ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਮੁਕਤਸਰ ਸਾਹਿਬ ਬਿਊਰੋ, 3 ਮਈ
ਪਿੰਡ ਮਹਾਂ ਬੱਧਰ 'ਚ ਲਗਰਗ 50 ਗੁੰਡਾ ਅਨਸਰਾਂ ਨੇ ਬੀਤੀ ਰਾਤ ਕਰੀਬ 1 ਵਜੇ ਘਰਾਂ ਉੱਤੇ ਪੈਟਰੋਲ ਬੰਬ ਸੁੱਟੇ। ਇਸ ਦੌਰਾਨ ਇਕ ਮੋਟਰਸਾਈਕਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਰਾਤ 11 ਵਜੇ ਤੋਂ 2 ਵਜੇ ਤਕ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ 10 ਤੋਂ ਜ਼ਿਆਦਾ ਪੈਟਰੋਲ ਪੰਪ ਸੁਟ ਕੇ ਲੋਕਾਂ ਦੇ ਘਰ ਨਾਲ ਮੋਟਰਸਾਈਕਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਮਲੋਟ ਵਿਧਾਨ ਸਭਾ ਹਲਕਾ ਦੇ ਪਿੰਡ ਮਹਾਂ ਬੱਧਰ 'ਚ ਵੱਡੀ ਘਟਨਾ ਹੋਈ ਹੈ। ਉੱਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਕੁਝ ਗੁੰਡਿਆਂ ਨੇ ਪੈਟਰੋਲ ਬੰਬ ਸੁੱਟੇ ਹਨ। ਇਸ ਆਲਮ ਤੋਂ ਭੈਭੀਤ ਪਿੰਡ ਦੇ ਕੁਝ ਲੋਕਾਂ ਨੇ ਕਿਹਾ ਕਿ ਗੁੰਡਾ ਅਨਸਰ ਰਾਤ ਦੇ ਵੇਲੇ ਪਿੰਡਾਂ 'ਚ ਬੇਖੌਫ ਹੋ ਕੇ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ADVERTISEMENT
ADVERTISEMENT
ADVERTISEMENT