ਸਕੂਲ ਦੇ ਵਿਚ ਨਹੀਂ ਹੈ ਪੀਣ ਲਈ ਪਾਣੀ ਤਪਦੀ ਗਰਮੀ ਦੇ ਵਿੱਚ ਕਮਰਿਆਂ ਚ ਬੰਦ ਪਏ ਏਸੀ ਅਤੇ ਪਖਾਨਿਆਂ ਚ ਨਹੀਂ ਹੈ ਪਾਣੀ ਦੀ ਸੁਵਿਧਾ:- ਵਿਦਿਆਰਥੀ ਅਤੇ ਮਾਪੇ
ਸੋਨੂੰ ਉੱਪਲ, ਨਿਤੀਸ਼ ਜਿੰਦਲ ਬੀਬੀਐਨ ਨੈੱਟਵਰਕ ਪੰਜਾਬ, 22 ਅਗਸਤ 2022 ਬਰਨਾਲਾ
ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਤਾੜਨ ਦੇ ਲਈ ਝਿੜਕ ਰੋਅਬ ਅਤੇ ਥੱਪੜ ਤਾਂ ਆਮ ਜਿਹੀ ਗੱਲ ਹੈ। ਪਰ ਇਸ ਤਰ੍ਹਾਂ ਦੀ ਕੁੱਟਮਾਰ ਕਦੇ ਵੀ ਨਹੀਂ ਦੇਖੀ ਹੋਵੇਗੀ ਕਿ ਡੰਡੇ ਨਾਲ ਕੁੱਟ ਮਾਰ ਦੇ ਦੌਰਾਨ ਡੰਡਾ ਹੀ ਟੁੱਟ ਜਾਵੇ। ਤਾਜ਼ਾ ਮਾਮਲਾ ਜੈ ਵਾਟਿਕਾ ਸਕੂਲ ਦਾ ਸਾਹਮਣੇ ਆਇਆ ਹੈ। ਜਿੱਥੇ ਕਿਸੇ ਪਲੇਵੇ ਜਾ ਪ੍ਰਾਇਮਰੀ ਕਲਾਸ ਦੇ ਬੱਚੇ ਦੀ ਨਹੀਂ ਸਗੋਂ ਸੀਨੀਅਰ ਸੈਕੰਡਰੀ ਜਮਾਤ ਬਾਰ੍ਹਵੀਂ ਦੇ ਵਿਦਿਆਰਥੀ ਦੀ ਸਕੂਲ ਅਧਿਆਪਕਾ ਦੇ ਵੱਲੋਂ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ। ਜਿੱਥੇ ਇਹ ਕੁੱਟਮਾਰ ਮਹਿਲਾ ਅਧਿਆਪਕਾਂ ਵੱਲੋਂ ਕੀਤੀ ਗਈ ਅਤੇ ਕੁੱਟਮਾਰ ਏਸ ਕਦਰ ਕੀਤੀ ਗਈ ਕਿ ਕੁੱਟਮਾਰ ਦੌਰਾਨ ਜੋੜ ਜੋੜਦੀ ਮਾਰੇ ਡੰਡੇ ਕਾਰਨ ਡੰਡਾ ਹੀ ਟੁੱਟ ਗਿਆ।
ਸਥਾਨਕ ਬਰਨਾਲਾ ਸੰਘੇੜਾ ਰੋਡ ਤੇ ਜੈ ਵਾਟਿਕਾ ਸਕੂਲ ਦੇ ਵਿਚ ਅੱਜ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਵਿਚ ਜੈ ਵਾਟਿਕਾ ਸਕੂਲ ਦੀ ਮਹਿਲਾ ਅਧਿਆਪਕ ਵੱਲੋਂ ਵਿਦਿਆਰਥੀ ਗੁਰਜੀਤ ਸਿੰਘ ਦੀ ਕੁੱਟਮਾਰ ਇਸ ਕਦਰ ਕੀਤੀ ਕਿ ਕੀ ਡੰਡਿਆਂ ਨਾਲ ਕੁੱਟਮਾਰ ਦੌਰਾਨ ਡੰਡਾ ਵੀ ਟੁੱਟ ਗਿਆ। ਜਿਸ ਤੋਂ ਬਾਅਦ ਰੋਸ ਵਜੋਂ ਵਿਦਿਆਰਥੀ ਦੇ ਮਾਪਿਆਂ ਵੱਲੋਂ ਧਰਨਾ ਲਗਾ ਦਿੱਤਾ ਅਤੇ ਉਕਤ ਮਾਮਲੇ ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਜਿੱਥੇ ਮਾਪਿਆਂ ਨੇ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਕਿਸਾਨ ਜਥੇਬੰਦੀਆਂ ਅਤੇ ਵੱਖ ਵੱਖ ਸੰਗਠਨਾਂ ਨਾਲ ਧਰਨਾ ਵੀ ਲਗਾਇਆ ਜਾ ਸਕਦਾ ਹੈ।
ਸਕੂਲ ਦੇ ਵਿਚ ਨਹੀਂ ਹੈ ਪੀਣ ਲਈ ਪਾਣੀ ਗਰਮੀਆਂ ਦੇ ਵਿੱਚ ਬੰਦ ਪਏ ਗਰਮੀ ਦੇ ਬਾਵਜੂਦ ਏਸੀ ਅਤੇ ਪਖਾਨਿਆਂ ਚ ਨਹੀਂ ਹੈ ਪਾਣੀ ਦੀ ਸੁਵਿਧਾ:- ਵਿਦਿਆਰਥੀ ਅਤੇ ਮਾਪੇ
