ਬਰਨਾਲਾ ਦੀ ਇੱਕ ਕਲੋਨੀ ਦੀ ਕੋਠੀ ਵਿੱਚੋਂ ਕੁੱਤੇ ਸਮੇਤ ਮਿਲਿਆ ਪਰਿਵਾਰਕ ਜੀਆਂ ਦੀਆਂ ਚਾਰ ਲਾਸ਼ਾਂ, ਕਲੋਨੀ ਛਾਇਆ ਮਾਤਮ ਦਾ ਮਾਹੌਲ
WATCH ON FACEBOOK PAGE BBN NETWORK PUNJAB 👇👇👇👇
https://www.facebook.com/share/v/YwKBJEq94YP8XCzg/?mibextid=oFDknk
ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 22,23 ਜੂਨ
WATCH ON FACEBOOK PAGE BBN NETWORK PUNJAB 👇👇👇👇👇
https://www.facebook.com/share/v/vUCKER3UUaN1nBv8/?mibextid=oFDknk
ਬਰਨਾਲਾ ਸੰਘੇੜਾ ਰੋਡ ਠੀਕਰੀਵਾਲਾ ਚੌਂਕ ਦੇ ਨੇੜੇ ਬਣੀ ਰਾਮ ਰਾਜਿਆ ਦੀ ਕਲੋਨੀ ਦੀ ਕੋਠੀ ਨੰਬਰ 353 ਇੱਕ ਪਹੇਲੀ ਬਣ ਕੇ ਰਹਿ ਗਈ ਹੈ। ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੇਰ ਰਾਤ 2 ਵਜੇ ਤੱਕ ਮਾਮਲੇ ਦੀ ਕੀਤੀ ਡੁੰਘਾਈ ਦੇ ਨਾਲ ਜਾਂਚ ਤੋਂ ਬਾਅਦ ਅਸਲ ਸੱਚਾਈ ਸਾਹਮਣੇ ਆਈ ਹੈ। ਆਖਰ 353 ਨੰਬਰ ਕੋਠੀ ਦੇ ਵਿੱਚ ਮਿਲੀਅਨ ਲਾਸ਼ਾਂ ਦੀ ਸੱਚਾਈ ਕੀ ਹੈ। ਮਾਮਲਾ ਇੰਜ ਸੀਗੀ ਕੁਲਵੀਰ ਮਾਨ ਦਾ ਪਰਿਵਾਰ ਹੱਸਦਾ ਖੇਡਦਾ ਪਰਿਵਾਰ ਸੀ ਅਤੇ ਪਰਿਵਾਰ ਦੇ ਵਿੱਚ ਨਾ ਤਾਂ ਪੈਸੇ ਦੀ ਕੋਈ ਕਮੀ ਸੀ ਅਤੇ ਨਾ ਹੀ ਮਿਠੜੇ ਸੁਭਾਅ ਦੀ ਕੋਈ ਕਮੀ ਸੀ। ਪੂਰਾ ਪਰਿਵਾਰ ਮਿਲਣ ਸਾਰ ਅਤੇ ਮਿਠੜੇ ਸੁਭਾਅ ਦਾ ਮਾਲਕ ਸੀ ਅਤੇ ਕੁਲਵੀਰ ਮਾਨ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਪਰ ਮੌਜੂਦਾ ਸਮੇਂ ਉਹ ਸਰਗਰਮ ਨਹੀਂ ਸੀ ਜਿੱਥੇ ਬੀਤੇ ਸਮੇਂ ਪਹਿਲਾਂ ਕੁਲਵੀਰ ਮਾਨ ਦੇ ਵੱਲੋਂ ਕਰੋੜਾਂ ਦੀ ਪ੍ਰਾਪਤੀ ਜੋ ਕਲੋਨੀ ਦੇ ਅਧੀਨ ਆ ਗਈ ਸੀ ਉਸ ਨੂੰ ਵੇਚ ਕੇ ਕਿਸੇ ਹੋਰ ਜਗਹਾ ਜਮੀਨ ਖਰੀਦੀ ਸੀ ਉੱਥੇ ਹੀ ਕੁਲਵੀਰ ਮਾਨ ਇੱਕ ਬਿਜ਼ਨਸ ਮੈਨ ਸੀ ਅਤੇ ਕਰੋੜਾਂ ਦਾ ਮਾਲਕ ਸੀ ਜਿੱਥੇ ਕੁਲਵੀਰ ਮਾਨ ਦੇ ਵੱਲੋਂ ਬੀਤੇ ਕੁਝ ਸਮੇਂ ਪਹਿਲਾਂ ਹੀ ਕਰੋੜਾਂ ਦੀ ਲਾਗਤ ਦੇ ਨਾਲ ਕੋਠੀ ਨੰਬਰ 353 ਨੂੰ ਤਿੰਨ ਪਲਾਟਾਂ ਦੇ ਨਾਲ ਰਲ ਕੇ ਵੱਡੀ ਕੋਠੀ ਬਣਾਈ ਸੀ ਅਤੇ ਆਪਣੀ ਸਪੁੱਤਰੀ ਨਿਮਰਤ ਕੌਰ ਨੂੰ ਕਨੇਡਾ ਵਿੱਚ ਪੜਨ ਦੇ ਲਈ ਭੇਜਿਆ ਸੀ ਜੋ ਕਨੇਡਾ ਦੇ ਵਿੱਚ ਪੜ੍ਹਦੀ ਸੀ ਅਤੇ ਛੁੱਟੀਆਂ ਦੌਰਾਨ ਬਰਨਾਲਾ ਆਪਣੇ ਮਾਂ ਪਿਓ ਦੇ ਘਰ ਆਈ ਹੋਈ ਸੀ। ਪੂਰਾ ਪਰਿਵਾਰ ਹਸਦਾ ਖੇਡ ਦਾ ਪਰਿਵਾਰ ਸੀ ਅਤੇ ਕੁਝ ਸਮੇਂ ਪਹਿਲਾਂ ਹੀ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਲੈਂਦਿਆਂ ਸ਼ੁਭ ਮਹੂਰਤ ਕੀਤਾ ਸੀ। ਜਿੱਥੇ ਕੁਲਵੀਰ ਮਾਨ ਦੇ ਨਾਲ ਉਹਨਾਂ ਦੀ ਧਰਮ ਪਤਨੀ ਵੀ ਰਹਿੰਦੀ ਸੀ ਅਤੇ ਘਰ ਦੇ ਵਿੱਚ ਇੱਕ ਪਾਲਤੂ ਗੁੱਤਾ ਅਤੇ ਕੁਲਵੀਰ ਮਾਨ ਦੀ ਬਜ਼ੁਰਗ ਮਾਤਾ ਰਹਿੰਦੀ ਸੀ। ਇਸ ਪਰਿਵਾਰ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਪਰ ਕੁਲਵੀਰ ਮਾਨ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਉਸਦਾ ਇਸ ਮਾਮਲੇ ਦੇ ਵਿੱਚ ਇਲਾਜ ਵੀ ਚੱਲ ਰਿਹਾ ਸੀ ਅਤੇ ਆਪਰੇਸ਼ਨ ਵੀ ਹੋ ਚੁੱਕਾ ਹੈ।
ਬਾਕੀ ਪਰੇਸ਼ਾਨੀ ਅਤੇ ਇਕੱਲਾਪਨ ਮਹਿਸੂਸ ਹੋਣ ਕਾਰਨ ਕੁਲਵੀਰ ਮਾਨ ਨੇ ਚੁੱਕਿਆ ਇਹ ਕਦਮ
