ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 1 ਮਈ
ਬਰਨਾਲਾ ਇਲਾਕੇ ਦੀਆਂ ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਵਲੋਂ ਸੀਵਰੇਜ ਬੋਰਡ ਕੰਪਲੈਕਸ ਵਿੱਚ ਸਾਂਝੇ ਤੌਰ ਤੇ ਸੈਂਕੜਿਆਂ ਦੀ ਗਿਣਤੀ ਇਕੱਠੇ ਹੋ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਵੱਖ ਵੱਖ ਥਾਵਾਂ ਤੋਂ ਝੰਡੇ ਲਹਿਰਾ ਕੇ ਇਕਠੇ ਹੋਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੁਬਾਈ ਆਗੂਆਂ ਖ਼ੁਸ਼ੀਆਂ ਸਿੰਘ, ਕਰਮਜੀਤ ਸਿੰਘ ਬੀਹਲਾ, ਗੁਰਪ੍ਰੀਤ ਸਿੰਘ ਰੂੜੇਕੇ, ਮਾਸਟਰ ਮਨੋਹਰ ਲਾਲ , ਸੁਰਿੰਦਰ ਦਰਦੀ, ਮੋਹਨ ਸਿੰਘ ਰੂੜੇਕੇ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨੀ, ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਜਾਣ ਤੋਂ ਰੋਕਣ ਅਤੇ ਦੇਸ਼ ਦੇ ਕਿਰਤੀਆਂ ਨੂੰ ਰੋਜ਼ਗਾਰ ਦੇਣ ਦੀ ਲੜਾਈ ਲੜ੍ਹਨੀ ਅਸਲ ਰੂਪ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਆਗੂਆਂ ਦਰਸਨ ਚੀਮਾਂ , ਜੁਗਰਾਜ ਸਿੰਘ ਰਾਮਾਂ, ਸੁਰਜੀਤ ਸਿੰਘ ਬਾਠ, ਰਮੇਸ਼ ਕੁਮਾਰ ਹਮਦਰਦ, ਖੁਸਵਿੰਦਰ ਪਾਲ, ਮਨਜੀਤ ਰਾਜ, ਅਨਿਲ ਕੁਮਾਰ ਜੱਗਾ ਸਿੰਘ ਮੌੜ , ਹਰਿੰਦਰ ਮੱਲੀਆਂ, ਉਜਾਗਰ ਸਿੰਘ ਬੀਹਲਾ ਅਤੇ ਤਰਸੇਮ ਭੱਠਲ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਔਰਤਾਂ ਅਤੇ ਦਲਿਤਾਂ ਤੇ ਜਬਰ ਵਧ ਗਿਆ ਹੈ ਪੂਰੇ ਦੇਸ ਅਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਵਿਗੜ ਗਈ ਹੈ। ਮੋਦੀ ਸਰਕਾਰ ਸਾਮਰਾਜੀ ਮੁਲਕਾਂ ਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧੀ ਸੋਧਾਂ ਕਰਕੇ ਕਿਰਤੀ ਜਮਾਤ ਦਾ ਕਚੂੰਮਰ ਕੱਢ ਰਹੀ ਹੈ। ਇਸ ਉਪਰੰਤ ਸੈਂਕੜੇ ਕਾਰਕੁੰਨਾਂ ਵੱਲੋਂ ਜ਼ੋਸ਼ੀਲੇ ਨਾਅਰਿਆਂ ਨਾਲ ਸ਼ਹੀਦ ਭਗਤ ਸਿੰਘ ਚੌਕ ਤੱਕ ਝੰਡਿਆਂ ਤੇ ਬੈਨਰਾਂ ਨਾਲ਼ ਲੈਸ ਹੋ ਕੇ ਪ੍ਰਭਾਵਸ਼ਾਲੀ ਮਾਰਚ ਵੀ ਕੱਢਿਆ ਗਿਆ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ , ਪਵਿੱਤਰ ਲਾਲੀ, ਤੇਜਿੰਦਰ ਸਿੰਘ ਤੇਜੀ , ਕਾਮਰੇਡ ਬਲਵੀਰ , ਸੁਖਜੰਟ ਸਿੰਘ, ਰਾਵਿੰਦਰ ਸ਼ਰਮਾਂ , ਬਲਵੀਰ ਸਿੰਘ, ਗੁਲਸਨ ਕੁਮਾਰ , ਜਗਰਾਜ ਰਾਮਾ , ਇਕਬਾਲ ਉਦਾਸੀ, ਚਮਕੌਰ ਸਿੰਘ ਨੈਣੇਵਾਲ , ਸੁਰਿੰਦਰ ਸ਼ਰਮਾਂ, ਨੇ ਵੀ ਸੰਬੋਧਨ ਕੀਤਾ।