ਪਲਾਟ ਦੀ ਖਰੀਦਦਾਰੀ ਤਾਂ ਛੱਡੋ, ਕੋਠੀਆਂ ਹੀ ਬਣਾ ਲਓ…. ਇੱਕ ਹੋਰ ਵੱਡਾ ਹਥਕੰਡਾ ਕੋਠੀਆਂ ਦੇ ਨਾਂ ਤੇ ਪਾਈਆਂ ਜਾ ਰਹੀਆਂ ਲੋਕਾਂ ਦੇ ਟੋਪੀਆਂ
ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ….. ਪ੍ਰੋਪਰਟੀ ਤਾਂ ਰਹੇਗੀ ਕੰਪਨੀ ਦੇ ਨਾਮ, ਪਲਾਟ ਦੀ ਜ਼ਮੀਨ ਤੇ ਉਸਾਰੀ ਦਾ ਲੱਖਾਂ ਦਾ ਖਰਚਾ ਕਰਨ ਲੋਕ
ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 09 ਮਈ
ਸਥਾਨਕ ਆਈਟੀਆਈ ਚੌਂਕ ਦੇ ਨੇੜੇ ਰਾਏਕੋਟ ਰੋਡ ਦੇ ਉੱਪਰ ਬਣਾਏ ਗਏ ਇੱਕ ਵੱਡੇ ਪ੍ਰੋਜੈਕਟ ਦੀ ਵੱਡੀ ਕੰਪਨੀ ਦੇ ਵੱਲੋਂ ਲੋਕਾਂ ਦਾ ਘੱਟਦਾ ਰੁਝਾਨ ਅਤੇ ਪ੍ਰੋਜੈਕਟ ਦੇ ਨਾਲ ਟੁੱਟਦੇ ਲੋਕਾਂ ਅਤੇ ਬਿਆਨਿਆਂ ਦੀ ਵਾਪਸੀ ਦਾ ਰੁਝਾਨ ਦੇਖਦਿਆਂ ਇੱਕ ਹੋਰ ਹਥਕੰਡਾ ਅਪਣਾਇਆ ਹੈ ਅਤੇ ਲੋਕਾਂ ਨੂੰ ਫਿਰ ਤੋਂ ਲਾਲਚ ਦੇ ਕੇ ਮੂਰਖ ਬਣਾਇਆ ਜਾ ਰਿਹਾ ਹੈ। ਜਿੱਥੇ ਲੋਕਾਂ ਦੇ ਵੱਲੋਂ ਪਲਾਟ ਜ਼ਮੀਨਾਂ ਦੇ ਡਿੱਗਦੇ ਭਾਅ ਅਤੇ ਇਸ ਕਲੋਨੀ ਦੀ ਚਰਚਾਵਾਂ ਨੂੰ ਸੁਣਨ ਤੋਂ ਬਾਅਦ ਆਪਣੇ ਬਿਆਨਿਆਂ ਦੀ ਵਾਪਸੀ ਨੂੰ ਲੈ ਕੇ ਤਰਲੋ ਮੱਛੀ ਹੋਰ ਰਹੇ ਹਨ ਅਤੇ ਆਪਣੇ ਆਪਣੇ ਪਲਾਟ ਜ਼ਮੀਨ ਦੇ ਪੈਸੇ ਵਾਪਸ ਕਰਵਾਉਣ ਤੇ ਉੱਤਰ ਆਏ ਹਨ। ਜਿਸ ਤੋਂ ਬਾਅਦ ਲੋਕਾਂ ਦੀ ਬਿਆਨਿਆਂ ਦੀ ਵਾਪਸੀ ਨੂੰ ਘਟਾਉਣ ਅਤੇ ਰੋਕਣ ਦੇ ਲਈ ਇਸ ਪ੍ਰੋਜੈਕਟ ਨੂੰ ਲੈ ਕੇ ਇੱਕ ਹੋਰ ਹਥਕੰਡਾ ਅਪਣਾਇਆ ਹੈ। ਜਿੱਥੇ ਹੁਣ ਨਵਾਂ ਹੱਥਕੰਡਾ ਅਪਣਾਉਂਦਿਆਂ ਇੱਕ ਹੋਰ ਚਾਲ ਚੱਲ ਕੇ ਲੋਕਾਂ ਨੂੰ ਲੁੱਟਣ ਦੀ ਤਿਆਰ ਕੀਤੀ ਜਾ ਰਹੀ ਹੈ। ਜਿਸ ਦੇ ਵਿੱਚ ਇਹ ਸਕੀਮ ਬਣਾਈ ਹੈ ਕੀ ਹੁਣ ਪ੍ਰੋਪਰਟੀ ਕੰਪਨੀ ਦੇ ਨਾਮ ਤੇ ਹੀ ਹੋਵੇਗੀ ਭਾਵ ਪਲਾਟ ਦੇ ਉੱਪਰ ਮਾਲਿਕਾਨਾ ਹੱਕ ਕੰਪਨੀ ਦਾ ਹੋਵੇਗਾ ਅਤੇ ਜਮੀਨ ਦੇ ਉੱਪਰ ਕੰਸਟ੍ਰਕਸ਼ਨ ਦਾ ਲੱਖਾਂ ਰੁਪਏ ਦਾ ਹੋਣ ਵਾਲਾ ਖਰਚਾ ਲੋਕਾਂ ਦਾ ਹੋਵੇਗਾ। ਭਾਵ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਭਾਵ ਕੰਪਨੀ ਦੇ ਦੋਹਾਂ ਹੱਥਾਂ ਚ ਲੱਡੂ ਹੋਵੇਗਾ। ਕਿਉਂਕਿ ਕੰਪਨੀ ਤਾਂ ਪਹਿਲਾਂ ਹੀ ਕੋਡੀਆਂ ਦੇ ਭਾਅ ਜ਼ਮੀਨ ਨੂੰ ਸੋਨੇ ਚਾਂਦੀ ਦੇ ਭਾਅ ਕਰਕੇ ਸ਼ਹਿਰ ਦੇ ਕੁਝ ਧਨਾੜਾਂ ਦੇ ਨਾਲ ਰਲ ਕੇ ਸੱਟਾ ਖੇਲ ਕੇ ਵੇਚ ਚੁੱਕੀ ਹੈ ਤੇ ਹੁਣ ਫਿਰ ਲੋਕਾਂ ਨੂੰ ਲੁੱਟਣ ਦੀ ਤਿਆਰੀ ਸ਼ੁਰੂ ਕਰ ਲਈ ਹੈ ਅਤੇ ਮੁੜ ਤੋਂ ਇੱਕ ਹੋਰ ਹੱਥਕੰਡਾ ਅਪਣਾਈਆਂ ਜਾ ਰਿਹਾ ਹੈ। ਜਿਸ ਦੇ ਵਿੱਚ ਹੁਣ ਲੋਕਾਂ ਨੂੰ ਪ੍ਰੋਪਰਟੀ ਖਰੀਦਣ ਦੀ ਵੀ ਲੋੜ ਨਹੀਂ ਹੈ। ਕਿਉਂਕਿ ਪ੍ਰੋਪਰਟੀ ਦਾ ਕੰਪਨੀ ਦੀ ਹੀ ਹੋਵੇਗੀ ਜਾਂ ਜਿਨਾਂ ਵੱਲੋਂ ਪਹਿਲਾਂ ਖਰੀਦੀ ਗਈ ਹੈ ਉਹਨਾਂ ਦੀ ਹੋਵੇਗੀ। ਹੁਣ ਕੋਈ ਵੀ ਇਨਵੈਸਟਰ ਇਨਵੈਸਟਮੈਂਟ ਆ ਕੇ ਉਸ ਪ੍ਰਾਪਰਟੀ ਦੇ ਉੱਪਰ ਕੰਸਟਰਕਸ਼ਨ ਸ਼ੁਰੂ ਕਰ ਸਕਦਾ ਹੈ ਅਤੇ ਇਕ ਕਰੋੜ ਰੁਪਿਆ ਦੇ ਕੇ ਕੰਸਟਰਕਸ਼ਨ ਦਾ ਕੰਮ ਕਰਵਾ ਸਕਦਾ ਹੈ। ਜਿਸ ਤੋਂ ਬਾਅਦ ਉਸ ਪ੍ਰੋਪਰਟੀ ਨੂੰ ਵੇਚ ਕੇ ਮੁਨਾਫਾ ਕਮਾ ਸਕਦਾ ਹੈ, ਭਾਵ ਉਸਨੂੰ ਕਮਾਈ ਕਰਨ ਤੋਂ ਪਹਿਲਾਂ ਲੱਖਾਂ ਕਰੋੜਾਂ ਦੀ ਇਨਵੈਸਟਮੈਂਟ ਕਰਨੀ ਪਵੇਗੀ। ਇੱਥੇ ਦੱਸ ਦਈਏ ਕਿ ਜਿੱਥੇ ਕੰਪਨੀ ਦੇ ਵੱਲੋਂ ਪਹਿਲਾਂ ਹੀ ਸ਼ਹਿਰ ਦੇ ਕੁਝ ਰਾਜਨੀਤਿਕ ਕਿਸ਼ਤੀ ਚ ਸਵਾਰ ਹੋ ਕੇ ਆਪਣਾ ਨਿਜੀ ਲਾਹਾ ਲੈ ਰਹੇ ਬਿਲਡਰ ਦੇ ਵੱਲੋਂ ਇਸ ਕਲੋਨੀ ਦੇ ਵਿੱਚ ਕੰਸਟਰਕਸ਼ਨ ਦਾ ਠੇਕਾ ਦਿੱਤਾ ਹੈ ਅਤੇ ਕੰਸਟਰਕਸ਼ਨ ਨੂੰ ਇੱਕ ਘਰ ਦੇ ਵਿੱਚ ਹੀ ਦੇ ਦਿੱਤਾ ਹੈ। ਉਥੇ ਹੀ ਹੁਣ ਲੋਕਾਂ ਦੀ ਲੁੱਟ ਦਾ ਨਵਾਂ ਹਥਕੰਡਾ ਅਪਣਾਇਆ ਹੈ। ਜਿਸ ਦੇ ਵਿੱਚ ਲੋਕਾਂ ਨੂੰ ਤਾਂ ਕੋਈ ਵੀ ਲਾਹਾ ਅਤੇ ਫਾਇਦਾ ਨਹੀਂ ਪਰ ਕੰਪਨੀ ਦੇ ਦੋਹਾਂ ਹੱਥਾਂ ਦੇ ਵਿੱਚ ਲੱਡੂ ਨਜ਼ਰ ਆ ਰਿਹਾ ਹੈ।