ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 03 ਮਈ
ਅਕਸਰ ਦੇਖਿਆ ਅਤੇ ਸੁਣਿਆਂ ਜਾਂਦਾ ਕਿ ਵੱਡੇ ਧਨਾੜ ਜਦ ਆਪਣੀ ਤੇ ਉੱਤਰ ਆਉਣ ਤਾਂ ਹਵਾਵਾਂ ਦੇ ਵੀ ਰੁੱਖ ਆਪਣੇ ਮੁਤਾਬਿਕ ਬਦਲ ਦਿੰਦੇ ਹਨ। ਅਤੇ ਜਿਸ ਤਰ੍ਹਾਂ ਉਹਨਾਂ ਦੀ ਮਨਸ਼ਾ ਹੁੰਦੀ ਹੈ। ਉਹ ਉਸ ਤਰ੍ਹਾਂ ਦਾ ਹੀ ਅਵਾਮ ਦੇ ਵਿੱਚ ਮਾਹੌਲ ਪੈਦਾ ਕਰ ਦਿੰਦੇ ਹਨ, ਤਾਂ ਜੋ ਲੋਕ ਉਹਨਾਂ ਦੇ ਝਮੇਲੇ ਵਿੱਚ ਫਸ ਸਕਣ ਅਤੇ ਉਹਨਾਂ ਦੇ ਮਨਸੂਬੇ ਕਾਮਯਾਬ ਹੋ ਸਕਣ। ਭਾਵ ਵੱਡੇ ਘਰਾਣੇ ਆਪਣੇ ਮਨਸੂਬਿਆਂ ਨੂੰ ਕਾਮਯਾਬ ਅਤੇ ਪੂਰਾ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਉੱਤਰ ਆਉਂਦੇ ਹਨ। ਕੁਝ ਇਸ ਤਰ੍ਹਾਂ ਦਾ ਹੀ ਮਨਸੂਬਾ ਲੈ ਕੇ ਬਰਨਾਲਾ ਦੇ ਵਿੱਚ ਆਏ ਦਿੱਲੀ ਦੇ ਇੱਕ ਵੱਡੇ ਘਰਾਣੇ ਜਿਸ ਦਾ ਕੋਈ ਇੱਥੇ ਮਾਈ ਬਾਪ ਵੀ ਨਹੀਂ ਹੈ ਅਤੇ ਤਨਖਾਹ ਮੁਲਾਜ਼ਮਾਂ ਦੇ ਸਿਰ ਤੇ ਇਸ ਪ੍ਰੋਜੈਕਟ ਨੂੰ ਛੱਡਿਆ ਗਿਆ ਹੈ। ਦੇ ਵੱਲੋਂ ਬੇਸ਼ੱਕ ਲੋਕਾਂ ਨੂੰ ਲੁਭਾਉਣ ਦੇ ਲਈ ਇੱਕ ਵੱਡਾ ਪ੍ਰੋਜੈਕਟ ਖੜਾ ਕੀਤਾ ਗਿਆ। ਜਿਸ ਦੇ ਨਾਲ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਗਏ ਅਤੇ ਇਸ ਪ੍ਰੋਜੈਕਟ ਨੂੰ ਤਾਂ ਲੋਕ ਸੁਪਨੇ ਦਾ ਸ਼ਹਿਰ ਵੀ ਆਖਣ ਲੱਗੇ ਸਨ। ਜਿਸ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਢਗਵੰਜ ਰਚੇ ਗਏ ਅਤੇ ਇਸ ਜਗ੍ਹਾ ਦੇ ਉੱਪਰ ਵਾਸਤੂ ਸ਼ਾਸਤਰ ਦਾ ਅਸ਼ਤਰ ਵੀ ਇਸਤੇਮਾਲ ਕੀਤਾ ਗਿਆ ਤਾਂ ਜੋ ਲੋਕ ਜੋ ਇਸ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਨਾਲ ਜੋੜਿਆ ਜਾ ਸਕੇ ਭਾਵ ਵੱਡੇ ਘਰਾਣਿਆਂ ਦੇ ਵੱਲੋਂ ਹਰ ਤਰ੍ਹਾਂ ਦਾ ਹਥਕੰਡਾ ਅਪਣਾਇਆ ਗਿਆ। ਪਰ ਜਦ ਸਾਰੇ ਅਸਤਰ ਸਸਤਰ ਅਤੇ ਵਾਸਤੂ ਸ਼ਾਸਤਰ ਵੀ ਨਾਕਾਮ ਰਹੇ ਤਾਂ ਵੱਡੇ ਘਰਾਣਿਆਂ ਦੇ ਵੱਲੋਂ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਦੇ ਲਈ ਇਸ ਜਗਹਾ ਦੇ ਉੱਪਰ ਮੋਟਾ ਸੱਟਾ ਮਰਵਾ ਦਿੱਤਾ। ਜਿੱਥੇ ਸ਼ਹਿਰ ਦੇ ਕੁਛ ਡੀਲਰਾਂ ਅਤੇ ਸ਼ਹਿਰ ਦੇ ਕੁਝ ਵੱਡੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਗਿਆ ਅਤੇ ਇਸ ਪ੍ਰੋਜੈਕਟ ਨੂੰ ਲੈ ਕੇ ਮੋਟਾ ਸੱਟਾ ਚਲਾਇਆ ਗਿਆ। ਜਿਸ ਸੱਟੇ ਦੇ ਨਾਲ ਕੋਡੀਆਂ ਦੇ ਭਾਅ ਜ਼ਮੀਨ ਦੇ ਭਾਅ ਸੋਨਾ ਚਾਂਦੀ ਦੇ ਭਾਅ ਤੋਂ ਵੀ ਮਹਿੰਗੇ ਕਰ ਦਿੱਤੇ। ਭਾਵ 6000 ਗਜ ਜਗ੍ਹਾ ਦਾ ਭਾਅ 60 ਹਜਾਰ ਰੁਪਿਆ ਤੱਕ ਕਰ ਦਿੱਤਾ ਗਿਆ। ਜੋ ਕਿ ਸੱਟਾਂ ਦਾ ਨਤੀਜਾ ਸੀ ਪਰ ਕਹਿੰਦੇ ਹਨ ਕਿ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਜਿਸ ਜਗ੍ਹਾ ਦੇ ਉੱਪਰ ਚਲਾਇਆ ਮੋਟਾ ਸੱਟਾ ਉੱਥੇ ਹੁਣ ਬਹਿ ਗਿਆ ਪ੍ਰੋਪਰਟੀ ਦਾ ਭੱਠਾ ਲੋਕ ਆਪਣਾ ਆਪਣਾ ਪੈਸਾ ਕਰਨ ਲੱਗੇ ਇਕੱਠਾ ਇਹ ਸੰਤਰਾ ਸ਼ਹਿਰ ਦੇ ਵਿੱਚ ਲੋਕ ਖੂਬ ਗੁਣਗੁਣਾ ਰਹੇ ਹਨ। ਭਾਵ ਇਸ ਪ੍ਰੋਜੈਕਟ ਨੂੰ ਲੈ ਕੇ ਸ਼ਹਿਰ ਦੇ ਵਿੱਚ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਸੱਟੇ ਕਾਰਨ ਇਸ ਜਗਹਾ ਦੇ ਭਾਅ ਕੋਡੀਆਂ ਤੋਂ ਸੋਨੇ ਚਾਂਦੀ ਦੇ ਭਾਅ ਕਰ ਦਿੱਤੇ ਗਏ। ਪਰ ਹੁਣ ਇਸ ਜਗ੍ਹਾ ਦੇ ਉੱਪਰ ਸੱਟੇ ਦਾ ਅਸਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਭਾ ਡਿੱਗਣੇ ਸ਼ੁਰੂ ਹੋ ਗਏ ਹਨ। ਪਿਛਲੇ ਇੱਕ ਹਫਤੇ ਦੇ ਦੌਰਾਨ ਇਸ ਵੱਡੇ ਪ੍ਰੋਜੈਕਟ ਦੇ ਵਿੱਚ ਕਰੀਬ 5000 ਪ੍ਰਤੀ ਗਜ ਭਾ ਡਿੱਗਣ ਦੇ ਚਰਚੇ ਸ਼ਹਿਰ ਦੇ ਵਿੱਚ ਖੂਬ ਚੱਲ ਰਹੇ ਹਨ ਅਤੇ ਲੋਕ ਡਿੱਗ ਰਹੇ ਭਾ ਦੇ ਡਰ ਤੋਂ ਆਪਣੇ ਆਪਣੇ ਪਲਾਟ ਦੇ ਕੂਪਨ ਵੱਡੇ ਘਰਾਣਿਆਂ ਤੋਂ ਵਾਪਸ ਕਰਵਾ ਰਹੇ ਹਨ ਅਤੇ ਆਪਣੀ ਆਪਣੀ ਰਕਮ ਵਸੂਲ ਰਹੇ ਹਨ ਜਿਸ ਭਾ ਉਹਨਾਂ ਦੇ ਵੱਲੋਂ ਇੱਥੇ ਪ੍ਰੋਪਰਟੀ ਖਰੀਦੀ ਗਈ ਸੀ ਕੁਝ ਲੋਕ ਤਾਂ ਉਸ ਭਾ ਅਤੇ ਕੁਝ ਲੋਕ ਉਸ ਤੋਂ ਘੱਟ ਪਾ ਕਿਵੇਂ ਨਾ ਕਿਵੇਂ ਆਪਣੇ ਪੈਸੇ ਸੁਰੱਖਿਅਤ ਕਰਨ ਦੇ ਵਿੱਚ ਲੱਗ ਗਏ ਹਨ। ਸ਼ਹਿਰ ਦੇ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਵੱਖ-ਵੱਖ ਤਰਹਾਂ ਦੀਆਂ ਚਰਚਾਵਾਂ ਜੋੜਾਂ ਤੇ ਚੱਲ ਰਹੀਆਂ ਹਨ ਕਿ ਇਹ ਪ੍ਰੋਜੈਕਟ ਪੂਰੀ ਤਰਹਾਂ ਦੇ ਨਾਲ ਫੇਲ ਅਤੇ ਡੁੱਬ ਚੁੱਕਿਆ ਹੈ ਅਤੇ ਇਹ ਪ੍ਰੋਜੈਕਟ ਟਾਈਟੈਨਿਕ ਜਹਾਜ਼ ਬਣ ਗਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਪ੍ਰੋਜੈਕਟ ਦੇ ਨਾਲ ਇੱਕ ਹੋਰ ਜਗ੍ਹਾ ਵੀ ਕਲੋਨੀ ਦੇ ਰੂਪ ਵਿੱਚ ਕੱਟੀ ਗਈ ਹੈ। ਜਿਸ ਦਾ ਭਾਅ 15000 ਗਜ ਕੱਢਿਆ ਗਿਆ ਹੈ ਅਤੇ ਲੋਕ ਹੁਣ ਅੰਦਾਜ਼ਾ ਲਗਾਉਣ ਲੱਗ ਪਏ ਹਨ ਕਿ ਇੱਕ ਪ੍ਰੋਜੈਕਟ ਜਿੱਥੇ 60 ਹਜਾਰ ਗਾਜ ਹੈ ਅਤੇ ਇੱਕ ਜਗ੍ਹਾ 15000 ਗਜ ਹੈ। ਭਾਵ ਲੋਕਾਂ ਨੂੰ ਹੁਣ ਸੱਟੇ ਦਾ ਜਾਦੂ ਸਿਰ ਤੋਂ ਉਤਰਨਾ ਸ਼ੁਰੂ ਹੋ ਗਿਆ ਹੈ। ਅਤੇ ਲੋਕ ਇਸ ਪ੍ਰੋਜੈਕਟ ਦੇ ਨਾਲ ਟੁੱਟਣੇ ਸ਼ੁਰੂ ਹੋ ਗਏ ਹਨ।
ਵੱਡੇ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਲਈ ਵੱਡੇ ਵੱਡੇ ਹਥਕੰਡੇ, ਲੋਕਾਂ ਨੂੰ ਕਈ ਸੁਪਨੇ ਵੰਡੇ
