ਜਰਨਲਿਸਟ ਇੰਜ ਸੋਨੂੰ ਉੱਪਲ ਬੀਬੀਐਨ ਨੈੱਟਵਰਕ ਪੰਜਾਬ ਫਾਜ਼ਿਲਕਾ ਬਿਊਰੋ 2 ਨਵੰਬਰ
ਵੀਰਵਾਰ ਰਾਤ ਦੀਵਾਲੀ ਮਨਾਉਣ ਤੋਂ ਬਾਅਦ ਘਰੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਲੂਕਪੁਰਾ ਮਾਈਨਰ ਦੇ ਗੁਮਜਾਲ ਦੀਆਂ ਟੇਲਾਂ 'ਚੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ 22 ਸਾਲਾ ਕਰਨ ਦੇ ਪਿਤਾ ਯੋਗੇਸ਼ ਨੇ ਦੱਸਿਆ ਕਿ ਕਰਨ ਉਨ੍ਹਾਂ ਨਾਲ ਟੇਲਰਿੰਗ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਨੂੰ ਪਰਿਵਾਰ ਨੇ ਇਕੱਠੇ ਦੀਵਾਲੀ ਮਨਾਈ ਅਤੇ ਫਿਰ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਯੋਗੇਸ਼ ਬਿਨਾਂ ਦੱਸੇ ਕਿਤੇ ਚਲਾ ਗਿਆ। ਉਨ੍ਹਾਂ ਉਸ ਤੋਂ ਕਾਫੀ ਪੁੱਛਗਿੱਛ ਕੀਤੀ ਪਰ ਕੁਝ ਪਤਾ ਨਹੀਂ ਲੱਗਾ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸਿਟੀ ਨੰਬਰ 2 'ਚ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ। ਦੁਪਹਿਰ ਬਾਅਦ ਜਦੋਂ ਉਨ੍ਹਾਂ ਨੂੰ ਇਹ ਖਬਰ ਮਿਲੀ ਕਿ ਉਸ ਦੀ ਲਾਸ਼ ਟੇਲਾਂ ’ਚੋਂ ਮਿਲੀ ਤਾਂ ਘਰ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ।ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦਾ ਮੋਬਾਈਲ ਰਾਹੀਂ ਪਤਾ ਲਗਾਇਆ ਜਾਵੇਗਾ।