ਜਰਨਲਿਸਟ ਇੰਜ ਸੋਨੂੰ ਉੱਪਲ ਬੀਬੀਐਨ ਨੈੱਟਵਰਕ ਪੰਜਾਬ ਚੰਡੀਗੜ੍ਹ ਬਰਨਾਲਾ ਬਿਊਰੋ 2 ਦਸੰਬਰ
ਪਿਛਲੇ ਕਈ ਦਿਨਾਂ ਤੋਂ ਬਰਨਾਲਾ ’ਚ ਚਰਚਾਵਾਂ ਦਾ ਬਜ਼ਾਰ ਗਰਮ ਸੀ ਕਿ ਹਲਕਾ ਬਰਨਾਲਾ ਤੋਂ ਨਵੇਂ ਚੁਣੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ 2 ਦਸੰਬਰ ਦਿਨ ਸੋਮਵਾਰ ਨੂੰ ਸਹੁੰ ਚੁੱਕਣਗੇ, ਪਰ ਇੰਨ੍ਹਾਂ ਚਰਚਾਵਾਂ ਨੂੰ ਵਿਰਾਮ ਦਿੰਦਿਆਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ 2 ਦਸੰਬਰ ਨੂੰ ਸਹੁੰ ਚੁੱਕਣ ਦਾ ਕੋਈ ਵੀ ਸੁਨੇਹਾ ਨਾ ਤਾਂ ਵਿਧਾਨ ਸਭਾ ਵਲੋਂ ਲੱਗਿਆ ਤੇ ਨਾ ਹੀ ਸੀ.ਐੱਲ.ਪੀ ਦੇ ਦਫ਼ਤਰ ਵਲੋਂ। ਉਨ੍ਹਾਂ ਨੂੰ ਸੀ.ਐੱਲ.ਪੀ. ਦੇ ਦਫ਼ਤਰ ਵਲੋਂ ਜੋ ਮੈਸੇਜ ਮਿਲਿਆ ਹੈ, ਉਸ ’ਚ 4 ਦਸੰਬਰ ਦਿਨ ਬੁੱਧਵਾਰ ਨੂੰ ਸਹੁੰ ਚੁੱਕਣ ਸਬੰਧੀ ਦੱਸਿਆ ਗਿਆ ਹੈ। ਜਿਸ ਤਹਿਤ ਮੈਂ 4 ਦਸੰਬਰ ਨੂੰ ਸਵੇਰੇ ਸਾਢੇ 11 ਵਜੇ ਸਹੁੰ ਚੁੱਕਾਂਗਾ। ਇਸ ਮੌਕੇ ਕਾਲਾ ਢਿੱਲੋਂ ਨੇ ਕਿਹਾ ਕਿ ਮੈਂ ਆਪਣੇ ਬਰਨਾਲਾ ਹਲਕੇ ਦੇ ਸਮੂਹ ਲੋਕਾਂ ਦਾ ਇੰਨ੍ਹਾਂ ਚੋਣਾਂ ’ਚ ਮੇਰਾ ਸਾਥ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ 4 ਦਸੰਬਰ ਨੂੰ ਸਹੁੰ ਚੁੱਕਣ ਉਪਰੰਤ ਆਪਣੇ ਹਲਕਾ ਵਾਸੀਆਂ ’ਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਵਾਉਣ ਲਈ ਯਤਨਸ਼ੀਲ ਹੋਵਾਂਗਾ।