ਹਾਲਾਂਕਿ ਵੱਡੇ ਘਰਾਣਿਆਂ ਦੇ ਵੱਲੋਂ ਤਨਖਾਹ ਦੇ ਉੱਪਰ ਛੱਡੇ ਇਹਨਾਂ ਮੁਲਾਜ਼ਮਾਂ ਦੇ ਸਿਰ ਦੇ ਉੱਪਰ ਇਸ ਪ੍ਰੋਜੈਕਟ ਨੂੰ ਸਿਧੇ ਚੜਾਉਣ ਅਤੇ ਇਸ ਪ੍ਰੋਜੈਕਟ ਨੂੰ ਲੋਕਾਂ ਤੱਕ ਪਹੁੰਚਾਉਣ ਨੂੰ ਲੈ ਕੇ ਹਰ ਤਰ੍ਹਾਂ ਦਾ ਹਥਕੰਡਾ ਅਪਣਾਇਆ ਜਾ ਰਿਹਾ ਹੈ ਲੋਕਾਂ ਨੂੰ ਇੱਥੇ ਇੱਕ ਆਊਟਲੈੱਟ ਕਲੱਬ ਹਸਪਤਾਲ ਸਕੂਲ ਅਤੇ ਹੋਰ ਵੱਖ ਵਖ ਤਮਾਮ ਚੀਜ਼ਾਂ ਜੋ ਹਲੇ ਨਜ਼ਰ ਤੱਕ ਨਹੀਂ ਆ ਰਹੀਆਂ ਉਹਨਾਂ ਦੇ ਸੁਪਨੇ ਦਿਖਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਵੇਂ ਨਾ ਕਿਵੇਂ ਇਸ ਪ੍ਰੋਜੈਕਟ ਦੇ ਨਾਲ ਜੋੜਿਆ ਰੱਖਿਆ ਜਾ ਸਕੇ ਅਤੇ ਲੋਕਾਂ ਨੂੰ ਟੁੱਟਣ ਨਾ ਦਿੱਤਾ ਜਾ ਸਕੇ ਹਾਲਾਂਕਿ ਇਸ ਪ੍ਰੋਜੈਕਟ ਨੂੰ ਸ਼ਹਿਰ ਦੇ ਵਿੱਚ ਇੱਕ ਸਫਲ ਪ੍ਰੋਜੈਕਟ ਬਣਾਉਣ ਦੇ ਲਈ ਆਪਣੇ ਹੀ ਕੁਝ ਪ੍ਰੋਜੈਕਟ ਦੇ ਜੁੜੇ ਲੋਕਾਂ ਦੇ ਵੱਲੋਂ ਜਾਣ ਬੁਝ ਕੇ ਰੇਤਾ ਬਜਰੀ ਸੀਮੇਂਟ ਦੇ ਨਾਲ ਉਸਾਰੀ ਦਾ ਕੰਮ ਵੀ ਦਿਖਾਇਆ ਜਾ ਰਿਹਾ ਹੈ ਤਾਂ ਜੋ ਲੋਕ ਉਸਾਰੀ ਦਾ ਚੱਲਦਾ ਕੰਮ ਦੇਖ ਕੇ ਇਸ ਪ੍ਰੋਜੈਕਟ ਦੇ ਨਾਲ ਜੁੜ ਸਕਣ। ਪਰ ਲੋਕ ਸਭਾ ਹਲਕਾ ਸੰਗਰੂਰ ਨੂੰ ਲੈ ਕੇ ਇੱਕ ਕਹਾਵਤ ਮਸ਼ਹੂਰ ਹੈ। ਸਾਡਾ ਨਹੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ ਇਥੋਂ ਦੇ ਲੋਕ ਬੇਸ਼ੱਕ ਇੱਕ ਵਾਰ ਕਿਸੇ ਦਾ ਸਾਥ ਤਾਂ ਦਿੰਦੇ ਹਨ ਅਤੇ ਉਸਨੂੰ ਅਸਮਾਨ ਤੱਕ ਜਰੂਰ ਚੜਾ ਦਿੰਦੇ ਹਨ। ਪਰ ਜਦੋਂ ਉਹਨਾਂ ਦੇ ਮਨਸੂਬਿਆਂ ਦਾ ਪਤਾ ਲੱਗਦਾ ਹੈ ਤਾਂ ਅਸਮਾਨ ਤੋਂ ਭੂੰਜੇ ਲਾਉਣ ਲੱਗੇ ਵੀ ਮਿੰਟ ਨਹੀਂ ਲਗਾਉਂਦੇ ਤਾਂ ਇਹੀ ਇਸ ਪ੍ਰੋਜੈਕਟ ਦੇ ਨਾਲ ਹੋਣੀ ਸ਼ੁਰੂ ਹੋ ਗਈ ਹੈ।
Comments 2