ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਲੰਬੀ ਬਿਊਰੋ, 30 ਸਤੰਬਰ
ਪੰਜਾਬ ਹੋਮ ਗਾਰਡ ਮੁਲਾਜ਼ਮ ਦੀ ਕੁੱਟਮਾਰ ਕਰਨ ਤੇ ਡਿਊਟੀ ’ਚ ਵਿਘਣ ਪਾਉਣ ’ਤੇ ਥਾਣਾ ਲੰਬੀ ਪੁਲਿਸ ਨੇ ਦੋ ਲੋਕਾਂ ਨੂੰ ਨਾਮਜ਼ਦ ਕਰਦਿਆਂ ਤਿੰਨ-ਚਾਰ ਔਰਤ ਸਮੇਤ ਪੰਦਰਾਂ-ਵੀਹ ਅਣਪਛਾਤਿਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ ਪੰਜਾਬ ਹੋਮ ਗਾਰਡ ਮੁਲਾਜ਼ਮ ਗੁਰਮੇਲ ਸਿੰਘ ਨੇ ਦੱਸਿਆ ਕਿ 27 ਸਤੰਬਰ ਨੂੰ ਉਹ ਆਪਣੇ ਸਾਥੀ ਪੁਲਿਸ ਪਾਰਟੀ ਨਾਲ ਸਰਪੰਚੀ ਚੋਣਾਂ ਦੇ ਸਬੰਧ ’ਚ ਮੇਨ ਜੀਟੀ ਰੋਡ ਮਹਿਣਾ ਦੀ ਫਿਰਨੀ ਹੋ ਕੇ ਪਿੰਡ ਮਿਠੜੀ ਤੋਂ ਆਉਂਦੀ ਲਿੰਕ ਰੋਡ ’ਤੇ ਗਸ਼ਤ ਕਰ ਰਹੇ ਸੀ, ਮੇਨ ਜੀਟੀ ਰੋਡ ਤੋਂ ਕੁਝ ਦੂਰੀ ’ਤੇ ਸਥਿਤ ਗਲੀ ’ਚ ਸੁਰਜੀਤ ਰਾਮ ਪੁੱਤਰ ਪੁੰਨੂ ਰਾਮ ਵਾਸੀ ਮਹਿਣਾ ਖੜ੍ਹਾ ਗਾਲੀ ਗਲੋਚ ਕਰ ਰਿਹਾ ਸੀ। ਜਿਸਨੂੰ ਉਸਨੇ (ਪੀਐੱਚਜੀ ਗੁਰਮੇਲ ਸਿੰਘ) ਨੇ ਕਿਹਾ ਕਿ ਤੁਸੀਂ ਆਪਣੇ ਘਰ ਚਲੇ ਜਾਓ ਤਾਂ ਉਹ ਵਿਅਕਤੀ ਪੀਐੱਚਜੀ ਗੁਰਮੇਲ ਸਿੰਘ ਨਾਲ ਧੱਕਾ ਮੁੱਕੀ ਕਰਨ ਲੱਗਾ ਤੇ ਇੰਨੇ ’ਚ ਉਨ੍ਹਾਂ ਦੇ ਘਰੋਂ ਉਸਦਾ ਲੜਕਾ ਗੱਗੀ ਸਿੰਘ ਤੇ 3-4 ਔਰਤਾਂ ਆ ਗਈਆਂ ਅਤੇ ਆ ਕੇ ਪੀਐੱਚਜੀ ਗੁਰਮੇਲ ਸਿੰਘ ਨਾਲ ਧੱਕਾ ਮੁੱਕੀ ਕਰਨ ਲੱਗੀਆਂ ਇੰਨੇ ’ਚ ਸਿਪਾਹੀ ਰਾਜਦੀਪ ਸਿੰਘ ਆਇਆ ਤੇ ਪੀਐੱਚਜੀ ਗੁਰਮੇਲ ਸਿੰਘ ਨੂੰ ਛੁਡਾਉਣ ਲੱਗਾ ਤਾਂ ਇਹ ਸਾਰੇ ਜਣੇ ਧੱਕਾ ਮੁੱਕੀ ਕਰਨ ਲੱਗੇ ਅਤੇ ਆਪਣੇ ਘਰ ਅੰਦਰ ਲੈ ਗਏ ਅਤੇ ਖਿੱਚ ਧੂਹ ਅਤੇ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਆਂਢ-ਗੁਆਂਢ ਦੇ 15-20 ਲੋਕ ਇਕੱਠੇ ਹੋ ਗਏ ਅਤੇ ਸੁਰਜੀਤ ਰਾਮ ਅਤੇ ਉਸਦਾ ਪਰਿਵਾਰ ਕਹਿਣ ਲੱਗਾ ਕਿ ਅੱਜ ਪੁਲਿਸ ਵਾਲਿਆਂ ਨੂੰ ਸਾਨੂੰ ਘਰੇ ਭੇਜਣ ਦਾ ਸਬਕ ਸਿਖਾ ਦਿਓ। ਇਨ੍ਹਾਂ ’ਚੋਂ ਕੁਝ ਲੋਕਾਂ ਨੇ ਵੀਡੀਓ ਵੀ ਬਣਾਈ। ਇਸ ’ਤੇ ਥਾਣਾ ਲੰਬੀ ਵਿਖੇ ਸੁਰਜੀਤ ਰਾਮ ਪੁੱਤਰ ਪੁੰਨੂ ਰਾਮ, ਗੱਗੀ ਸਿੰਘ ਪੁੱਤਰ ਸੁਰਜੀਤ ਰਾਮ ਵਾਸੀਆਨ ਪਿੰਡ ਮਹਿਣਾ ਅਤੇ 3-4 ਔਰਤਾਂ ਤੇ 15-20 ਅਣਪਛਾਤਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।