ਜਰਨਲਿਸਟ ਇੰਜ ਸੋਨੂੰ ਉੱਪਲ ਬੀਬੀਐਨ ਨੈੱਟਵਰਕ ਪੰਜਾਬ ਖੰਨਾ ਬਿਊਰੋ 2 ਦਸੰਬਰ
ਸੋਮਵਾਰ ਨੂੰ ਸਵੇਰੇ 11.30 ਵਜੇ ਦੇ ਕਰੀਬ ਨੈਸ਼ਨਲ ਹਾਈਵੇ 'ਤੇ ਅੰਬੂਜਾ ਸਿਟੀ ਸਾਹਮਣੇ ਭਿਆਨਕ ਹਾਦਸਾ ਵਾਪਰਿਆ। ਜਿਸ ਦੌਰਾਨ ਇਕ ਟਰੱਕ ਦੀ ਟੱਕਰ ਨਾਲ ਕਾਰ ਸੜਕ ਉੱਤੇ ਪਲਟ ਗਈ। ਹਾਦਸੇ ਦੌਰਾਨ ਕਾਰ ਸਵਾਰ ਵਾਲ- ਵਾਲ ਬਚ ਗਏ। ਕਾਰ ਵਿਚ ਸਵਾਰ ਇਕ ਔਰਤ, ਇਕ ਪੁਰਸ਼ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਤਿੰਨ ਬੱਚਿਆਂ ਨੂੰ ਖਰੌਚ ਤੱਕ ਨਹੀਂ ਆਈ।ਦੱਸਣਯੋਗ ਹੈ ਕਿ ਇਕ ਕਾਰ ਵਿਚ ਸਵਾਰ ਹੋ ਕੇ ਪਰਿਵਾਰ ਮੰਡੀ ਗੋਬਿੰਦਗੜ੍ਹ ਵੱਲੋ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ, ਜਦੋ ਕਾਰ ਅੰਬੂਜਾ ਸੀਟੀ ਦੇ ਸਾਹਮਣੇ ਪੁੱਜੀ ਤਾਂ ਇਕ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤਾ। ਜਿਸ ਨਾਲ ਕਾਰ ਦਾ ਟਾਇਰ ਟੁੱਟ ਗਿਆ ਅਤੇ ਕਾਰ ਕਾਰ ਕਈ ਪਾਲਟੀਆ ਖਾ ਕੇ ਜੀ ਟੀ ਰੋਡ ਉਤੇ ਹਾਦਸਾਗ੍ਰਸਤ ਹੋ ਗਈ। ਕਾਰ ਦਾ ਅਗਲਾ ਹਿੰਸਾ ਬਿਲਕੁੱਲ ਚਕਨਾਚੂਰ ਹੋ ਗਿਆ ਸੀ। ਲੋਕਾਂ ਵੱਲੋਂ ਕਾਰ ਸਵਾਰਾਂ ਨੂੰ ਗੱਡੀ ਵਿਚੋਂ ਕੱਢਿਆ ਗਿਆ। ਜਿਨ੍ਹਾਂ ਨੇ ਮਾਮੂਲੀ ਸੱਟਾਂ ਲੱਗੀਆਂ ਸਨ। ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਭੇਜ ਦਿੱਤਾ ਗਿਆ।