ਜਰਨਲਿਸਟ ਇੰਜ, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ ਫਤਿਹਗੜ੍ਹ ਚੂੜੀਆਂ ਬਿਊਰੋ, 1 ਅਕਤੂਬਰ
ਸੋਮਵਾਰ ਰਾਤ ਮੇਨ ਬਾਜ਼ਾਰ ਦੇ ਚੋਪੜਾ ਚੌਕ ਨੇੜੇ ਸਥਿਤ ਆਰਐਸ ਟੈਲੀਕਾਮ 'ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਕਾਫੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਦੁਕਾਨਦਾਰ ਅਨੁਸਾਰ ਉਸ ਦਾ ਕਰੀਬ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸੋਮਵਾਰ ਰਾਤ ਕਰੀਬ 8.20 ਵਜੇ ਦੁਕਾਨ ਬੰਦ ਕਰ ਕੇ ਸ਼ਟਰ ਨੂੰ ਤਾਲੇ ਲਾ ਰਹੇ ਸੀ ਤਾਂ ਦੁਕਾਨ 'ਚੋਂ ਅਚਾਨਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਉਸ ਨੇ ਤੁਰੰਤ ਦੁਕਾਨ ਦਾ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ।ਪੂਰੀ ਦੁਕਾਨ 'ਚ ਗੈਸ ਫੈਲ ਗਈ ਜਿਸ ਕਾਰਨ ਉਸ ਦੀ ਦੁਕਾਨ 'ਚ ਮੌਜੂਦ ਮੋਬਾਈਲ, ਸਹਾਇਕ ਉਪਕਰਨ, ਏਸੀ, ਪੀਵੀਸੀ, ਇਨਵਰਟਰ ਆਦਿ ਕੀਮਤੀ ਸਾਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਦੇ ਦੁਕਾਨਦਾਰ ਤੇ ਨੌਜਵਾਨ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਤੇ ਅੱਗ ’ਤੇ ਕਾਬੂ ਪਾਉਣ 'ਚ ਮਦਦ ਕੀਤੀ।