ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 30 ਅਪ੍ਰੈਲ
ਸਕੂਲ ਫਾਰ ਡਿਫਰੈਟਲੀ ਏਬਲਡ ਚਿਲਡਰਨ ਵਿਖੇ ਟਰੈਫਿਕ ਨਿਯਮਾਂ ਸਬੰਧੀ ਲਾਇਆ ਗਿਆ ਸੈਮੀਨਾਰ ਸਕੂਲ ਫਾਰ ਡਿਫਰੈਟਲੀ ਏਬਲਡ ਚਿਲਡਰਨ ਪਵਨ ਸੇਵਾ ਸੰਮਤੀ ਰਜਿਸਟਰ ਬਰਨਾਲਾ ਵਿਖੇ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਜਿਲਾ ਟਰੈਫਿਕ ਇੰਚਾਰਜ ਸ੍ਰੀ ਜਸਵਿੰਦਰ ਸਿੰਘ ਢੀਂਡਸਾ, ਏਐਸਆਈ ਗੁਰਚਰਨ ਸਿੰਘ, ਏਐਸਆਈ ਬੀਰਬਲ ਸਿੰਘ, ਏਐਸ ਆਈ ਮੁਕੇਸ਼ ਕੁਮਾਰ ਜੀ ਦੀ ਅਗਵਾਈ ਵਿੱਚ ਲਗਾਇਆ ਗਿਆ।
ਜਿਲਾ ਟਰੈਫਿਕ ਇੰਚਾਰਜ ਸਰਦਾਰ ਢੀਂਡਸਾ ਜੀ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਰੋਜਾਨਾ ਬੱਸਾਂ ਤੇ ਆਉਣ ਵਾਲੇ ਸਪੈਸ਼ਲ ਬੱਚਿਆਂ ਨੂੰ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੇ ਰੋਜ਼ਾਨਾ ਆਉਣ ਜਾਣ ਸਬੰਧੀ ਆਉਂਦੀਆਂ ਮੁਸ਼ਕਲਾਂ ਬਾਰੇ ਸਵਾਲ ਕੀਤੇ। ਸ. ਢੀਂਡਸਾ ਨੇ ਸਫਰ ਮੌਕੇ ਆਉਂਦਿਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਦਾ ਵਿਸ਼ਵਾਸ ਦਵਾਇਆ। ਸ. ਢੀਡਸਾ ਸਾਹਿਬ ਵੱਲੋਂ ਬੱਚਿਆਂ ਨੂੰ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ ਟੀਚਰ ਪ੍ਰੀਆ ਮਿਤਲ ਵੱਲੋਂ ਇਸ਼ਾਰਿਆਂ ਨਾਲ ਬੱਚਿਆਂ ਨੂੰ ਨਾਲੋਂ ਨਾਲ ਸਮਝਾਈ ਗਈ। ਕੋਆਰਡੀਨੇਟਰ ਪ੍ਰੋਫੈਸਰ ਅਰਚਨਾ ਜੀ ਵੀ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਬੋਲਣ ਸੁਣਨ ਤੋਂ ਅਸਮਰਥ ਬੱਚਿਆਂ ਨੇ ਇਸ਼ਾਰਿਆਂ ਦੀ ਭਾਸ਼ਾ ਰਾਹੀਂ ਵੋਟਰ ਜਾਗਰੂਕਤਾ ਸਬੰਧੀ ਨੁਕੜ ਨਾਟਕ ਵੀ ਪੇਸ਼ ਕੀਤਾ।
ਪ੍ਰੋਫੈਸਰ ਅਰਚਨਾ ਜੀ ਵੱਲੋਂ ਨੁਕੜ ਨਾਟਕ ਪੇਸ਼ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਲਾ ਟਰੈਫਿਕ ਇੰਚਾਰਜ ਸ੍ਰੀ ਜਸਵਿੰਦਰ ਸਿੰਘ ਢੀਡਸਾ ਅਤੇ ਉਹਨਾਂ ਦੀ ਟੀਮ ਵੱਲੋਂ ਸਾਰੇ ਬੱਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ। ਅੰਤ ਵਿੱਚ ਸ੍ਰੀ ਸੁਭਾਸ਼ ਗਰਗ ਜੀ ਨੇ ਬੱਚਿਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕਾਂਸਲ ਪ੍ਰਧਾਨ ਪ੍ਰਵੀਨ ਸਿੰਗ਼ਲਾ ਬੈਂਕ ਵਾਲੇ, ਸੀਨੀਅਰ ਵਾਈਸ ਪ੍ਰਧਾਨ ਸੁਨੀਲ ਜਿੰਦਲ, ਵਾਈਸ ਪ੍ਰਧਾਨ ਪ੍ਰਵੀਨ ਸਿੰਗਲਾ, ਜਨਰਲ ਸਕੱਤਰ ਵਰੁਣ ਬੱਤਾ, ਕੈਸ਼ੀਅਰ ਸੁਭਾਸ ਗਰਗ, ਜੁਆਇੰਟ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ, ਪ੍ਰੈਸ ਸਕੱਤਰ ਸੰਜੀਵ ਢੰਡ, ਐਕਟਿਵ ਮੈਂਬਰ ਹਿਮਾਂਸ਼ੂ ਕਾਸਲ, ਜ਼ਿਲਾ ਸਵੀਪ ਕੁਆਰਡੀਨੇਟਰ ਪ੍ਰੋਫੈਸਰ ਅਰਚਨਾ, ਲਵਪ੍ਰੀਤ ਸਿੰਘ ਅਵਤਾਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਦੀਪਤੀ ਸ਼ਰਮਾ ਅਤੇ ਸਮੂਹ ਸਟਾਫ ਹਾਜ਼ਰ ਸਨ।