ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਮਲੇਰਕੋਟਲਾ ਬਿਊਰੋ, 28 ਸਤੰਬਰ
ਪੁਲਿਸ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਜਾਤੀਵਾਲ ਵਿਖੇ ਇਕ ਗੁਜਰਾਤ ਨੰਬਰ ਟਿੱਪਰ ਵੱਲੋਂ ਪਿਓ-ਧੀ ਨੂੰ ਦਰੜਨ ਕਾਰਨ ਹੋਈ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜਾਤੀਵਾਲ ਦੇ ਇਕ ਵਿਅਕਤੀ ਜੋ ਆਪਣੀ ਨੌਵੀਂ ਜਮਾਤ ’ਚ ਪੜ੍ਹਦੀ ਧੀ ਨੂੰ ਕੰਗਣਵਾਲ ਸਕੂਲ ਤੋਂ ਛੁੱਟੀ ਦਿਵਾ ਕੇ ਘਰ ਵਾਪਸ ਲੈ ਕੇ ਆ ਰਿਹਾ ਸੀ ਤਾਂ ਮਾਣਕਵਾਲ ਨੇੜੇ ਆ ਕੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਦਰੜ ਦਿੱਤਾ, ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਲੜਕੀ ਦੀ ਚਾਚੀ ਗੰਭੀਰ ਜ਼ਖ਼ਮੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ।
ADVERTISEMENT
ADVERTISEMENT
ADVERTISEMENT