ਜੈ ਵਾਟਿਕਾ ਸਕੂਲ ਦੇ ਵਿਚ ਬੱਚੇ ਦੀ ਕੁੱਟਮਾਰ ਦੇ ਦੌਰਾਨ ਇਕੱਠੇ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਦੇ ਵੱਲੋਂ ਕੁੱਟਮਾਰ ਮਾਮਲੇ ਤੋਂ ਇਲਾਵਾ ਸਕੂਲ ਪ੍ਰਬੰਧਨ ਦੀ ਪੋਲ ਖੋਲ੍ਹਦਿਆਂ ਸਕੂਲ ਦਾ ਚਿੱਠਾ ਖੋਲ੍ਹ ਦਿੱਤਾ ਜਿੱਥੇ ਉਨ੍ਹਾਂ ਦੱਸਿਆ ਕਿ ਨਾਂ ਤਾਂ ਵਿਦਿਆਰਥੀਆਂ ਨੂੰ ਪੀਣ ਵਾਸਤੇ ਪਾਣੀ ਦੀ ਸੁਵਿਧਾ ਹੈ ਅਤੇ ਨਾ ਹੀ ਪਖਾਨਿਆਂ ਵਿੱਚ ਪਾਣੀ ਦੀ ਸੁਵਿਧਾ ਹੈ ਇਸ ਨਾਲ ਹੀ ਹਜ਼ਾਰਾਂ ਰੁਪਿਆ ਫੀਸਾਂ ਭਰਵਾਉਣ ਦੇ ਬਾਵਜੂਦ ਸਕੂਲਾਂ ਦੇ ਕਮਰਿਆਂ ਦੇ ਵਿਚ ਏ ਸੀ ਬੰਦ ਚੱਲ ਰਹੇ ਹਨ ਅਤੇ ਦੂਜੇ ਪਾਸੇ ਭਾਦੋਂ ਦੀ ਗਰਮੀ ਕਾਰਨ ਵਿਦਿਆਰਥੀ ਪਸੀਨਾ ਪਸੀਨਾ ਹੋ ਰਹੇ ਹਨ ਇਹੀ ਨਹੀਂ ਸਕੂਲ ਦੇ ਬਾਹਰ ਨਾਜਾਇਜ਼ ਪਾਰਕਿੰਗ ਕਾਰਨ ਉਸ ਵਿਚੋਂ ਵਾਹਨ ਵੀ ਚੋਰੀ ਹੋ ਰਹੇ ਹਨ।
School stand on this matter is quite ok media should not get included in this matter for the betterment of children
Why media shouldn’t get include in this matter, they have a right also, children has a right to speak, you are telling lies sir ‘ think about children, they are the future, you are just defending your school, but this matter is serious , that boy telling truth and you are taking side of your school principal, if parents will protest then your school reputation blow up , so whatever you are speaking, you should speak carefully otherwise this matter Will automatically brings police or politician inside this , we all owe you because you taught us but now handle this issue carefully!! Thank you 🙇🏻♂️
mamdam chut bol rehe aa tute ta khule he ne rehnde