਸੀ ਰੇਟ ਤੋਂ 15 ਗੁਣਾ ਵੱਧ ਰੇਟ ਤੋਂ ਪ੍ਰੋਜੈਕਟ ਦੇ ਵਿੱਚ ਕੁਝ ਖਾਸੀਅਤ ਅਤੇ ਖਾਸ ਸਹੂਲਤਾਂ ਦੇ ਕਾਰਨ ਇਸ ਦਾ ਰੇਟ ਬਰਨਾਲਾ ਦੇ ਵਿੱਚ ਸਭ ਤੋਂ ਮਹਿੰਗਾ ਰੱਖਿਆ ਗਿਆ। ਪਰ ਸ਼ੁਰੂਆਤ ਤੋਂ ਹੀ ਇਸ ਪ੍ਰੋਜੈਕਟ ਨੂੰ ਲੈ ਕੇ ਲੋਕਾਂ ਦੇ ਵਿੱਚ ਇਹ ਚਰਚਾ ਸੀ ਕਿ ਕਰੋੜਾਂ ਰੁਪਏ ਦੀ ਜਗ੍ਹਾ ਖਰੀਦ ਕੇ ਸ਼ਹਿਰ ਤੋਂ ਬਾਹਰ ਕੌਣ ਜਾਵੇਗਾ। ਜਿੱਥੇ ਕੋਈ ਵੀ ਸਹੂਲਤ ਨਹੀਂ ਹੈ ਅਤੇ ਸ਼ਹਿਰ ਦੀ ਹੱਦ ਵੀ ਖਤਮ ਹੋ ਜਾਂਦੀ ਹੈ। ਪਰ ਇਸ ਦੇ ਬਾਵਜੂਦ ਪ੍ਰੋਪਰਟੀ ਡੀਲਰਾਂ ਦੇ ਵੱਲੋਂ ਇਸਦੀ ਖਾਸੀਅਤ ਅਤੇ ਖਾਸ ਸਹੂਲਤਾਂ ਨੂੰ ਲੈ ਕੇ ਲੋਕਾਂ ਨੂੰ ਜਾਣੂ ਕਰਵਾਇਆ, ਉੱਥੇ ਹੀ ਇਸ ਪ੍ਰੋਜੈਕਟ ਨੂੰ ਸ਼ਹਿਰ ਦੇ ਵਿੱਚ ਲੈ ਕੇ ਗਏ। ਪਰ ਜਿੰਨਾ ਡੀਲਰਾਂ ਦੇ ਵੱਲੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਦੇ ਦੌਰਾਨ ਮਿਹਨਤ ਕੀਤੀ ਅਤੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਅੱਜ ਉਹਨਾਂ ਨੂੰ ਹੀ ਦਿੱਲੀ ਦੇ ਵੱਡੇ ਘਰਾਣੇ ਅਸਫਲ ਬਣਾ ਗਏ ਅਤੇ ਉਹਨਾਂ ਦੇ ਹੱਕ ਖਾ ਗਏ ਉਹਨਾਂ ਕਿਹਾ ਕਿ ਜੇਕਰ ਡੀਲਰ ਕਿਸੇ ਪ੍ਰੋਜੈਕਟ ਨੂੰ ਅੱਗੇ ਲਿਜਾਣਾ ਜਾਣਦੇ ਹਨ ਤਾਂ ਡੁੱਬਾਉਣਾ ਵੀ ਜਾਣਦੇ ਹਨ।
ਸ਼ਹਿਰ ਦੇ ਸਭ ਤੋਂ ਵੱਡੇ ਡ੍ਰੀਮ ਪ੍ਰੋਜੈਕਟ ਤੋਂ ਲੋਕਾਂ ਦਾ ਵੀ ਮੋਹ ਹੋਇਆ ਭੰਗ
ਸ਼ਹਿਰ ਦੇ ਸਭ ਤੋਂ ਵੱਡੇ ਕਰੀਬ 500 ਕਰੋੜ ਦੇ ਡ੍ਰੀਮ ਪ੍ਰੋਜੈਕਟ ਤੋਂ ਲੋਕਾਂ ਦਾ ਵੀ ਮੋਹ ਭੰਗ ਹੀ ਨਜ਼ਰ ਆ ਰਿਹਾ ਹੈ। ਕਿਉਂਕਿ ਸ਼ੁਰੂਆਤ ਦੇ ਵਿੱਚ ਬੇਸ਼ੱਕ ਲੋਕਾਂ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਦੇਖਣ ਦੀ ਅਤੇ ਸਮਝਣ ਦੀ ਦਿਲਚਸਪੀ ਸੀ ਕਿ ਇਸ ਪ੍ਰੋਜੈਕਟ ਦੇ ਵਿੱਚ ਆਖਰ ਕੀ ਖਾਸੀਅਤ ਹੈ ਅਤੇ ਇਹ ਪ੍ਰੋਜੈਕਟ ਕੀ ਹੈ। ਪਰ ਜਿਵੇਂ ਜਿਵੇਂ ਲੋਕਾਂ ਨੂੰ ਇਸ ਪ੍ਰੋਜੈਕਟ ਬਾਰੇ ਪਤਾ ਚੱਲਿਆ ਅਤੇ ਇਸ ਦਾ ਰੇਟ ਖੋਲਿਆ ਗਿਆ ਤਾਂ ਲੋਕਾਂ ਦੇ ਵਿੱਚ ਰੇਟ ਸੁਣ ਕੇ ਹੀ ਹਾਹਾਕਾਰ ਮੱਚ ਗਈ। ਕਿਉਂਕਿ ਬਰਨਾਲਾ ਦੇ ਵਿੱਚ ਹੁਣ ਤੱਕ ਦਾ ਇਹ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਪ੍ਰੋਜੈਕਟ ਹੈ। ਪਰ ਲੋਕਾਂ ਦਾ ਰੁਝਾਨ ਇਸ ਪ੍ਰੋਜੈਕਟ ਦੇ ਵੱਲ ਨਹੀਂ ਦੇਖਣ ਨੂੰ ਮਿਲਿਆ ਬੇਸ਼ੱਕ ਦੋ ਚਾਰ ਸ਼ਹਿਰ ਦੇ ਧਨਾੜਾਂ ਦੇ ਵੱਲੋਂ ਸ਼ਹਿਰ ਦੀਆਂ ਕਈ ਕਲੋਨੀਆਂ ਤੋਂ ਥੱਕ ਹਾਰ ਕੇ ਇਸ ਪ੍ਰੋਜੈਕਟ ਦੇ ਵੱਲ ਰੁੱਖ ਕੀਤਾ ਗਿਆ। ਪਰ ਉਹਨਾਂ ਦੇ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਹੁਣ ਚਿੰਤਾ ਖੜੀ ਹੋ ਗਈ ਹੈ ਕਿ ਆਖਰ ਉਹਨਾਂ ਦੇ ਵੱਲੋਂ ਕਰੋੜਾਂ ਦਾ ਜੋ ਪ੍ਰੋਜੈਕਟ ਸੀ ਅਤੇ ਜਮੀਨ ਖਰੀਦੀ ਹੈ। ਪਰ ਹੁਣ ਉਹ ਕੀ ਕਰਨ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ। ਸ਼ਹਿਰ ਦੇ ਲੋਕਾਂ ਦੇ ਵੱਲੋਂ ਇਸ ਪ੍ਰੋਜੈਕਟ ਤੋਂ ਕੰਨੀ ਤੋਬਾ ਕਰ ਲਈ ਹੈ।
ਸੱਤਾਧਾਰੀ ਧਿਰ ਦੀ ਕਿਸ਼ਤੀ ਚ ਬੈਠੇ ਇੱਕ ਵੱਡੇ ਬਿਲਡਰ ਦੇ ਵੱਲੋਂ ਲੋਕ ਆਕਰਸ਼ਣ ਵਾਸਤੇ ਕਲੋਨੀ ਦੇ ਵਿੱਚ ਸੁੱਟਿਆ ਰੇਤਾ ਬਜਰੀ ਅਤੇ ਇੱਟਾਂ ਸਮੇਤ ਸੀਮੈਂਟ
ਸੱਤਾ ਦੇ ਵਿੱਚ ਆਉਣ ਵਾਲੀ ਹੜ ਸਰਕਾਰ ਦੀ ਕਿਸ਼ਤੀ ਦੇ ਵਿੱਚ ਬਹਿ ਕੇ ਸੱਤਾ ਦਾ ਆਨੰਦ ਮਾਨਣ ਵਾਲੇ ਬਰਨਾਲਾ ਦੇ ਇੱਕ ਵੱਡੇ ਬਿਲਡਰ ਦੇ ਵੱਲੋਂ ਬੇਸ਼ੱਕ ਇਸ ਕਲੋਨੀ ਦੇ ਵਿੱਚ ਰੇਤਾ ਬਜਰੀ ਸਮਿਟ ਅਤੇ ਇੱਟਾਂ ਸੁੱਟ ਕੇ ਇਹ ਦਿਖਾਇਆ ਜਾ ਰਿਹਾ ਹੈ ਕਿ ਕਲੋਨੀ ਦੇ ਵਿੱਚ ਕੋਠਿਆਂ ਬਣਨੀਆਂ ਸ਼ੁਰੂ ਹੋ ਗਈਆਂ ਹਨ। ਪਰ ਦਰਅਸਲ ਇਹ ਇੱਕ ਦਿਖਾਵਾ ਹੈ ਤਾਂ ਜੋ ਲੋਕ ਇਸ ਦਿਖਾਵੇ ਨੂੰ ਵੇਖ ਕੇ ਖਰੀਦਦਾਰੀ ਦੇ ਵਿੱਚ ਦਿਲਚਸਪੀ ਦਿਖਾ ਸਕਣ ਪਰ ਹਕੀਕਤ ਤਾਂ ਇਹ ਹੈ ਕਿ ਇਸ ਪ੍ਰੋਜੈਕਟ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਦੇ ਨਾਲ ਹੀ ਮੂੰਹ ਭੰਗ ਹੋ ਚੁੱਕਿਆ ਹੈ ਅਤੇ ਲੋਕ ਇਸ ਪ੍ਰੋਜੈਕਟ ਤੋਂ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਹਨ। ਜਿਸ ਨੂੰ ਲੈ ਕੇ ਬਿਲਡਰ ਕਲੋਨੀ ਦੇ ਸੇਲ ਵਿਭਾਗ ਦੇ ਨਾਲ ਆਪਣੀ ਚਾਂਦੀ ਕਰਨ ਦੇ ਲਈ ਸਮੇਂ ਸਮੇਂ ਤੇ ਕੋਈ ਨਾ ਕੋਈ ਢਗਵੰਜ ਰਚ ਲੋਕਾਂ ਨੂੰ ਇਸ ਪ੍ਰੋਜੈਕਟ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹਨਾਂ ਦੀ ਹਰ ਕੋਸ਼ਿਸ਼ ਹੀ ਨਾਕਾਮ ਸਾਬਤ ਹੋ ਰਹੀ ਹੈ। ਕਿਉਂਕਿ ਇਨਾ ਮਹਿੰਗਾ ਪ੍ਰੋਜੈਕਟ ਅਤੇ ਸ਼ਹਿਰ ਤੋਂ ਕੋਹਾਂ ਦੂਰ ਇਸ ਪ੍ਰੋਜੈਕਟ ਦੇ ਨਾਲ ਲੋਕਾਂ ਦਾ ਮੋਹ ਭੰਗ ਹੀ ਨਜ਼ਰ ਆ ਰਿਹਾ ਹੈ। ਭਾਵ ਲੋਕ ਇਸ ਪ੍ਰੋਜੈਕਟ ਤੋਂ ਦੂਰੀ ਬਣਾਉਣ ਲੱਗ ਪਏ ਹਨ।
ਡੀਸੀ ਰੇਟ ਤੋਂ 15 ਗੁਣਾ ਵੱਧ ਤੇ ਵੇਚੇ ਜਾ ਰਹੇ ਹਨ ਪਲਾਟ ਪ੍ਰਸ਼ਾਸਨ ਬੇਖਬਰ
ਜਿੱਥੇ ਇਸ ਕਲੋਨੀ ਦੇ ਵਿੱਚ ਕਈ ਕਿਸਾਨਾਂ ਅਤੇ ਸ਼ਹਿਰ ਦੇ ਲੋਕਾਂ ਦੇ ਜਮੀਨੀ ਹੱਕ ਮਾਰੇ ਗਏ ਉੱਥੇ ਹੀ ਕੋਡੀਆਂ ਦੇ ਭਾਅ ਖਰੀਦੀ ਇਸ ਜਗਹਾ ਨੂੰ ਡੀਸੀ ਰੇਟ ਤੋਂ ਵੀ 15 ਗੁਣਾ ਵੱਧਦੇ ਦੇ ਉੱਪਰ ਵੇਚਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਵਿੱਚ ਇੱਕ ਪਲਾਟ ਦਾ ਰੇਟ ਇਨਾ ਹੈ ਕਿ ਸ਼ਹਿਰ ਦੇ ਵਿੱਚ ਬਣੀ ਬਣਾਈ ਕੋਠੀ ਮਿਲ ਜਾਵੇ ਅਤੇ ਖੁੱਲਾ ਡੁੱਲਾ ਖੇਤਰ ਵੀ ਮਿਲ ਜਾਵੇ ਪਰ ਇਸ ਪ੍ਰੋਜੈਕਟ ਦੇ ਵਿੱਚ ਇੱਕ ਬਿਸਵੇ ਦਾ ਰੇਟ ਹੀ ਇਨਾ ਹੈ ਕਿ ਬੰਦਾ ਜਾਂ ਤਾਂ ਜਮੀਨ ਖਰੀਦ ਸਕਦਾ ਹੈ ਜਾਂ ਉਸ ਨੂੰ ਉਸਾਰੀ ਕਰ ਸਕਦਾ ਹੈ।
Comments 3