ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,12 ਨਵੰਬਰ
ਸਾਰੇ ਹੀ ਸੂਬੇ ਚ ਪੜ੍ਹੇ—ਲਿਖੇ ਅਤੇ ਵਾਯੂ ਸੈਨਾ ਚ ਭਰਤੀ ਹੋਣ ਦੇ ਬਹੁਤ ਸਾਰੇ ਚਾਹਵਾਨ ਨੋਜਵਾਨ ਹਨ।ਹਵਾਈ ਸੈਨਾ ਚ ਭਰਤੀ ਹੌਣ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ।ਇਸ ਖੇਤਰ ਚ ਤਿਆਰੀ ਕਰ ਰਹੇ ਉਮੀਦਵਾਰ ਹੁਣ ਹਵਾਈ ਸੈਨਾ ਦੀ ਭਰਤੀ ਲਈ ਅਪਲਾਈ ਕਰ ਸਕਦੇ ਹਨ।ਇਸ ਨਾਲ ਸੰਬੰਧਿਤ ਸਾਰੀ ਜਾਣਕਾਰੀ ਵੈੱਬ ਸਾਈਟ ਤੇ ਉਪਲੱਬਧ ਕੀਤੀ ਗਈ ਹੈ ਤਾਂ ਕਿ ਹਰੇਕ ਉਮੀਦਵਾਰ ਆਪਣੇ ਯੋਗਤਾ ਅਤੇ ਆਪਣੀ ਰੂਚੀ ਮੁਤਾਬਿਕ ਅਪਲਾਈ ਕਰ ਸਕਦੇ ਹਨ।ਇਸ ਨਾਲ ਉਹਨਾਂ ਨੂੰ ਇੱਕ ਸਹੀ ਦਿਸ਼ਾ ਪ੍ਰਾਪਤ ਹੋ ਜਾਵੇਗੀ।
ਭਾਰਤੀ ਹਵਾਈ ਸੈਨਾ ਵੱਲੋਂ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ (ਵਾਯੂ) ਦੀ 4 ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ। ਅਗਨੀਵੀਰ ਵਾਯੂ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 23 ਨਵੰਬਰ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਰੋਜ਼ਗਾਰ ਸਿਰਜਣਾ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਡਿੰਪਲ ਥਾਪਰ ਨੇ ਸਾਂਝੀ ਕੀਤੀ। ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ ਵਾਯੂ ਦੀ ਚਾਰ ਸਾਲਾਂ ਲਈ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ ਵੈਬਸਾਈਟ ’ਤੇ ਲਾਗ ਇੰਨ ਕਰ ਸਕਦੇ ਹਨ। ਹਵਾਈ ਸੈਨਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਇਹ ਭਰਤੀ ਟੈਸਟ ਕਮਿਸ਼ਨਡ ਅਫਸਰੇਪਾਈਲਟ ਤੇ ਨੋਵੀਗੇਟਰ ਲਈ ਨਹੀਂ ਹੈ। ਬਿਨੈਕਾਰ ਅਗਨੀਵੀਰ ਵਾਯੂ ਦੀ ਭਰਤੀ ਹੋਣ ਲਈ ਆਪਣਾ ਬਿਨੈਕਾਰ ਕੇਵਲ ਆਨ ਲਾਈਨ ਮਾਧਿਅਮ ਰਾਹੀਂ ਹੀ ਭੇਜਣ। ਉਨ੍ਹਾਂ ਕਿਹਾ ਹਦਾਇਤਾਂ ਅਨੁਸਾਰ ਰਜਿਸਟ੍ਰੇਸ਼ਨ ਦੀ ਮਿਤੀ ਵਿਚ ਵਾਧਾ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ 27 ਜੂਨ 2002 ਜਾਂ 27 ਨਵੰਬਰ 2005 ਵਿਚਕਾਰ (ਦੋਵੇਂ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦਾ ਹੈ। ਇਸ ਭਰਤੀ ਲਈ ਕੇਵਲ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਦੇਣਾ ਹੋਵੇਗਾ। ਬਿਨੈਕਾਰ ਹਵਾਈ ਸੈਨਾ ਦੀ ਵੈਬਸਾਈਟ ਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦਾ ਹੈ।