ਵੱਡੇ ਪ੍ਰੋਜੈਕਟ ਨੂੰ ਲੈ ਕੇ ਇਸ ਖਬਰ ਤੋਂ ਬਾਅਦ ਅਗਲੇ ਹਫਤੇ ਜਲਦੀ ਹੀ ਕੀਤਾ ਜਾਵੇਗਾ ਵੱਡਾ ਧਮਾਕਾ ਅਤੇ ਵੱਡਾ ਖੁਲਾਸਾ ਸ਼ਹਿਰ ਦੇ ਲੋਕਾਂ ਨੂੰ ਮਿਲੇਗੀ ਦਿਲ ਦਹਿਲਾਉਣ ਵਾਲੀ ਖਬਰ……
ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 08 ਮਈ
ਬਰਨਾਲਾ ਸ਼ਹਿਰ ਦੇ ਵਿੱਚ ਡੁੱਬਦੇ ਟਾਈਟੈਨਿਕ ਜਹਾਜ਼ ਦੀ ਤਾਜ਼ਾ ਮਿਸਾਲ ਬਣ ਰਿਹਾ ਬਰਨਾਲਾ ਸ਼ਹਿਰ ਦਾ ਸਭ ਤੋਂ ਵੱਡਾ ਕਰੀਬ 500 ਕਰੋੜ ਦਾ ਪ੍ਰੋਜੈਕਟ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪ੍ਰੋਜੈਕਟ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਸ਼ੁਰੂਆਤ ਤੋਂ ਹੀ ਰੁਝਾਨ ਘੱਟ ਸੀ ਅਤੇ ਲੋਕਾਂ ਦਾ ਰੁਝਾਨ ਅਤੇ ਧਿਆਨ ਖਿੱਚਣ ਦੇ ਲਈ ਜਿੱਥੇ ਇਸ ਪ੍ਰੋਜੈਕਟ ਦੀ ਕੰਪਨੀ ਵੱਲੋਂ ਵੱਖ-ਵੱਖ ਤਰਹਾਂ ਦੇ ਹੱਥਕੰਡੇ ਅਪਣਾਏ ਗਏ। ਜਿੱਥੇ ਉਨ੍ਹਾਂ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਚਲਾਉਣ ਦੇ ਲਈ ਵਾਸਤੂ ਸ਼ਾਸਤਰ ਸਮੇਤ ਹੋਰ ਤਰ੍ਹਾਂ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਪਰ ਜਦ ਸਾਰੀਆਂ ਸਕੀਮਾਂ ਫੇਲ ਹੋ ਗਈਆਂ ਤਾਂ ਉਹਨਾਂ ਦੇ ਵੱਲੋਂ ਕੁਝ ਕੁ ਪਲਾਟਾਂ ਦੇ ਅੱਗੇ ਰੇਤਾ ਬਜਰੀ ਸੀਮਿੰਟ ਅਤੇ ਹੋਰ ਉਸਾਰੀ ਦਾ ਸਮਾਨ ਰੱਖ ਕੇ ਉਹ ਸਾਰੀ ਸ਼ੁਰੂ ਦਿਖਾਈ ਗਈ ਤਾਂ ਜੋ ਲੋਕਾਂ ਨੂੰ ਇਹ ਲੱਗੇ ਕਿ ਇਹ ਪ੍ਰੋਜੈਕਟ ਕਾਮਯਾਬ ਹੋ ਗਿਆ ਹੈ ਅਤੇ ਇੱਥੇ ਲੋਕਾਂ ਦੇ ਵੱਲੋਂ ਆਪਣੀਆਂ ਰਿਹਾਇਸ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਇਹ ਸਭ ਡਰਾਮੇ ਕੁਝ ਸਮੇਂ ਦੇ ਲਈ ਸੀ। ਇਹਨਾਂ ਗੱਲਾਂ ਦੀਆਂ ਚਰਚਾਵਾਂ ਸ਼ਹਿਰ ਦੇ ਵਿੱਚ ਖੂਬ ਸੁਣਨ ਨੂੰ ਮਿਲ ਰਹੀਆਂ ਹਨ ਅਤੇ ਇਹ ਵੀ ਚਰਚਾਵਾਂ ਜ਼ੋਰਾਂ ਦੇ ਉੱਪਰ ਚੱਲ ਰਹੀਆਂ ਹਨ ਕਿ ਹੁਣ ਤਾਂ ਇਸ ਜਗ੍ਹਾ ਦੇ ਉੱਪਰ ਪ੍ਰੋਪਰਟੀ ਦੇ ਭਾਅ ਡਿੱਗਣੇ ਵੀ ਸ਼ੁਰੂ ਹੋ ਗਏ ਹਨ। ਭਾਵ ਇਹ ਪ੍ਰੋਜੈਕਟ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਅਤੇ ਕਈ ਤਾਂ ਇਸ ਪ੍ਰੋਜੈਕਟ ਦੇ ਡੁੱਬਣ ਦੀਆਂ ਗੱਲਾਂ ਵੀ ਕਰ ਰਹੇ ਹਨ ਪਰ ਜਮੀਨੀ ਹਕੀਕਤ ਕੀ ਹੈ ਇਹ ਤਾਂ ਪ੍ਰੋਜੈਕਟ ਦੀ ਕੰਪਨੀ ਅਤੇ ਉਸ ਨੂੰ ਚਲਾਉਣ ਵਾਲੇ ਹੀ ਜਾਣਦੇ ਹਨ।
ਡੀਲਰਾਂ ਅਤੇ ਬਰੋਕਰਾਂ ਦੀ ਹੋਈ ਗੁਪਤ ਮੀਟਿੰਗ, ਤਾੜੀ ਮਾਰ ਮਾਰ ਕੇ ਹੋਈਆਂ ਗੱਲਾਂ
ਚਰਚਾ ਸ਼ੁਰੂ ਹੁੰਦਿਆਂ ਹੀ ਮੀਟਿੰਗ ਦੇ ਵਿੱਚ ਗੱਲ ਦੀ ਸ਼ੁਰੂਆਤ ਇਥੋਂ ਹੋਈ ਕੀ ਅਕਸਰ ਜਿਵੇਂ ਰਾਜਨੀਤੀ ਦੇ ਵਿੱਚ ਲੀਡਰਾਂ ਅਤੇ ਸਰਕਾਰਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਉਹ ਮੀਡੀਆ ਤੋਂ ਬਿਨਾਂ ਲੋਕਾਂ ਦੇ ਵਿੱਚ ਆਪਣੀ ਲੋਕਪ੍ਰੀਅਤਾ ਬਰਕਰਾਰ ਰੱਖ ਸਕਣਗੇ ਅਤੇ ਲੀਡਰਾਂ ਅਤੇ ਰਾਜਨੀਤੀ ਦੇ ਵਿੱਚ ਸਰਕਾਰਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਉਹਨਾਂ ਦਾ ਮੀਡੀਆ ਬਿਨਾਂ ਸਰ ਜਾਵੇਗਾ ਅਤੇ ਲੋਕਾਂ ਦਾ ਕੀ ਹੈ ਲੋਕਾਂ ਨੂੰ ਵੱਖ ਵੱਖ ਸੁਪਨੇ ਦਿਖਾ ਬਰਗਲਾਂ ਲਿਆ ਜਾਵੇਗਾ। ਪਰ ਉਹਨਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਲੋਕ ਹੁਣ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਣਗੇ ਲੋਕ ਭੋਲੇ ਭਾਲੇ ਤਾਂ ਜਰੂਰ ਹੁੰਦੇ ਹਨ ਪਰ ਬੇਵਕੂਫ ਅਤੇ ਅਨਪੜ ਨਹੀਂ ਹੁੰਦੇ ਅੱਜ ਲੋਕਾਂ ਨੂੰ ਆਪਣੇ ਮਗਰ ਲਾਉਣਾ ਆਮ ਨਹੀਂ ਹੈ ਅਤੇ ਲੋਕ ਸਿਆਣੇ ਹੋ ਗਏ ਹਨ। ਭਾਵ ਜਿਵੇਂ ਲੋਕਾਂ ਬਿਨਾਂ ਲੀਡਰ ਨਹੀਂ ਅਤੇ ਮੀਡੀਆ ਬਿਨਾਂ ਲੋਕਪ੍ਰੀਅਤਾ ਨਹੀਂ ਉਸ ਤਰ੍ਹਾਂ ਹੀ ਡੀਲਰ ਬਿਨਾ ਡੀਲ ਨਹੀਂ। ਕਿਉਂਕਿ ਜੇਕਰ ਸ਼ਹਿਰ ਦੇ ਪ੍ਰੋਜੈਕਟ ਪ੍ਰਾਪਰਟੀ ਡੀਲਰਾਂ ਅਤੇ ਬਰੋਕਰਾਂ ਤੋਂ ਬਿਨਾਂ ਕਾਮਯਾਬ ਹੋਣ ਲੱਗ ਪਏ ਅਤੇ ਲੋਕ ਸਿੱਧਾ ਪ੍ਰੋਜੈਕਟਾਂ ਦੇ ਨਾਲ ਜੁੜਨ ਲੱਗ ਪਏ ਤਾਂ ਸਾਨੂੰ ਕੌਣ ਪੁੱਛੂ ਸਾਡੀ ਰੋਜੀ ਰੋਟੀ ਕਿੱਥੋਂ ਚਲੂਗੀ ਬੇਸ਼ੱਕ ਲੋਕ ਬਰਨਾਲੇ ਚ ਨਵੇਂ ਪ੍ਰੋਜੈਕਟਾਂ ਦੇ ਨਾਲ ਜੁੜਨਾ ਪਸੰਦ ਕਰਦੇ ਹਨ ਪਰ ਅੱਜ ਵੀ ਲੋਕ ਹਰ ਸਲਾਹ ਪ੍ਰੋਪਰਟੀ ਡੀਲਰ ਅਤੇ ਬਰੋਕਰ ਤੋਂ ਲੈ ਕੇ ਹੀ ਕਿਸੇ ਪ੍ਰੋਜੈਕਟ ਦੇ ਨਾਲ ਸ਼ੁਰੂਆਤ ਕਰਦੇ ਹਨ। ਭਾਵ ਪਾਣੀ ਤਾਂ ਪੁਲਾਂ ਹੇਠ ਦੀ ਹੀ ਲੰਘੇਗਾ। ਇਹਨਾਂ ਕਹਾਵਤਾਂ ਅਤੇ ਗੱਲਾਂ ਨੂੰ ਲੈ ਕੇ ਪ੍ਰੋਪਰਟੀ ਡੀਲਰਾਂ ਅਤੇ ਬਰੋਕਰਾਂ ਦੀ ਇੱਕ ਗੁਪਤ ਮੀਟਿੰਗ ਸ਼ਹਿਰ ਦੇ ਵਿੱਚ ਬੀਤੇ ਦਿਨੀਂ ਹੋਈ। ਜਿਸ ਦੇ ਵਿੱਚ ਤਾੜੀ ਤੇ ਤਾੜੀ ਮਾਰ ਕੇ ਡੀਲਰਾਂ ਵੱਲੋਂ ਆਪਸੀ ਗੱਲਾਂ ਬਾਤਾਂ ਕੀਤੀਆਂ ਗਈਆਂ ਅਤੇ ਇਹਨਾਂ ਗੱਲਾਂ ਦੇ ਉੱਪਰ ਵੀ ਚਰਚਾ ਕੀਤੀ ਗਈ ਕਿ ਜੇ ਐਵੇਂ ਸਾਡੇ ਤੋਂ ਬਿਨਾਂ ਪ੍ਰੋਜੈਕਟ ਕਾਮਯਾਬ ਹੋਣ ਲੱਗ ਪਏ ਤਾਂ ਸਾਨੂੰ ਕੌਣ ਪੁੱਛੂ ਭਾਵ ਜੇਕਰ ਸ਼ਹਿਰ ਦੇ ਲੋਕ ਇੰਝ ਬਾਹਰਲੀਆਂ ਕੰਪਨੀਆਂ ਦੇ ਉੱਪਰ ਯਕੀਨ ਕਰਨ ਲੱਗ ਪਏ ਅਤੇ ਨਵੇਂ ਨਵੇਂ ਪ੍ਰੋਜੈਕਟਾਂ ਦੇ ਵਿੱਚ ਆਪਣੀ ਹਿੱਸੇਦਾਰੀ ਅਤੇ ਖਰੀਦਦਾਰੀ ਕਰਨ ਲੱਗ ਪਏ ਤਾਂ ਸਾਡਾ ਕੀ ਫਾਇਦਾ।
ਹੁਣ ਇਸਦੀ ਹੀ ਤਾਜਾ ਵੱਡੇ ਪ੍ਰੋਜੈਕਟ ਨੂੰ ਲੈ ਕੇ ਵੱਡੇ ਘਰਾਣਿਆਂ ਦੇ ਵਿੱਚ ਇਸ ਗੱਲ ਦਾ ਭੁਲੇਖਾ ਸੀ ਕਿ ਉਹ ਸ਼ਾਇਦ ਆਪਣੇ ਵੱਡੇ ਪ੍ਰੋਜੈਕਟ ਦੀਆਂ ਵੱਡੀਆਂ ਵੱਡੀਆਂ ਗੱਲਾਂ ਅਤੇ ਵੱਡੀਆਂ ਵੱਡੀਆਂ ਸੁਵਿਧਾਵਾਂ ਦੇ ਨਾਲ ਲੋਕਾਂ ਨੂੰ ਖਰੀਦਦਾਰੀ ਅਤੇ ਪ੍ਰੋਜੈਕਟ ਦੇ ਨਾਲ ਜੋੜ ਲੈਣਗੇ। ਪਰ ਉਹਨਾਂ ਦਾ ਇਹ ਭੁਲੇਖਾ ਵੀ ਦੂਰ ਹੋ ਗਿਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਸ਼ਹਿਰ ਦੇ ਛੋਟੇ ਮੋਟੇ ਪ੍ਰੋਪਰ ਡੀਲਰਾਂ ਅਤੇ ਬਰੋਕਰਾਂ ਤੋਂ ਬਿਨਾਂ ਹੀ ਇਸ ਪ੍ਰੋਜੈਕਟ ਨੂੰ ਕਾਮਯਾਬ ਕਰ ਲਿਆ ਜਾਵੇਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬਰਨਾਲਾ ਦੇ ਲੋਕ ਭੋਲੇ ਜਰੂਰ ਹਨ ਪਰ ਬੇਵਕੂਫ ਨਹੀਂ ਅਤੇ ਇਸ ਤਰ੍ਹਾਂ ਜੇਕਰ ਬਾਹਰਲੇ ਘਰਾਣਿਆਂ ਦੇ ਉੱਪਰ ਯਕੀਨ ਕਰਨ ਲੱਗ ਪਏ ਅਤੇ ਸ਼ਹਿਰ ਦੇ ਪ੍ਰੋਪਰਟੀ ਡੀਲਰਾਂ ਅਤੇ ਬਰੋਕਰਾਂ ਤੋਂ ਬਿਨਾਂ ਸਲਾਹ ਲਏ ਪੈਸੇ ਲਗਾਉਣ ਲੱਗ ਪਏ ਤਾਂ ਸਾਨੂੰ ਕੌਣ ਪੁੱਛੂ ਵੱਡੇ ਘਰਾਣਿਆਂ ਨੂੰ ਵੱਡੇ ਭੁਲੇਖੇ ਦੂਰ ਹੋ ਗਏ। ਹੁਣ ਚੰਗੇ ਰਹੇ ਪ੍ਰਾਪਰਟੀ ਦੇ ਭਾਅ 6000 ਗਜ ਮਗਰ ਡਿੱਗ ਗਏ ਅਤੇ ਲੋਕ ਹੁਣ ਆਪਣੇ ਕੋਲ ਤੁਰੇ ਫਿਰਦੇ ਨੇ ਰੋਜ ਨਿਤ ਇੱਕ ਅੱਧੇ ਦਾ ਫੋਨ ਜਰੂਰ ਆਉਂਦਾ ਹੈ ਕਿ ਬਾਈ ਜੀ ਇਸ ਪ੍ਰੋਜੈਕਟ ਦਾ ਕੀ ਬਣੇਗਾ ਭਾਵ ਲੋਕਾਂ ਨੂੰ ਹੁਣ ਇਸ ਪ੍ਰੋਜੈਕਟ ਦੇ ਵਿੱਚ ਲਗਾਏ ਪੈਸੇ ਡੁੱਬਣ ਦਾ ਖਦਸ਼ਾ ਬਣ ਗਿਆ ਹੈ ਅਤੇ ਲੋਕਾਂ ਨੂੰ ਹੁਣ ਇਸ ਪ੍ਰੋਜੈਕਟ ਦੇ ਵਿੱਚ ਘਾਟਾ ਦਿਖਾਈ ਦੇ ਰਿਹਾ ਹੈ। ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਸ਼ਾਇਦ ਉਹਨਾਂ ਦੇ ਲਗਾਏ ਪੈਸੇ ਮੂਲ ਤੋਂ ਵੀ ਘੱਟ ਨਾ ਜਾਣ ਜਿਨਾਂ ਲੋਕਾਂ ਦੇ ਵੱਲੋਂ ਇਸ ਪ੍ਰੋਜੈਕਟ ਦੇ ਵਿੱਚ ਆਪਣੇ ਪੈਸੇ ਲਗਾਏ ਹਨ ਉਹ ਨਿਤ ਕਿਸੇ ਨਾ ਕਿਸੇ ਨੂੰ ਫੋਨ ਲੈ ਕੇ ਸਲਾਹਾਂ ਲੈ ਰਹੇ ਹਨ। ਕਿਉਂਕਿ ਪ੍ਰੋਜੈਕਟ ਦਾ ਤਾਂ ਕੋਈ ਮਾਈ ਬਾਪ ਹੈ ਹੀ ਨਹੀਂ ਜੋ ਇੱਥੇ ਬੈਠੇ ਹਨ ਉਹ ਤਾਂ ਸੇਲਜ਼ਮੈਨ ਵਿਭਾਗ ਦੇ ਹਨ ਉਹਨਾਂ ਦਾ ਕੰਮ ਤਾਂ ਇਨਾ ਪ੍ਰੋਜੈਕਟ ਨੂੰ ਵੇਚਣਾ ਹੈ ਹੋਰ ਉਹਨਾਂ ਦਾ ਇਸ ਪ੍ਰੋਜੈਕਟ ਨਾਲ ਕੋਈ ਵੀ ਤਾਲੁਕਾਤ ਨਹੀਂ ਹੈ। ਭਾਵ ਵੱਡੇ ਘਰਾਣਿਆਂ ਦੇ ਵੱਲੋਂ ਇੱਥੇ ਆਪਕਾ ਮੂੰਹ ਦਿਖਾਈ ਵੀ ਨਹੀਂ ਕੀਤੀ ਅਤੇ ਮੁਲਾਜ਼ਮਾਂ ਦੇ ਸਿਰ ਦੇ ਉੱਤੇ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਅਤੇ ਆਖ ਦਿੱਤਾ ਕਿ ਸਾਨੂੰ ਇਸ ਪ੍ਰੋਜੈਕਟ ਦੇ ਪੈਸੇ ਇਕੱਠੇ ਕਰਕੇ ਭੇਜ ਦਿਓ ਸਾਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਜਿਸ ਨੂੰ ਇਹ ਪ੍ਰੋਜੈਕਟ ਚੰਗਾ ਲੱਗੇਗਾ ਉਹ ਇਸ ਪ੍ਰੋਜੈਕਟ ਨਾਲ ਜੁੜੇਗਾ ਅਤੇ ਅਸੀਂ ਇੱਥੇ ਤਮਾਮ ਸੁਵਿਧਾਵਾਂ ਦਿੱਤੀਆਂ ਹਨ। ਇਹਨਾਂ ਗੱਲਾਂ ਦੀਆਂ ਚਰਚਾਵਾਂ ਦੇ ਨਾਲ ਇਹ ਮੀਟਿੰਗ ਨੂੰ ਖਤਮ ਕੀਤਾ ਗਿਆ। ਅਤੇ ਅਖੀਰ ਦੇ ਵਿੱਚ ਇਸ ਗੱਲ ਦੇ ਨਾਲ ਪ੍ਰੋਪਰਟੀ ਡੀਲਰਾਂ ਅਤੇ ਬਰੋਕਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਮਹਿਸੂਸ ਹੋਈ ਕਿ ਉਹ ਖੁਸ਼ ਨਸੀਬ ਹਨ ਜਿਨਾਂ ਨੇ ਉਹਨਾਂ ਪ੍ਰੋਜੈਕਟਾਂ ਦੇ ਵਿੱਚ ਹੀ ਹਿੱਸਾ ਪਾਇਆ ਜੋ ਅੱਜ ਕਾਮਯਾਬ ਹਨ ਅਤੇ ਉਹ ਖੁਸ਼ ਨਸੀਬ ਹਨ ਕਿ ਸ਼ਹਿਰ ਦੇ ਲੋਕ ਤਾਂ ਉਹਨਾਂ ਦੀ ਕਦਰ ਜਾਣਦੇ ਹਨ ਫਿਰ ਕੀ ਹੋਇਆ ਜੇਕਰ ਬਾਹਰਲੀਆਂ ਵੱਡੀਆਂ ਕੰਪਨੀਆਂ ਨੇ ਵੱਡੇ ਸੁਪਨੇ ਦੇਖ ਕੇ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਪਰ ਉਸਦਾ ਨਤੀਜਾ ਵੀ ਉਹਨਾਂ ਨੂੰ ਹੀ ਭੁਗਤਣਾ ਪੈ ਰਿਹਾ ਹੈ ਭਾਵ ਪ੍ਰੋਜੈਕਟ ਫੇਲ ਅਤੇ ਪ੍ਰੋਜੈਕਟ ਦੇ ਭਾਅ ਘਟਨੇ ਸ਼ੁਰੂ ਹੋ ਗਏ ਹਨ।
ਪ੍ਰੋਜੈਕਟ ਦੇ ਵਿੱਚ ਇਨਵੈਸਟਮੈਂਟ ਤੋਂ ਬਾਅਦ ਭੰਬਲਭੂਸੇ ‘ਚ ਪਏ ਸ਼ਹਿਰ ਦੇ ਲੋਕ
ਲੋਕਾਂ ਨੂੰ ਇਸ ਪ੍ਰੋਜੈਕਟ ਦੇ ਸਬਜ਼ਬਾਗ ਦਿਖਾ ਅਤੇ ਇਸ ਪ੍ਰੋਜੈਕਟ ਦੀ ਕਾਮਯਾਬੀ ਨੂੰ ਲੈ ਕੇ ਲੋਕਾਂ ਨੂੰ ਬੇਸ਼ੱਕ ਇਸ ਪ੍ਰੋਜੈਕਟ ਦੇ ਨਾਲ ਜੋੜ ਲਿਆ ਗਿਆ ਅਤੇ ਇਸ ਪ੍ਰੋਜੈਕਟ ਦੇ ਨਾਲ ਲੋਕਾਂ ਦੇ ਵੱਲੋਂ ਪ੍ਰੋਪਰਟੀ ਦੇ ਭਾਅ ਦੇ ਵਿੱਚ ਤੇਜ਼ੀ ਦੇ ਲਾਲਚ ਦੇ ਵਿੱਚ ਪੈਸੇ ਵੀ ਲਗਾ ਦਿੱਤੇ ਗਏ। ਜਿਸ ਤੋਂ ਬਾਅਦ ਪ੍ਰਾਪਰਟੀ ਦਾ ਸੱਟਾ ਚੱਲਿਆ ਅਤੇ ਕੁਝ ਸਮੇਂ ਬਾਅਦ ਹੀ ਭੱਠਾ ਪੈ ਗਿਆ। ਪਰ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਭੰਬਲ ਭੂਸਾ ਪੈ ਚੁੱਕੇ ਹਨ। ਕਿ ਆਖਰ ਹੁਣ ਇਸ ਪ੍ਰੋਜੈਕਟ ਦਾ ਕੀ ਬਣੇਗਾ ਕੀ ਇਹ ਪ੍ਰੋਜੈਕਟ ਕਾਮਯਾਬ ਹੋਵੇਗਾ ਜਾਂ ਫੇਲ ਹੋ ਜਾਵੇਗਾ ਲੋਕਾਂ ਦੇ ਵੱਲੋਂ ਆਏ ਦਿਨ ਕਦੇ ਪ੍ਰੋਪਰਟੀ ਡੀਲਰ ਕਦੇ ਬਿਲਡਰ ਕਦੇ ਸ਼ਹਿਰ ਦੇ ਵੱਡੇ ਬਰੋਕਰ ਅਤੇ ਕਦੇ ਪੱਤਰਕਾਰਾਂ ਨੂੰ ਫੋਨ ਕਰਕੇ ਇਸ ਪ੍ਰੋਜੈਕਟ ਨੂੰ ਲੈ ਕੇ ਅਪਡੇਟ ਹਾਸਿਲ ਕੀਤੇ ਜਾ ਰਹੇ ਹਨ। ਭਾਵ ਲੋਕਾਂ ਦੇ ਮਨ ਦੇ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਡਰ ਬੈਠ ਗਿਆ ਹੈ ਇਥੋਂ ਤੱਕ ਚਰਚਾ ਛਿੜ ਗਈ ਹੈ ਕਿ ਕਈ ਲੋਕਾਂ ਦੇ ਵੱਲੋਂ ਤਾਂ ਆਪਣੀ ਪ੍ਰਾਪਰਟੀ ਵਾਪਸ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਅਤੇ ਭਾ ਡਿੱਗਣ ਦੇ ਡਰ ਤੋਂ ਬਾਅਦ ਲੋਕਾਂ ਦੇ ਵੱਲੋਂ ਆਪਣੇ ਪੈਸੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਚਰਚਾ ਦੇ ਵਿੱਚ 6000 ਗਾਜ ਦਾ ਭਾਅ ਘਟਣ ਦੇ ਚਰਚੇ ਜ਼ੋਰਾਂ ਤੇ ਚੱਲ ਰਹੇ ਹਨ। ਅਤੇ ਲੋਕ ਹੁਣ ਇਸ ਪ੍ਰੋਜੈਕਟ ਤੋਂ ਦੂਰ ਹੋਣਾ ਅਤੇ ਟੁੱਟਣਾ ਸ਼ੁਰੂ ਹੋ ਗਏ ਹਨ ਹਾਲਾਂਕਿ ਸ਼ੁਰੂਆਤ ਦੇ ਵਿੱਚ ਹੀ ਇਸ ਪ੍ਰੋਜੈਕਟ ਨੂੰ ਘੱਟ ਰੁਝਾਣ ਮਿਲਿਆ ਸੀ ਪਰ ਕੋਈ ਨਾ ਕੋਈ ਹਥਕੰਡਾ ਆਪਣਾ ਅਤੇ ਸ਼ਹਿਰ ਦੇ ਕੁਝ ਲੋਕਾਂ ਦਾ ਸਾਥ ਲੈ ਕੇ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਪ੍ਰੋਜੈਕਟ ਸਿਰੇ ਨਾ ਚੜ ਪਾਇਆ।