ਸਤਨਾਮ ਰਾਏ ਸ਼ਰਮਾ ਘਰ ਵਿੱਚ ਮਾਂ ਪਿਓ ਦਾ ਸੀ ਇਕਲੌਤਾ ਪੁੱਤ ਸਿਟੀ ਥਾਣੇ ਚ ਪੀਸੀਆਰ ਤੇ ਨਿਭਾਅ ਰਿਹਾ ਸੀ ਸੇਵਾਵਾਂ
ਬਰਨਾਲਾ ਦੇ ਨੌਜਵਾਨ ਪੁਲਸ ਮੁਲਾਜ਼ਮ ਦਾ ਪਟਿਆਲਾ ਵਿਖੇ ਵਾਪਰਿਆ ਸੀ ਸੜਕ ਹਾਦਸਾ, ਹਾਦਸੇ ਦੌਰਾਨ ਦਸ ਦਿਨਾਂ ਬਾਅਦ ਅੱਜ ਇਲਾਜ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਗਿਆ ਹਾਰ
ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, 1 ਅਕਤੂਬਰ ਬਰਨਾਲਾ
ਕਰੀਬ ਦੱਸ ਕੁ ਦਿਨ ਪਹਿਲਾਂ ਵੀਹ ਸਤੰਬਰ ਨੂੰ ਮੁਹਾਲੀ ਕ੍ਰਿਕਟ ਮੈਚ ਦੇ ਵਿੱਚ ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸਤਨਾਮ ਸਿੰਘ ਅੱਜ ਇਸ ਜੰਗ ਨੂੰ ਹਾਰ ਗਿਆ ਅਤੇ ਸਦਾ ਲਈ ਅਲਵਿਦਾ ਕਹਿ ਗਿਆ। ਇਸ ਘਟਨਾ ਨੇ ਜਿੱਥੇ ਘਰ ਦਾ ਚਿਰਾਗ ਬੁਝਾ ਦਿੱਤਾ ਉੱਥੇ ਹੀ ਮਾਂ ਪਿਓ ਤੋਂ ਇਕਲੌਤਾ ਪੁੱਤ ਅਤੇ ਬੁਢਾਪੇ ਦਾ ਸਹਾਰਾ ਖੋਹ ਲਿਆ। ਇਸ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਵੱਲੋਂ ਆਤਮਿਕ ਸ਼ਾਂਤੀ ਨੂੰ ਲੈ ਕੇ ਪ੍ਰਮਾਤਮਾ ਅੱਗੇ ਗੁਹਾਰ ਲਗਾਈ ਜਾ ਰਹੀ ਹੈ।
–ਕੀ ਹੈ ਪੂਰਾ ਮਾਮਲਾ ਪੜ੍ਹੋ ਪੂਰੀ ਖ਼ਬਰ–
ਦੱਸ ਦੇਈਏ ਕਿ ਬਰਨਾਲਾ ਦੇ ਕਾਂਸਟੇਬਲ ਨੌਜਵਾਨ ਸਤਨਾਮ ਰਾਏ ਸ਼ਰਮਾ ਦੀ ਬਰਨਾਲਾ ਪੁਲਸ ਵਿੱਚੋਂ ਮੁਹਾਲੀ ਮੈਚ ਦੇ ਵਿੱਚ ਡਿਊਟੀ ਲੱਗੀ ਸੀ। ਜੋ ਕਿ ਆਪਣੇ ਸਾਥੀਆਂ ਦੇ ਨਾਲ ਡਿਊਟੀ ਲਈ ਗਿਆ ਸੀ। ਇਸ ਡਿਊਟੀ ਦੌਰਾਨ ਉਸ ਦਾ ਸਡ਼ਕ ਹਾਦਸਾ ਹੋ ਗਿਆ। ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਅੱਜ ਕਰੀਬ ਦੱਸ ਕੁ ਦਿਨ ਬਾਅਦ ਸਦਾ ਲਈ ਅਲਵਿਦਾ ਕਹਿ ਗਿਆ। ਜਿਸ ਦਾ ਸੜਕ ਹਾਦਸੇ ਦੌਰਾਨ ਮੂੰਹ ਦਾ ਸੱਜਾ ਪਾਸਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਤੇ ਡਾਕਟਰਾਂ ਮੁਤਾਬਕ ਇਕ ਪਾਸਾ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕਿਆ ਸੀ। ਪਰ ਫਿਰ ਵੀ ਡਾਕਟਰਾਂ ਦੇ ਵੱਲੋਂ ਆਪਣੀ ਪੂਰੀ ਤਾਕਤ ਲਗਾ ਦਿੱਤੀ ਪਰ ਪਰਮਾਤਮਾ ਦੀ ਮਰਜ਼ੀ ਅੱਗੇ ਕਿਸੇ ਦਾ ਵੱਸ ਚੱਲਿਆ ਹੈ। ਇਸ ਘਟਨਾ ਦੇ ਦੌਰਾਨ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਅਾ ੳੁੱਤੇ ਮਦਦ ਦੀ ਗੁਹਾਰ ਲਗਾਈ ਗਈ ਸੀ। ਉਥੇ ਹੀ ਲੋਕਾਂ ਵੱਲੋਂ ਪ੍ਰਮਾਤਮਾ ਅੱਗੇ ਤੰਦਰੁਸਤੀ ਦੀਆਂ ਦੁਆਵਾਂ ਵੀ ਕੀਤੀਆਂ ਗਈਆਂ ਸੀ ਪਰ ਪਰਮਾਤਮਾ ਦੀ ਮਰਜ਼ੀ ਅੱਗੇ ਨਾ ਤਾਂ ਦਵਾ ਅਤੇ ਨਾ ਹੀ ਦੁਆ ਕੰਮ ਆਈ ਤੇ ਅੱਜ ਸਤਨਾਮ ਸਦਾ ਲਈ ਵਿਛੋੜਾ ਦੇ ਗਿਆ। ਜਿਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਸੀ। ਕਿਉਂਕਿ ਪਰਿਵਾਰ ਆਰਥਿਕ ਪੱਖੋਂ ਬਹੁਤ ਹੀ ਜ਼ਰੂਰਤਮੰਦ ਹੈ ਅਤੇ ਇਕਲੌਤਾ ਪੁੱਤਰ ਅਤੇ ਇਕਲੌਤਾ ਹੀ ਕਮਾਉਣ ਵਾਲਾ ਸਤਨਾਮ ਰਾਏ ਸ਼ਰਮਾ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਬਰਨਾਲਾ ਸ਼ਹਿਰ ਦੇ ਗੋਬਿੰਦ ਕਾਲੋਨੀ ਗਲੀ ਨੰਬਰ ਤਿੱਨ ਦੇ ਵਸਨੀਕ ਸਤਨਾਮ ਰਾਏ ਸ਼ਰਮਾ ਜੋ ਕਿ ਬਰਨਾਲਾ ਪੁਲਸ ਪ੍ਰਸ਼ਾਸਨ ਦੇ ਵਿਚ ਕਾਂਸਟੇਬਲ ਬਤੌਰ ਭਰਤੀ ਹੈ ਅਤੇ ਪੀਸੀਆਰ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।
ਫੇਸਬੁੱਕ ਤੇ ਦੇਖਣ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ 👉https://fb.watch/fTywjRCbnD/
Comments 1