ਬੀਬੀਐਨ ਨੈਟਵਰਕ ਪੰਜਾਬ, ਫ਼ਿਰੋਜ਼ਪੁਰ ਬਿਊਰੋ, 3 ਮਈ
ਸਾਵਧਾਨ! ਜੇਕਰ ਇਨ੍ਹਾਂ ਦਿਨਾਂ ’ਚ ਤੁਸੀਂ ਦੇਸ਼ ਦੇ ਕਿਸੇ ਹਿੱਸੇ ਲਈ ਪੰਜਾਬ ਤੋਂ ਹੋ ਕੇ ਯਾਤਰਾ ਕਰ ਰਹੇ ਹੋ ਤਾਂ ਰੇਲ ਗੱਡੀਆਂ ਦੀ ਸਥਿਤੀ ਦਾ ਪਤਾ ਕਰ ਲਵੋ। ਸ਼ੰਭੂ ਸਟੇਸ਼ਨ ’ਤੇ ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ ਤਿੰਨ ਮਈ ਤੋਂ ਪੰਜ ਮਈ ਤੱਕ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 46 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ, ਜਦਕਿ 90 ਗੱਡੀਆਂ ਦੇ ਰੂਟ ਬਦਲੇ ਗਏ ਹਨ ਜਦਕਿ ਚਾਰ ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਯਾਨੀ ਇਹ ਗੱਡੀਆਂ ਆਪਣੇ ਨਿਰਧਾਰਤ ਰੂਟ ਤੱਕ ਚੱਲਣ ਦੀ ਬਜਾਏ ਪੰਜਾਬ ’ਚੋਂ ਪਹਿਲਾਂ ਹੀ ਵਾਪਸ ਚਲੀਆਂ ਜਾਣਗੀਆਂ। ਕਿਸਾਨਾਂ ਦੇ ਇਸ ਧਰਨੇ ਕਾਰਨ ਰੇਲ ਗੱਡੀਆਂ ਰਾਹੀਂ ਕਾਰੋਬਾਰ ਕਰਨ ਵਾਲੇ ਵਪਾਰੀਆਂ ਤੇ ਰੇਲਵੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ’ਤੇ ਫ਼ਿਰੋਜ਼ਪੁਰ ਜ਼ਿਲ੍ਹਾ ਸੂਬੇ ਦੀ ਰਾਜਧਾਨੀ ਤੋਂ ਕੱਟ ਗਿਆ ਹੈ। ਇਸ ਰੂਟ ’ਤੇ ਆਉਣ-ਜਾਣ ਵਾਲੀਆਂ ਚਾਰ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਇਹ ਟ੍ਰੇਨਾਂ ਧਰਨਾ ਸ਼ੁਰੂ ਹੋਣ ਤੋਂ ਬਾਅਦ ਹੀ ਰੱਦ ਚੱਲ ਰਹੀਆਂ ਹਨ, ਤਿੰਨ ਦਿਨਾਂ ਲਈ ਗੱਡੀਆਂ ਨੂੰ ਹੋਰ ਰੱਦ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਸਿਆਸੀ ਦਲ ਦਾ ਉਮੀਦਵਾਰ ਰੇਲ ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ ਦੀ ਗੱਲ ਆਪਣੀਆਂ ਚੋਣ ਰੈਲੀਆਂ ’ਚ ਨਹੀਂ ਕਰ ਰਿਹਾ।ਰੇਲਵੇ ਦੇ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪੁਰਾਣੀ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚੱਲਣ ਵਾਲੀ ਗੱਡੀ ਨੰਬਰ 14033, ਇਸੇ ਰੂਟ ਤੋਂ ਵਾਪਸੀ ਵਾਲੀ ਟ੍ਰੇਨ ਨੰਬਰ 14034, ਦਿੱਲੀ ਤੋਂ ਸਰਾਏ ਰੋਹਿਲਾ, ਮੁੰਬਈ ਸੈਂਟਰਲ ਚੱਲਣ ਵਾਲੀ ਟ੍ਰੇਨ ਨੰਬਰ 22401, ਵਾਪਸੀ ’ਚ ਵੀ ਇਹ ਟ੍ਰੇਨ ਨੰਬਰ 22402 ਰੱਦ ਰਹੇਗੀ। ਦਿੱਲੀ ਤੋਂ ਫ਼ਾਜ਼ਿਲਕਾ ਚੱਲਣ ਵਾਲੀ 14507, ਵਾਪਸੀ ’ਚ ਟ੍ਰੇਨ ਨੰਬਰ 14508, ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦਰਮਿਆਨ ਚੱਲਣ ਵਾਲੀ 12497 ਤੇ 12498, ਪੁਰਾਣੀ ਦਿੱਲੀ ਤੋਂ ਪਠਾਨਕੋਟ ਤੇ ਪਠਾਨਕੋਟ ਤੋਂ ਪੁਰਾਣੀ ਦਿੱਲੀ ਦਰਮਿਆਨ ਚੱਲਣ ਵਾਲੀ 22429 ਤੇ 22430, ਨਵੀਂ ਦਿੱਲੀ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 12459 ਤੇ 12460, ਹਰਿਦੁਆਰ ਤੋਂ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 12053 ਤੇ 12054, ਨਵੀਂ ਦਿੱਲੀ ਤੋਂ ਜਲੰਧਰ ਸਿਟੀ ਤੇ ਜਲੰਧਰ ਸਿਟੀ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 14681 ਤੇ 14682, ਹਿਸਾਰ ਤੋਂ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 14653 ਤੇ 14654, ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 14629 ਤੇ 14630, ਚੰਡੀਗੜ੍ਹ ਤੋਂ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 12411 ਤੇ 12412, ਨੰਗਲ ਤੇ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 14506 ਤੇ 14505, ਚੰਡੀਗੜ੍ਹ ਤੋਂ ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 12241 ਤੇ 12242, ਮੋਹਾਲੀ ਤੇ ਫ਼ਿਰੋਜ਼ਪੁਰ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 14614 ਤੇ 14613, ਕਾਲਕਾ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 14503 ਤੇ 14504, ਅੰਬਾਲਾ ਤੋਂ ਲੁਧਿਆਣਾ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 04503 ਤੇ 04504, ਜਾਖਲ ਤੋਂ ਲੁਧਿਆਣਾ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 04509 ਤੇ 04510, ਲੁਧਿਆਣਾ ਤੇ ਭਿਵਾਨੀ ਦਰਮਿਆਨ ਚੱਲਣ ਵਾਲੀ 04574 ਤੇ 04575, ਅੰਬਾਲਾ ਤੇ ਲੁਧਿਆਣਾ ਦਰਮਿਆਨ ਚੱਲਣ ਵਾਲੀ 04579 ਤੇ 04582, ਅੰਬਾਲਾ ਤੋਂ ਜਲੰਧਰ ਦਰਮਿਆਨ ਚੱਲਣ ਵਾਲੀ 04689 ਤੇ 04690, ਹਿਸਾਰ ਤੋਂ ਲੁਧਿਆਣਾ ਦਰਮਿਆਨ ਚੱਲਣ ਵਾਲੀ 04743 ਤੇ 04744, ਲੁਧਿਆਣਾ ਤੇ ਚੁਰੂ ਦਰਮਿਆਨ ਚੱਲਣ ਵਾਲੀ 04746 ਤੇ 04745, ਸਿਰਸਾ ਤੇ ਲੁਧਿਆਣਾ ਦਰਮਿਆਨ ਚੱਲਣ ਵਾਲੀ ਗੱਡੀ ਨੰਬਰ 04573 ਤਿੰਨ ਮਈ ਤੋਂ ਪੰਜ ਮਈ ਤੱਕ ਰੱਦ ਰਹਿਣਗੀਆਂ। ਇਸ ਤੋਂ ਇਲਾਵਾ 90 ਗੱਡੀਆਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ ਜਦਕਿ ਬਾਰਮੇੜ ਤੋਂ ਜੰਮੂ ਤਵੀ ਤੱਕ ਚੱਲਣ ਵਾਲੀ ਗੱਡੀ ਨੰਬਰ 14661 ਹੁਣ ਪੁਰਾਣੀ ਦਿੱਲੀ-ਬਾਰਮੇੜ ਤੱਕ ਚੱਲੇਗੀ, ਦਿੱਲੀ ਤੋਂ ਅੱਗੇ ਨਹੀਂ ਆਏਗੀ। ਗੱਡੀ ਨੰਬਰ 15211 ਦਰਭੰਗਾ ਤੋਂ ਅੰਮ੍ਰਿਤਸਰ ਚੱਲਣ ਵਾਲੀ ਗੱਡੀ ਅੰਬਾਲਾ ਕੈਂਟ ਤੋਂ ਵਾਪਸ ਦਰਭੰਗਾ ਚਲੀ ਜਾਵੇਗੀ।