ਜਰਨਲਿਸਟ ਇੰਜੀਨੀਅਰ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 01 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਮਿਲਣ ਦੀ ਨਰਾਜ਼ਗੀ ਤੋਂ ਬਾਅਦ ਜਿੱਥੇ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਵੱਲੋਂ ਕਾਂਗਰਸ ਪਾਰਟੀ ਤੋਂ ਕੁਝ ਘੰਟੇ ਪਹਿਲਾਂ ਬੀਤੀ ਸ਼ਾਮ ਅਸਤੀਫ਼ਾ ਦਿੱਤਾ ਗਿਆ। ਉੱਥੇ ਹੀ ਉਨ੍ਹਾਂ ਅਸਤੀਫਾ ਤੋਂ ਬਾਅਦ ਹੀ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਕਿ ਹੁਣ ਦਲਵੀਰ ਗੋਲਡੀ ਭਾਜਪਾ ਚ ਸ਼ਾਮਿਲ ਹੋਵੇਗਾ ਜਾਂ ਹੱਥ ਵਿੱਚ ਝਾੜੂ ਫੜੇਗਾ। ਅੱਜ ਦੀ ਸਵੇਰ ਚੜਦਿਆਂ ਹੀ ਇਸ ਗੱਲ ਦਾ ਜਿਸ ਦਾ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਉਸ ਦਾ ਵੀ ਖੁਲਾਸਾ ਹੋ ਗਿਆ। ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਹੱਥ ਪੰਜਾ ਛੱਡ ਝਾੜੂ ਦੇ ਲੜ ਲੱਗ ਗਏ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇੰਟ ਕਰ ਲਈ ਗਈ। ਹੁਣ ਇੱਥੇ ਇਹ ਸਮਝ ਨਹੀਂ ਆ ਰਿਹਾ ਕਿ ਜਿਸ ਦਲਵੀਰ ਗੋਲਡੀ ਨੂੰ ਲੋਕ ਸਭਾ ਦੀ ਜ਼ਿਮਨੀ ਅਤੇ ਵਿਧਾਨ ਸਭਾ ਦੀ ਚੋਣ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਿਸ਼ਾਨਾ ਸਾਧਿਆ ਸੀ ਅਤੇ ਕਈ ਤਰ੍ਹਾਂ ਦੇ ਸ਼ਬਦੀ ਤੀਰ ਚਲਾਏ ਸੀ ਅਤੇ ਸ਼ਬਦੀ ਹਮਲੇ ਕੀਤੇ ਸੀ। ਅੱਜ ਉਸੇ ਤਿਤਲੀ ਨੂੰ ਆਪ ਦੇ ਫੁੱਲ ਬਿਠਾ ਲਿਆ ਹੈ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਖਿਲਾਫ ਇਸਤੇਮਾਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਦਲਵੀਰ ਗੋਲਡੀ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਮਿਲਣ ਦੇ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਿਹਾ ਸੀ। ਜਿਸ ਦੀ ਨਰਾਜ਼ਗੀ ਦਾ ਆਪ ਵੱਲੋਂ ਖੂਬ ਫਾਇਦਾ ਚੁੱਕਦਿਆਂ ਉਸ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲੋਕ ਸਭਾ ਚੋਣ ਦੇ ਵਿੱਚ ਆਪ ਦੀ ਜਿੱਤ ਤੋਂ ਬਾਅਦ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਸੁਪਨੇ ਦਿਖਾਏ ਜਾ ਰਹੇ ਹਨ ਅਤੇ ਇਹਨਾਂ ਸੁਪਨਿਆਂ ਨੂੰ ਦੇਖਦਿਆਂ ਹੀ ਦਲਵੀਰ ਗੋਲਡੀ ਆਪ ਚ ਸ਼ਾਮਿਲ ਹੋਇਆ ਹੁਣ ਦੇਖਣਾ ਇਹ ਹੋਵੇਗਾ ਦਲਵੀਰ ਗੋਲਡੀ ਨਾਰਾਜਗੀ ਕਾਂਗਰਸ ਤੇ ਭਾਜੀ ਪਵੇਗੀ ਜਾਂ ਨਹੀਂ ਅਤੇ ਦਲਵੀਰ ਗੋਲਡੀ ਜਿੰਨਾ ਮਨਸੂਬਿਆਂ ਦੇ ਨਾਲ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਹੈ ਕਿ ਉਹ ਮਨਸੂਬੇ ਕਾਮਯਾਬ ਹੋਣਗੇ ਜਾਂ ਨਹੀਂ ਇਹ ਤਾਂ ਵਕਤ ਹੀ ਦੱਸੇਗਾ।