ਜਰਨਲਿਸਟ ਇੰਜ ਸੋਨੂੰ ਉੱਪਲ ਬੀਬੀਐਨ ਨੈੱਟਵਰਕ ਪੰਜਾਬ ਨਾਭਾ ਬਿਊਰੋ 5 ਦਸੰਬਰ
ਨਾਭਾ 'ਚ ਲੜਕੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਨੂ ਉਮਰ ਕਰੀਬ 25 ਸਾਲ ਵਜੋਂ ਹੋਈ ਹੈ। ਪੁਲਿਸ ਅਨੁਸਰ ਅਨੂ ਦੀ ਮਾਂ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕਤਲ ਹੋਇਆ ਹੈ, ਇਸ ਬਾਰੇ ਪੜਤਾਲ ਜਾਰੀ ਹੈ।ਅਨੂ ਨਾਭਾ 'ਚ ਆਪਣੀ ਵਿਧਵਾ ਮਾਂ ਨਾਲ ਰਹਿੰਦੀ ਸੀ। ਬੀਤੀ ਰਾਤ ਅਨੂ ਦੀ ਮਾਂ ਮੁਹੱਲੇ ਵਿੱਚ ਕਿਸੇ ਦੇ ਘਰ ਗਈ ਹੋਈ ਸੀ, ਇਸੇ ਦੌਰਾਨ ਅਣਪਛਾਤਿਆਂ ਵੱਲੋਂ ਅਨੂ ਦਾ ਕਤਲ ਕਰ ਦਿੱਤਾ। ਜਦੋਂ ਅਨੂ ਦੀ ਮਾਂ ਘਰ ਪੁੱਜੀ ਤਾਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।ਨਾਭਾ ਕੋਤਵਾਲੀ ਦੇ ਐਸਐਚਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਪਤਾ ਲੱਗਾ ਕਿ ਲੜਕੀ ਅਨੂ ਦਾ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ।ਅਸੀਂ ਮੌਕੇ 'ਤੇ ਪਹੁੰਚੇ ਅਤੇ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਅਰੁਣਾ ਦੇਵੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਜਿਸ ਕਰਕੇ ਲੜਕੀ ਦਾ ਕਤਲ ਕਰ ਦਿੱਤਾ। ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।