ਕੁਲਵੀਰ ਮਾਨ ਜੋ ਕਿ ਇੱਕ ਅਕਾਲੀ ਆਗੂ ਸੀ ਅਤੇ ਇੱਕ ਵਧੀਆ ਜਮੀਨ ਦਾ ਮਾਲਕ ਸੀ ਜੋ ਕਿ ਕਰੋੜਾਂ ਦੀ ਜਮੀਨ ਦਾ ਮਾਲਕ ਸੀ ਇਸ ਗੱਲ ਤੋਂ ਭਾਵ ਕਿ ਉਸਨੂੰ ਪਰਮਾਤਮਾ ਵਾਹਿਗੁਰੂ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਪਰ ਉਸਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸਦਾ ਇਲਾਜ ਚੱਲ ਰਿਹਾ ਸੀ ਅਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦਿਆਂ ਬੀਤੀ ਸ਼ਾਮ ਵੀ ਉਸਦੀ ਇਹ ਬਿਮਾਰੀ ਉਸ ਦੇ ਉੱਪਰ ਭਾਰੀ ਪੈ ਗਈ ਕਿਉਂਕਿ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਦੇ ਕਾਰਨ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਦੇ ਕਾਰਨ ਉਹ ਖੁਦ ਨੂੰ ਇਕੱਲਾਪਨ ਮਹਿਸੂਸ ਕਰਦਾ ਸੀ ਜਿੱਥੇ ਉਸੇ ਇਕੱਲੇਪਣ ਨੇ ਉਸਨੂੰ ਇਹ ਕਦਮ ਚੁੱਕਣ ਦੇ ਲਈ ਮਜਬੂਰ ਕਰ ਦਿੱਤਾ। ਜਿੱਥੇ ਘਟਨਾ ਦੀ ਸ਼ੁਰੂਆਤ ਸ਼ਾਮ ਕਰੀਬ 7 ਵਜੇ ਹੋਈ ਜਦ ਕੁਲਵੀਰ ਮਾਨ ਦੀ ਧਰਮ ਪਤਨੀ ਦੁੱਧ ਲੈਣ ਦੇ ਲਈ ਘਰ ਤੋਂ ਬਾਹਰ ਗਈ ਤਾਂ ਉਸਨੇ ਉਸਦੇ ਜਾਣ ਮਗਰੋਂ ਘਰ ਨੂੰ ਅੰਦਰੋਂ ਜਿੰਦਾ ਲਗਾ ਦਿੱਤਾ ਜਿੱਥੇ ਘਰ ਨੂੰ ਤਾਲਾ ਲਗਾਉਣ ਤੋਂ ਬਾਅਦ ਉਸਦੇ ਵੱਲੋਂ ਆਪਣਾ ਲਾਈਸੈਂਸ ਸੀ ਰਿਵਾਲਵਰ ਕੱਢਿਆ ਅਤੇ ਆਪਣੇ ਲਾਈਸੈਂਸੀ ਰਿਵਾਲਵਰ ਦੇ ਅੰਦਰ ਛੇ ਦੀਆਂ ਛੇ ਗੋਲੀਆਂ ਭਰ ਲਈਆਂ। ਜਿੱਥੇ ਉਸ ਦੇ ਵੱਲੋਂ ਆਪਣੇ ਰਿਵਾਲਵਰ ਦੇ ਨਾਲ ਸਭ ਤੋਂ ਪਹਿਲਾਂ ਆਪਣੀ ਧੀ ਨਿਮਰਤ ਕੌਰ ਨੂੰ ਗੋਲੀ ਮਾਰੀ ਜੋ ਕਿ ਕਨੇਡਾ ਤੋਂ ਬਰਨਾਲਾ ਪੰਜਾਬ ਆਈ ਹੋਈ ਸੀ ਇਸ ਤੋਂ ਬਾਅਦ ਆਪਣੀ ਧੀ ਨੂੰ ਗੋਲੀ ਮਾਰਨ ਤੋਂ ਬਾਅਦ ਉਹ ਅੱਖਾਂ ਦੇ ਵਿੱਚ ਹੰਜੂ ਲੈਂਦਿਆਂ ਅਤੇ ਸਿਰ ਦੇ ਉੱਪਰ ਫਤੂਰ ਚੜਿਆ ਹੋਣ ਤੋਂ ਬਾਅਦ ਉਹ ਆਪਣੀ ਮਾਂ ਬਜ਼ੁਰਗ ਬਲਵੰਤ ਕੌਰ ਵੱਲ ਵਧਿਆ ਜਿੱਥੇ ਨਾਲ ਦੇ ਕਮਰੇ ਵਿੱਚ ਬਲਵੰਤ ਗੋਰ ਬੈਠੀ ਸੀ ਤਾਂ ਉਸਦੀ ਛਾਤੀ ਦੇ ਵਿੱਚ ਗੋਲੀ ਮਾਰੀ ਜਿੱਥੇ ਆਪਣੀ ਧੀ ਦੇ ਸਿਰ ਦੇ ਵਿੱਚ ਗੋਲੀ ਮਾਰੀ ਉਥੇ ਹੀ ਆਪਣੀ ਮਾਂ ਦੀ ਛਾਤੀ ਦੇ ਵਿੱਚ ਗੋਲੀ ਮਾਰਨ ਤੋਂ ਬਾਅਦ ਕੁਲਵੀਰ ਮਾਨ ਮੁੜ ਆਪਣੇ ਕਮਰੇ ਦੇ ਵਿੱਚ ਆਇਆ ਜਿੱਥੇ ਉਸਨੇ ਇੱਕ ਪਾਲਤੂ ਕੁੱਤੇ ਦੇ ਢਿੱਡ ਦੇ ਵਿੱਚ ਗੋਲੀ ਮਾਰੀ ਅਤੇ ਖੁਦ ਨੂੰ ਗਲੇ ਦੇ ਵਿੱਚ ਗੋਲੀ ਮਾਰਨ ਤੋਂ ਬਾਅਦ ਆਤਮਹਤਿਆ ਕਰ ਲਈ।ਬਰਨਾਲਾ ਸੰਘੇੜਾ ਰੋਡ ਠੀਕਰੀਵਾਲਾ ਚੌਂਕ ਦੇ ਨੇੜੇ ਬਣੀ ਰਾਮ ਰਾਜਿਆ ਕਲੋਨੀ ਦੀ ਕੋਠੀ ਨੰਬਰ 353 ਦੇ ਵਿੱਚ ਇੱਕ ਹੀ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਸਮੇਤ ਇੱਕ ਕੁੱਤੇ ਦੀ ਲਾਸ਼ ਸਣੇ 4 ਲਾਸ਼ਾਂ ਬਰਾਮਦ ਹੋਈਆਂ ਹਨ। ਜਿੱਥੇ ਇਸ ਘਟਨਾ ਤੋਂ ਬਾਅਦ ਆਸੇ ਪਾਸੇ ਲੋਕਾਂ ਦੇ ਵਿੱਚ ਜਿੱਥੇ ਡਰ ਦਾ ਮਾਹੌਲ ਬਣ ਗਿਆ ਹੈ। ਉੱਥੇ ਹੀ ਸਹਿਮ ਦਾ ਮਾਹੌਲ ਬਣ ਗਿਆ ਹੈ।
ਤਿੰਨ ਲੋਕਾਂ ਦੀ ਹੱਤਿਆ ਤੋਂ ਬਾਅਦ ਖੁਦ ਕੀਤੀ ਆਤਮ ਹੱਤਿਆ
ਕੁਲਵੀਰ ਮਾਨ ਦੇ ਵੱਲੋਂ ਆਪਣੀ ਧੀ ਮਾਂ ਅਤੇ ਪਾਲਤੂ ਕੁੱਤੇ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਆਤਮ ਹਤਿਆ ਕਰ ਲਈ ਜਿੱਥੇ ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਸਿਰਫ ਨਿਮਰਤ ਕੌਰ ਦੀ ਮਾਂ ਹੀ ਬਚਪਾਈ ਹੈ ਉਹ ਵੀ ਜੇਕਰ ਘਰ ਦੇ ਵਿੱਚ ਹੁੰਦੀ ਤਾਂ ਸ਼ਾਇਦ ਕਾਲ ਉਸਨੂੰ ਵੀ ਨਿਗਲ ਜਾਂਦਾ ਇਸ ਘਟਨਾ ਨੇ ਪੂਰਾ ਪਰਿਵਾਰ ਖਤਮ ਕਰਕੇ ਰੱਖ ਦਿੱਤਾ ਹੈ ਅਤੇ ਇੱਕ ਹੀ ਦਿਨ ਦੇ ਵਿੱਚ 3 ਲਾਸ਼ਾਂ ਬਰਾਮਦ ਹੋਣ ਦੇ ਨਾਲ ਆਸੇ ਪਾਸੇ ਦੇ ਲੋਕਾਂ ਦੇ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਇਸ ਘਟਨਾ ਨੇ ਹਰ ਕਿਸ ਨੂੰ ਝੰਝੋੜ ਕੇ ਰੱਖ ਦਿੱਤਾ ਹੈ।
ਕੁਲਵੀਰ ਦੀ ਧੀ ਨਿਮਰਤ ਕੌਰ ਪੜਦੀ ਸੀ ਕਨੇਡਾ
ਇੱਥੇ ਦੱਸ ਦਈਏ ਕਿ ਜੋ ਬੇਟੀ ਸੀ ਉਹ ਕਨੇਡਾ ਦੇ ਵਿੱਚ ਰਹਿੰਦੀ ਹੈ ਅਤੇ ਛੁੱਟੀਆਂ ਦੌਰਾਨ ਪੰਜਾਬ ਦੇ ਵਿੱਚ ਆਪਣੇ ਘਰ ਆਈ ਹੋਈ ਸੀ। ਜਿੱਥੇ ਉਹਨਾਂ ਦੀ ਪਹਿਚਾਣ ਕੁਲਵੀਰ ਸਿੰਘ, ਬੇਟੀ ਦਾ ਨਾਮ ਨਿਮਰਤ ਕੌਰ ਅਤੇ ਕੁਲਵੀਰ ਸਿੰਘ ਦੀ ਮਾਤਾ ਦਾ ਨਾਮ ਬਲਵੰਤ ਕੌਰ ਪਤਨੀ ਸਵਰਗੀ ਮੇਜਰ ਸਿੰਘ ਨਾਮ ਨਾਲ ਪਹਿਚਾਣ ਹੋਈ ਹੈ। ਇਸ ਘਟਨਾ ਦੇ ਦੌਰਾਨ ਕੁਲਵੀਰ ਸਿੰਘ ਦੇ ਕਣ ਪੱਟੀ ਤੇ ਲੱਗਿਆ ਅਸਲਾ ਬਰਾਮਦ ਹੋਇਆ ਹੈ। ਜਿਸ ਅਸਲੇ ਦੇ ਰਾਹੀਂ ਗੋਲੀ ਚੱਲੀ ਸੀ। ਉਹ ਅਸਲਾ ਲਾਈਸੈਂਸ ਹੀ ਹੈ। ਇਹ ਪੂਰਾ ਮਾਮਲਾ ਕੀ ਹੈ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਆਪਣੀ ਤਫਤੀਸ਼ ਕਰ ਰਹੀ ਹੈ। ਜਿੱਥੇ ਥਾਣਾ ਸਿਟੀ ਇੱਕ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਮੌਕੇ ਦੇ ਉੱਪਰ ਪਹੁੰਚ ਗਏ ਹਨ ਜਿਨਾਂ ਦੇ ਵੱਲੋਂ ਫੋਰੇਂਸਿਕ ਟੀਮਾਂ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
b2kxwn