ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਫ਼ਤਹਿਗੜ੍ਹ ਸਾਹਿਬ ਬਿਊਰੋ, 07 ਮਈ
ਭੈਣ ਦੇ ਆਤਮ ਹੱਤਿਆ ਕਰ ਲੈਣ ’ਤੇ ਭਰਾ ਤੇ ਭਰਜਾਈ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਰਾ ਨੂੰ ਥਾਣਾ ਮੂਲੇਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਪਿੰਡ ਨਲੀਨਾ ਖੁਰਦ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਤਿੰਨ ਲੜਕੀਆਂ ਤੇ ਇੱਕ ਪੁੱਤਰ ਹੈ। ਦੋ ਲੜਕੀਆਂ ਤੇ ਇੱਕ ਪੁੱਤਰ ਸ਼ਾਦੀਸ਼ੁਦਾ ਹੈ ਉਸਦੇ ਲੜਕੇ ਵਿਕਰਮਜੀਤ ਸਿੰਘ ਦਾ ਵਿਆਹ ਲਗਭਗ ਪੰਜ ਮਹੀਨੇ ਪਹਿਲਾਂ ਹੀ ਹੋਇਆ ਹੈ। ਉਸ ਲੜਕੇ ਦੀ ਪਹਿਲੀ ਸ਼ਾਦੀ ਹੈ ਜਦਕਿ ਉਸਦੀ ਨੂੰਹ ਪਿੰਕੀ ਦਾ ਇਹ ਦੂਸਰਾ ਵਿਆਹ ਸੀ। ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਤੇ ਐੱਮਏ ਪੰਜਾਬੀ ਦੀ ਪੜ੍ਹਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ। ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸ ਦੀ ਭਰਜਾਈ ਪਿੰਕੀ ਉਸ ਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਤੇ ਗਾਲੀ ਗਲੋਚ ਕਰਦੇ ਹਨ।ਇਸ ਲਈ ਵੀਕਰਮਜੀਤ ਸਿੰਘ ਅਤੇ ਨੂੰਹ ਪਿੰਕੀ ਨੂੰ ਉਨ੍ਹਾਂ ਨੇ ਕਈ ਵਾਰ ਸਮਝਾਇਆ ਸੀ। ਕਿ ਸੁਮਨਦੀਪ ਕੌਰ ਨੂੰ ਤੰਗ ਨਾ ਕਰਿਆ ਕਰੋ ਪਰ ਵਿਕਰਮਜੀਤ ਸਿੰਘ ਅਤੇ ਪਿੰਕੀ ਦੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸੁਮਨਦੀਪ ਕੌਰ ਬੀਤੇ ਦਿਨੀ ਘਰੋਂ ਚਲੀ ਗਈ ਸੀ। ਸੁਮਨਦੀਪ ਕੌਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਲਈ ਹੈ। ਸੁਮਨਦੀਪ ਦੀ ਲਾਸ਼ ਨਹਿਰ ’ਚੋਂ ਮਿਲ ਗਈ ਹੈ। ਜਸਪਾਲ ਸਿੰਘ ਦੇ ਬਿਆਨਾਂ ਬਿਆਨਾਂ ’ਤੇ ਵਿਕਰਮਜੀਤ ਸਿੰਘ ਤੇ ਉਸਦੀ ਪਤਨੀ ਪਿੰਕੀ ਖਿਲਾਫ ਮਾਮਲਾ ਦਰਜ ਕਰਕੇ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਪਿੰਕੀ ਹਾਲੇ ਫਰਾਰ ਹੈ। ਸੁਮਨਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।