ਚੋਣਾਂ ਦੇ ਰੰਗ ਸਿਆਸਤ ਦੇ ਸੰਗ- ਰਵਾਇਤੀ ਪਾਰਟੀਆਂ ਚੋਂ ਸ਼ਾਮਲ ਹੋ ਰਹੇ ਵੱਡੇ ਚਿਹਰਿਆਂ ਨੂੰ ਭਾਜਪਾ ਦੇ ਰਹੀ ਤਰਜੀਹ ਟਕਸਾਲੀ ਭਾਜਪਾ ਆਗੂਆਂ ਚ ਅੰਦਰੋਂ ਖਾਤੀ ਛਾਈ ਨਮੋਸ਼ੀ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਅੰਦਰੋਂ ਖਾਤੀ ਚੱਲ ਰਹੀ ਨਮੋਸ਼ੀ ਦੇ ਸਕਦੀ ਹੈ ਭਾਜਪਾ ਉਮੀਦਵਾਰ ਨੂੰ ਵੱਡਾ ਝਟਕਾ
ਕਿਸਾਨੀ ਸੰਘਰਸ਼ ਦੌਰਾਨ ਡੇਢ ਸਾਲ ਤੋਂ ਵੱਧ ਸਮਾਂ ਘਰਾਂ ਦੇ ਬੂਹੇ ਅੱਗੇ ਲੱਗੇ ਧਰਨਿਆਂ ਦਾ ਸੰਤਾਪ ਭੋਗਣ ਵਾਲੇ ਟਕਸਾਲੀ ਭਾਜਪਾ ਆਗੂਆਂ ਨੂੰ ਵੀ ਕੀਤਾ ਅਣਗੌਲਿਆ
ਭਾਰਤੀ ਜਨਤਾ ਪਾਰਟੀ ਵੀ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਪਾਰਟੀ ਦੇ ਟਕਸਾਲੀ ਵਰਕਰਾਂ ਆਗੂਆਂ ਨੂੰ ਕਰਨ ਲੱਗੀ ਅਣਗੌਲਿਆ
ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ 14 ਜੂਨ
ਭੁੱਲ ਗਏ ਨੇ ਯਾਰ ਪੁਰਾਣੇ ਨਵਿਆਂ ਦੇ ਗਲ ਲੱਗ ਕੇ ਗੁਰਦਾਸ ਮਾਨ ਦੇ ਗੀਤ ਦੀਆਂ ਇਹ ਸਤਰਾਂ ਸੂਬੇ ਚ ਭਾਜਪਾ ਤੇ ਇਨ ਬਿਨ ਢੁੱਕਦੀਆਂ ਹਨ। ਕਿਉਂਕਿ ਰਵਾਇਤੀ ਪਾਰਟੀਆਂ ਵਾਂਗ ਭਾਜਪਾ ਵੀ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਪੁਰਾਣੇ ਵਰਕਰਾਂ ਆਗੂਆਂ ਨੂੰ ਭੁੱਲ ਰਹੀ ਹੈ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਚ ਭਾਜਪਾ ਵੱਲੋਂ ਵਰਤਿਆ ਜਾ ਰਿਹਾ ਨਵਿਆਂ ਚਿਹਰਿਆਂ ਦਾ ਦਾਵ ਭਾਜਪਾ ਦੇ ਗਲ ਦੀ ਹੱਡੀ ਬਣੇਗਾ। ਕਿਉਂਕਿ ਭਾਜਪਾ ਚ ਸ਼ਾਮਲ ਹੋ ਰਹੇ ਨਵੇਂ ਚਿਹਰਿਆਂ ਤੋਂ ਬਾਅਦ ਭਾਜਪਾ ਪੁਰਾਣਿਆਂ ਨੂੰ ਭੁਲ ਨਵਿਆਂ ਨੂੰ ਤਰਜੀਹ ਦੇ ਰਹੀ ਹੈ। ਜੋ ਕਿ ਭਾਜਪਾ ਵਰਕਰਾਂ ਚ ਨਮੋਸ਼ੀ ਦਾ ਕਾਰਨ ਬਣ ਰਿਹਾ ਹੈ ਅਤੇ ਭਾਜਪਾ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀ ਸੀਟ ਤੋਂ ਹੱਥ ਧੋਣੇ ਪੈ ਸਕਦੇ ਹਨ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਅੰਦਰੋਂ ਖਾਤੀ ਚੱਲ ਰਹੀ ਨਾਮੋਸ਼ੀ ਦੇ ਸਕਦੀ ਹੈ ਭਾਜਪਾ ਨੂੰ ਵੱਡਾ ਝਟਕਾ
