ਬੀਬੀਐਨ ਨੈਟਵਰਕ ਪੰਜਾਬ,ਮੋਗਾ ਬਿਊਰੋਂ,12 ਨਵੰਬਰ
ਪੰਜਾਬ ਚ ਆਤਮ ਹੱਤਿਆ ਦੇ ਮਾਮਲਿਆਂ ਚ ਦਿਨ ਬਦਿਨ ਵਾਧਾ ਹੋ ਰਿਹਾ ਹੈ।ਜਿੰਨਾ ਵਿਚ ਖੁਦਕੁਸ਼ੀ ਦੇ ਕਾਰਣ ਕਰਜ਼ਾ,ਬੇਇੱਜਤੀ,ਮਜਬੂਰ ਕਰਨਾ ਅਤੇ ਪਰਿਵਾਰਿਕ ਝਗੜਿਆ ਸਮੇਤ ਅਤੇ ਘਰੇਲੂ ਝਗੜੇ ਸ਼ਾਮਲ ਹਨ। ਘਰੇਲੂ ਕਲੇਸ਼ ਦੇ ਚਲਦਿਆ ਆਤਮਹੱਤਿਆ ਦਾ ਮਾਮਲਾ ਮੋਗਾ ਜਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਸਾਬਕਾ ਸਰਪੰਚ ਨੇ ਖੁਦ ਨੂੰ ਗੋਲੀ ਮਾਰ ਆਤਮ ਹੱਤਿਆ ਦਾ ਸਮਾਚਾਰ ਸਾਹਮਣੇ ਆਇਆ ਹੈ।ਜਿਸ ਵਿੱਚ ਮੋਗਾ ਚ ਇਕ ਸਾਬਕਾ ਸਰਪੰਚ ਨੇ ਖ਼ੁਦ ਨੂੰ ਗੋਲੀ ਮਾਰ ਲਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਰੁਪਿੰਦਰ ਸਿੰਘ ਨੇ ਆਪਣੇ ਘਰ ਚ ਹੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪਤਾ ਲੱਗਾ ਹੈ ਕਿ ਰੁਪਿੰਦਰ ਸਿੰਘ ਨੇ ਘਰੇਲੂ ਕਾਰਨਾਂ ਕਰਕੇ ਇਹ ਖ਼ੌਫਨਾਕ ਕਦਮ ਚੁੱਕਿਆ। ਇਸ ਘਟਨਾ ਸਥਾਨ ਤੇ ਪੁਲਿਸ ਨੇ ਪਹੁੰਚਦਿਆਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਮ੍ਰਿਤਕ ਸ਼ਰੀਰ ਨੂੰ ਪੋਸਟਮਾਰਟਰ ਲਈ ਭੇਜਿਆ ਗਿਆ ਹੈ।ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਹਨ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।