ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 11 ਮਈ
ਇਥੋਂ ਨੇੜਲੇ ਪਿੰਡ ਸੈਦ ਖੇੜੀ ਵਿਖੇ 1 ਵਜੇ ਘਰੇਲੂ ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗਣ ਨਾਲ ਕਰੀਬ 2 ਲੱਖ ਦਾ ਹੋਇਆ ਨੁਕਸਾਨ ਹੋਇਆ ਹੈ।ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਪ੍ਰੇਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਸੈਦਖੇੜੀ ਡੇਰਾ ਨੇ ਦੱਸਿਆ ਕਿ ਅੱਜ ਰਾਤ ਕਰੀਬ 1 ਵਜੇ ਘਰੇਲੂ ਬਿਜਲੀ ਦੇ ਸਰਕਟ ਨਾਲ ਅੱਗ ਲੱਗ ਗਈ ਹੈ। ਉਨ੍ਹਾਂ ਜਦੋਂ ਕਾਫੀ ਧੂਆਂ ਨਿਕਲਿਆ ਦੇਖਿਆ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਹਫੜਾ ਦਫੜੀ ਮੱਚ ਗਈ। ਉਨ੍ਹਾਂ ਨੇੜਲੇ ਪਿੰਡ ਵਾਸੀਆਂ ਤੋਂ ਮਦਦ ਮੰਗੀ ਅਤੇ ਫਾਇਰ ਬ੍ਰਿਗੇਡ ਰਾਜਪੁਰਾ ਨੂੰ ਸੁਚਿਤ ਕੀਤਾ। ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।ਘਰ ਦੇ ਮਾਲਕ ਪ੍ਰੇਮ ਸਿੰਘ ਨੇ ਦੱਸਿਆ ਕਿ ਮੱਝਾਂ ਵਾਲੇ ਬਰਾਂਡਾ ਵਿੱਚ ਅੱਗ ਜ਼ਿਆਦਾ ਫੈਲ ਚੁੱਕੀ ਸੀ ਜਿਸ ਨਾਲ ਇੱਕ ਦੁਧਾਰੂ ਮੱਝ ਅਤੇ ਇੱਕ ਕੱਟੀ ਮੌਕੇ 'ਤੇ ਮਰ ਗਈ ਹੈ।ਇੱਕ ਮੱਝ ਦੀ ਹਾਲਤ ਕਾਫੀ ਗੰਭੀਰ ਹੈ ।ਉਹਨਾਂ ਦੱਸਿਆ ਕਿ ਘਰੇਲੂ ਖਾਣ ਲਈ ਜੋ ਅਨਾਜ ਰੱਖਿਆ ਗਿਆ ਸੀ ਉਹ ਵੀ ਨੁਕਸਾਨਿਆ ਗਿਆ ਹੈ ਇਸ ਤੋਂ ਇਲਾਵਾ ਹੋਰ ਘਰ ਦੇ ਘਰੇਲੂ ਸਮਾਨ ਕੱਪੜੇ ਆਦਿ ਸਮੇਤ ਉਨ੍ਹਾਂ ਦਾ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਜਿਸ ਭਰਪਾਈ ਕਰਨਾ ਉਨ੍ਹਾਂ ਦੇ ਪਰਿਵਾਰ ਦੇ ਵੱਸ ਦੀ ਗੱਲ ਨਹੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਯੋਗ ਮੁਆਵਜ਼ੇ ਦੀ ਵੀ ਮੰਗ ਕੀਤੀ।ਮੌਕੇ 'ਤੇ ਪਹੁੰਚੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਸੈਦਖੜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਰਿਵਾਰ ਦਾ ਰਾਤ ਕਰੀਬ ਇਕ ਵਜੇ ਬਿਜਲੀ ਸਰਕਟ ਨਾਲ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਇਹ ਇੱਕ ਗਰੀਬ ਪਰਿਵਾਰ ਹੈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦੀ ਮੱਦਦ ਕੀਤੀ ਜਾਵੇ।