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਚ ਵੱਡੇ ਚਿਹਰੇ ਸ਼ਾਮਲ ਹੋ ਰਹੇ ਹੈ। ਭਾਜਪਾ ਵੱਲੋਂ ਇਨ੍ਹਾਂ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਿੱਥੇ ਨਵੇਂ ਵੱਡੇ ਚਿਹਰਿਆਂ ਨੂੰ ਦਿੱਤੀ ਜਾ ਰਹੀ ਤਰਜੀਹ ਭਾਜਪਾ ਟਕਸਾਲੀ ਵਰਕਰਾਂ ਆਗੂਆਂ ਵਿੱਚ ਨਮੋਸ਼ੀ ਪੈਦਾ ਹੋ ਰਹੀ ਹੈ। ਜਿੱਥੇ ਅੰਦਰੋਂ ਖਾਤੀ ਦੇਖਣ ਨੂੰ ਮਿਲ ਰਹੀ ਨਮੋਸ਼ੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਲਈ ਵੱਡਾ ਝਟਕਾ ਬਣ ਸਕਦੀ ਹੈ ਅਤੇ ਭਾਜਪਾ ਨੂੰ ਟਕਸਾਲੀ ਆਗੂਆਂ ਵਰਕਰਾਂ ਦੀ ਨਮੋਸ਼ੀ ਕਾਰਨ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਹੱਥ ਧੋਣੇ ਪੈ ਸਕਦੇ ਹਨ।
ਕਿਸਾਨੀ ਸੰਘਰਸ਼ ਦੌਰਾਨ ਡੇਢ ਸਾਲ ਤੋਂ ਵੱਧ ਸਮਾਂ ਘਰਾਂ ਦੇ ਬੂਹੇ ਅੱਗੇ ਲੱਗੇ ਧਰਨਿਆਂ ਦਾ ਸੰਤਾਪ ਭੋਗਣ ਵਾਲੇ ਟਕਸਾਲੀ ਭਾਜਪਾ ਆਗੂਆਂ ਨੂੰ ਵੀ ਕੀਤਾ ਅਣਗੌਲਿਆ
ਕੇਂਦਰ ਸਰਕਾਰ ਦੇ ਵੱਲੋਂ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨੀ ਸੰਘਰਸ਼ ਪੂਰੇ ਦੇਸ਼ ਚ ਦੇਖਣ ਨੂੰ ਮਿਲਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਪੂਰੇ ਦੇਸ਼ ਭਰ ਚ ਕਿਸਾਨੀ ਸੰਘਰਸ਼ ਚੱਲਿਆ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਨਗਰ ਕੌਂਸਲ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਸੰਤਾਪ ਭੋਗਣਾ ਪਿਆ। ਜਿੱਥੇ ਭਾਜਪਾ ਆਗੂਆਂ ਦੇ ਘਰਾਂ ਦੇ ਬੂਹੇ ਅੱਗੇ ਕਿਸਾਨਾਂ ਵੱਲੋਂ ਕਰੀਬ ਡੇਢ ਸਾਲ ਤਕ ਧਰਨਾ ਪ੍ਰਦਰਸ਼ਨ ਕਰ ਘੇਰਾਬੰਦੀ ਰੱਖੀ ਗਈ ਸੀ ਅਤੇ ਭਾਜਪਾ ਆਗੂਆਂ ਨੂੰ ਕੇਂਦਰ ਵੱਲੋਂ ਪਾਸ ਤਿੱਨ ਖੇਤੀ ਕਾਨੂੰਨਾਂ ਦੇ ਕਾਰਨ ਕਿਸਾਨੀ ਸੰਘਰਸ਼ ਅਤੇ ਕਿਸਾਨੀ ਵਿਰੋਧ ਦਾ ਸੰਤਾਪ ਭੋਗਣਾ ਪਿਆ ਸੀ। ਪਰ ਭਾਜਪਾ ਦੇ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸੰਤਾਪ ਭੋਗਣ ਵਾਲੇ ਟਕਸਾਲੀ ਭਾਜਪਾ ਆਗੂਆਂ ਵਰਕਰਾਂ ਨੂੰ ਵੀ ਅਣਗੌਲਿਆ ਕਰ ਦਿੱਤਾ ਅਤੇ ਕੁਝ ਦਿਨ ਪਹਿਲਾਂ ਭਾਜਪਾ ਪਾਰਟੀ ਚ ਸ਼ਾਮਲ ਹੋਏ ਵੱਡੇ ਚਿਹਰਿਆਂ ਨੂੰ ਟਿਕਟ ਦੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਜਿੱਥੇ ਬੀਤੀਆਂ ਵਿਧਾਨ ਸਭਾ ਚੋਣਾਂ ਚ ਵੀ ਭਾਜਪਾ ਪਾਰਟੀ ਦਾ ਇਹ ਰੰਗ ਦੇਖਣ ਨੂੰ ਮਿਲਿਆ ਸੀ ਤੇ ਹੁਣ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿਚ ਵੀ ਭਾਜਪਾ ਵੱਲੋਂ ਪੁਰਾਣੇ ਟਕਸਾਲੀ ਵਰਕਰਾਂ ਆਗੂਆਂ ਨੂੰ ਛੱਡ ਨਵੇਂ ਚਿਹਰਿਆਂ ਨੂੰ ਅਤੇ ਵੱਡੇ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਵੀ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਪਾਰਟੀ ਦੇ ਟਕਸਾਲੀ ਵਰਕਰਾਂ ਆਗੂਆਂ ਨੂੰ ਕਰਨ ਲੱਗੀ ਅਣਗੌਲਿਆ
ਪੰਜਾਬ ਦੀ ਸੱਤਾ ਦੇ ਸੁਪਨੇ ਦੇਖ ਰਹੀ ਭਾਜਪਾ ਵੱਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਸੱਤਾ ਨੂੰ ਲੈ ਕੇ ਬਿਗੁਲ ਵਜਾ ਦਿੱਤਾ। ਜਿੱਥੇ ਭਾਜਪਾ ਵੱਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਚ ਵੱਡੇ ਚਿਹਰੇ ਸ਼ਾਮਲ ਕਰ ਇਹ ਸਾਬਤ ਕਰ ਦਿੱਤਾ ਕਿ ਭਾਜਪਾ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਲਈ ਤਿਆਰ ਹੋਣ ਲੱਗ ਪਈ ਹੈ। ਜਿੱਥੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਭਾਜਪਾ ਵੱਲੋਂ ਪੰਜਾਬ ਚ ਲੋਕ ਸਭਾ ਚੋਣਾਂ ਨੂੰ ਲੈਕੇ ਮਿਸ਼ਨ ਤੈਅ ਕਰਦਿਆਂ ਪੰਜਾਬ ਚ ਅਗਾਮੀ ਵਿਧਾਨ ਸਭਾ ਚੋਣਾਂ ਚ ਸੱਤਾ ਤਾਂ ਸੁਪਨਾ ਦੇਖਿਆ ਜਾ ਰਿਹਾ ਹੈ। ਜਿਸ ਨੂੰ ਲੈਕੇ ਭਾਜਪਾ ਹਰ ਤਰ੍ਹਾਂ ਦਾ ਹੱਥਕੰਡਾ ਅਪਣਾ ਰਹੀ ਹੈ ਤੇ ਵੱਡੇ ਚਿਹਰਿਆਂ ਨੂੰ ਪਾਰਟੀ ਚ ਸ਼ਾਮਲ ਕਰ ਰਹੀ ਹੈ ਪਰ ਇਸ ਦੌਰਾਨ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਈ ਸੂਬੇ ਦੇ ਬੁਲਾਰੇ ਅਤੇ ਸੂਬਾ ਪੱਧਰੀ ਭਾਜਪਾ ਟਕਸਾਲੀ ਆਗੂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਵਿਚ ਦੇਖਣ ਨੂੰ ਨਹੀਂ ਮਿਲ ਰਹੇ ਹਨ ਅਤੇ ਅੰਦਰੋਂ ਖਾਤੀ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ। ਅਕਸਰ ਦੇਖਣ ਨੂੰ ਮਿਲਦਾ ਕਿ ਵੱਖ ਵੱਖ ਰਵਾਇਤੀ ਪਾਰਟੀਆਂ ਚੋਣਾਂ ਦੇ ਦੌਰਾਨ ਟਕਸਾਲੀ ਵਰਕਰਾਂ ਆਗੂਆਂ ਨੂੰ ਅਣਗੌਲਿਆ ਕਰ ਹੈਲੀਕਾਪਟਰ ਰਾਹੀਂ ਜਾਂ ਲਿਫ਼ਾਫ਼ੇ ਚੋਂ ਕੱਢ ਚੋਣਾਂ ਮੌਕੇ ਸੱਤਾ ਦੇ ਲਾਲਚ ਚ ਉਮੀਦਵਾਰ ਐਲਾਨ ਦਿੰਦੀ ਸੀ। ਜਿਸ ਨਾਲ ਰਵਾਇਤੀ ਪਾਰਟੀਆਂ ਦੇ ਆਗੂਆਂ ਵਰਕਰਾਂ ਚ ਨਮੋਸ਼ੀ ਦੇ ਕਾਰਨ ਪਾਰਟੀ ਨੂੰ ਨੁਕਸਾਨ ਝੱਲਣਾ ਪੈਂਦਾ ਰਿਹਾ ਹੈ। ਹੁਣ ਵੱਖ ਵੱਖ ਰਵਾਇਤੀ ਪਾਰਟੀਆਂ ਦੀ ਵਾਂਗ ਦੇਸ਼ ਦੀ ਸਭ ਤੋਂ ਵੱਡੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਟਕਸਾਲੀ ਵਰਕਰਾਂ ਆਗੂਆਂ ਨੂੰ ਨਮੋਸ਼ੀ ਝੱਲਣ ਲਈ ਮਜਬੂਰ ਕੀਤਾ ਜਾ ਰਿਹਾ ਅਤੇ ਆਗੂਆਂ ਵਰਕਰਾਂ ਅੰਦਰੋਂ ਖਾਤੀ ਨਮੋਸ਼ੀ ਦੇਖਣ ਨੂੰ ਮਿਲ ਰਹੀ ਹੈ।
ਨੋਟ:- ਬੀਬੀਐਨ ਨੈੱਟਵਰਕ ਪੰਜਾਬ ਦੇ ਬਰਨਾਲਾ ਦਫ਼ਤਰ ਦੇ ਵਿਚ ਇਕ ਹੋਣਹਾਰ ਕੈਮਰਾਮੈਨ ਅਤੇ ਓਪਰੇਟਰ ਲਡ਼ਕੀ ਦੀ ਜ਼ਰੂਰਤ ਹੈ।
ਬਹੁਤ ਖੂਬ ਲਿਖਤ ਕਾਬਿਲੇ ਤਾਰੀਫ ਹੈ ਅਤੇ ਸੱਚਾਈ ਹੈ