ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗ਼ੜ੍ਹ ਬਿਊਰੋ, 10 ਮਈ
ਮੌਸਮ ਵਿਭਾਗ ਦੇ ਵੱਲੋਂ ਇਸ ਵਾਰ ਦੀ ਪੈ ਰਹੀ ਅੱਤ ਦੀ ਗਰਮੀ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੈ। ਜਿੱਥੇ ਮੌਸਮ ਵਿਭਾਗ ਦੇ ਵੱਲੋਂ ਇਸ ਵਾਰ ਸਭ ਤੋਂ ਵੱਧ ਅਤੇ ਜਲਦੀ ਪੈਣ ਵਾਲੀ ਗਰਮੀ ਨੂੰ ਦਰਜ ਕੀਤਾ ਹੈ। ਜਿੱਥੇ ਮੌਸਮ ਵਿਭਾਗ ਦੇ ਵੱਲੋਂ ਬੀਤੇ ਦਿਨੀ ਸਮੇਂ ਤੋਂ ਪਹਿਲਾਂ ਘੱਟ ਤਾਪਮਾਨ ਦੇ ਬਾਵਜੂਦ ਵੱਧ ਗਰਮੀ ਨੂੰ ਦੇਖਦਿਆਂ ਰੈਡ ਅਲਰਟ ਜਾਰੀ ਕੀਤਾ ਹੈ। ਜਿਸ ਦੇ ਚਲਦਿਆਂ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਗਰਮੀ ਲੋਕਾਂ ਦੀ ਸਿਹਤ ਦੇ ਲਈ ਨੁਕਸਾਨ ਸਾਬਤ ਹੋ ਸਕਦੀ ਹੈ। ਇਸ ਕਰਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਹੀ ਜੇਕਰ ਡਾਕਟਰਾਂ ਦੀ ਸਲਾਹ ਲਈ ਹ ਤਾਂ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਬਿਨਾਂ ਕੰਮ ਕਾਜ ਤੋਂ ਘਰਾਂ ਤੋਂ ਬਾਹਰ ਨਾ ਨਿਕਲੋ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਵਾਹਨ ਵੀ ਨਿਕਲਣਾ ਹੈ ਤਾਂ ਸਿਰ ਮੂੰਹ ਤੇ ਗਿੱਲਾ ਕੱਪੜਾ ਰੱਖ ਕੇ ਨਿਕਲਿਆ ਜਾਵੇ। ਦੋ ਪਹੀਆ ਵਾਹਨਾਂ ਦੇ ਉਪਰ ਸਫਰ ਕਰਨ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਇਹ ਗਰਮੀ ਸਰੀਰ ਨੂੰ ਨੁਕਸਾਨ ਦੇ ਸਕਦੀ ਹੈ ਅਤੇ ਸਰੀਰ ਬਿਮਾਰ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮੌਸਮ ਦੇ ਦੌਰਾਨ ਜ਼ਿਆਦਾਤਰ ਜਿਆਦਾ ਠੰਡੀਆਂ ਖਾਣ ਪੀਣ ਦੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਸਰੀਰ ਨੂੰ ਠੰਡਕ ਮਹਿਸੂਸ ਹੋ ਸਕੇ। ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਪਰ ਪੰਛੀਆਂ ਦੇ ਲਈ ਪਾਣੀ ਚੋਗਾ ਅਤੇ ਘਰਾਂ ਦੇ ਬਾਹਰ ਪਾਣੀ ਵਿੱਚ ਸ਼ੱਕਰ ਜਾਂ ਕੱਚੀ ਲੱਸੀ ਬਣਾ ਕੇ ਜਰੂਰ ਰੱਖੀ ਜਾਵੇ ਕਿਉਂਕਿ ਪੰਛੀਆਂ ਅਤੇ ਬੇਸਹਾਰਾ ਪਸ਼ੂਆਂ ਨੂੰ ਗਰਮੀਆਂ ਦੇ ਵਿੱਚ ਪਾਣੀ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ।