ਬਰਨਾਲਾ 9 ਮਈ ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ ਰਜਿੰਦਰ ਪਾਲ ਉੱਪਰ ਅਗਵਾ ਕਰਨ, ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਖ਼ਿਲਾਫ਼ ਗੁੱਸੇ ਦੀ ਲਹਿਰ ਫੈਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਸਾਂਝੇ ਵਫਦ ਦੀ ਤਰਫੋਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੂੰ ਮਿਲਣ ਤੋ ਬਾਅਦ ਦੱਸਿਆ ਕਿ ਸੇਖਾ ਰੋਡ ਬਰਨਾਲਾ ਉੱਪਰ ਰਿਹਾਇਸ਼ੀ ਇਲਾਕੇ ਵਿੱਚ ਨਜਾਇਜ਼ ਗੁਦਾਮਾਂ ਦੀ ਉਸਾਰੀ ਰੋਕਣ ਲਈ ਡਾ ਰਜਿੰਦਰ ਪਾਲ ਦੀ ਅਗਵਾਈ ਹੇਠ ਸੰਘਰਸ਼ ਕਮੇਟੀ ਬਣੀ ਹੋਈ ਹੈ। ਸੇਖਾ ਰੋਡ ਗਲੀ ਨੰਬਰ 10-11 ਵਿੱਚ ਕੁੱਝ ਵਪਾਰਕ ਘਰਾਣੇ ਮਿਉਂਸਪਲ ਕਮੇਟੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਨੁੱਖੀ ਜ਼ਿੰਦਗੀਆਂ ਨੂੰ ਦਾਅ ਤੇ ਲਾਕੇ ਨਜਾਇਜ਼ ਗੁਦਾਮਾਂ ਦੀ ਉਸਾਰੀ ਕਰਕੇ ਜਲਣਸ਼ੀਲ ਪਦਾਰਥ ਜਮ੍ਹਾਂ ਕਰ ਰਹੇ ਹਨ। ਇਹ ਜਲਣਸ਼ੀਲ ਪਦਾਰਥ ਕਿਸੇ ਵੀ ਕਿਸੇ ਵੀ ਸਮੇਂ ਮਨੁਖੀ ਜ਼ਿੰਦਗੀ ਦਾ ਖੌਅ ਬਣ ਸਕਦਾ ਹੈ। ਮੁਹੱਲਾ ਨਿਵਾਸੀ ਸਾਲਾਂ ਬੱਧੀ ਸਮੇਂ ਤੋਂ ਇਨਸਾਫ਼ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਇਸੇ ਕਰਕੇ ਮਿਤੀ ਨੂੰ ਕੁੱਝ ਸਮਾਜ ਵਿਰੋਧੀ ਅਨਸਰਾਂ ਨੇ ਡਾ ਰਜਿੰਦਰ ਪਾਲ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕੀਤਾ। ਪਰ ਮੁਹੱਲਾ ਨਿਵਾਸੀਆਂ ਦੇ ਜ਼ਬਰਦਸਤ ਵਿਰੋਧ ਕਾਰਨ ਸਫ਼ਲ ਨਹੀਂ ਹੋ ਸਕੇ। ਉਸੇ ਸਮੇਂ ਤੋਂ ਗੁੰਡਾਗਰਦੀ ਦੇ ਵਧ ਰਹੇ ਇਹ ਵਰਤਾਰੇ ਕਾਰਨ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਪੁਲਿਸ ਪ੍ਰਸ਼ਾਸਨ ਨੇ ਚਾਰ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਪਰ ਇਸ ਵਾਰਦਾਤ ਵਿੱਚ ਸ਼ਾਮਿਲ ਸਾਰੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦ ਕਿ ਮੌਕੇ ਦੀ ਵੀਡੀਓ ਵੀ ਪੁਲਿਸ ਅਧਿਕਾਰੀਆਂ ਨੂੰ ਵਿਖਾਈ ਜਾ ਚੁੱਕੀ ਹੈ। ਅੱਜ ਵਫਦ ਵਿੱਚ ਸ਼ਾਮਿਲ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ,ਸੰਦੀਪ ਸਿੰਘ ਚੀਮਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਜਸਪਾਲ ਸਿੰਘ ਚੀਮਾ, ਮੁਨੀਸ਼ ਅਤੇ ਸੁਸ਼ੀਲ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਨਹੀਂ ਸੰਘਰਸ਼ਸ਼ੀਲ ਜਥੇਬੰਦੀਆਂ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਣਗੀਆਂ। ਡੀਐਸਪੀ ਸਤਵੀਰ ਸਿੰਘ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਖਿਲਾਫ਼ ਜਲਦ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।