ਬੀਬੀਐਨ ਨੈਟਵਰਕ ਪੰਜਾਬ,ਅੰਮ੍ਰਿਤਸਰ ਬਿਊਰੋਂ,12 ਨਵੰਬਰ
ਪੰਜਾਬ ਚ ਨਸ਼ਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਤੇ ਹੱਲ ਪਾਉਣ ਅਤੇ ਨਸ਼ਾ ਤਸਕਰੀ ਨੂੰ ਬੰਦ ਕਰਨ ਲਈ ਸਖ਼ਤੀ ਦਿਖਾਈ ਹੈ। ਪਰ ਪੰਜਾਬ ਸਰਕਾਰ ਇਸ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਸਕੀ। ਪੰਜਾਬ ਚ ਅਜੇ ਵੀ ਨਸ਼ਾ ਤਸ਼ਕਰੀ ਦੇ ਕੇਸ਼ ਲਗਾਤਾਰ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਦੀ ਸਹਾਇਤਾ ਨਾਲ ਕਾਫ਼ੀ ਹੱਦ ਤੱਕ ਨਸ਼ਾ ਤਸ਼ਕਰੀ ਨੂੰ ਘੱਟ ਕਰ ਦਿੱਤਾ ਹੈ। ਪਰ ਪੰਜਾਬ ਚ ਕੁੱਝ ਲੋਕਾਂ ਨੇ ਕਾਨੂੰਨ ਨੰ ਮਜ਼ਾਕ ਬਣਾ ਰੱਖਿਆ ਹੈ। ਇਸ ਤਰਾਂ ਹੀ ਘਟਨਾ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਹਮਣੇ ਆਈ ਹੈ। ਜਿਸ ਵਿੱਚ
ਅੰਮ੍ਰਿਤਸਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਪਿਓ ਪੁੱਤ ਨੂੰ ਨਸ਼ੇ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਹੈ। ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਸ਼ਨਿਚਰਵਾਰ ਸਵੇਰੇ ਪਿਓੑਪੁੱਤ ਨੂੰ ਚਾਰ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਆਪਣੀ ਕਾਰ ਵਿਚ ਉਕਤ ਨਸ਼ੇ ਦੀ ਵੱਡੀ ਖੇਪ ਕਿਸੇ ਹੋਰ ਤਸਕਰ ਨੂੰ ਸਪਲਾਈ ਕਰਨ ਜਾ ਰਹੇ ਸਨ ਪਰ ਪੁਲਿਸ ਨੇ ਦੋਵਾਂ ਨੂੰ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੁਖਚੈਨ ਤੇ ਬਲਵਿੰਦਰ ਵਜੋਂ ਹੋਈ ਹੈ। ਸੁਖਚੈਨ ਬਲਵਿੰਦਰ ਦਾ ਪੁੱਤਰ ਹੈ।ਪੁਲਿਸ ਨੇ ਦੋਵੇਂ ਪਿਓੑ ਪੁੱਤ ਦੀ ਕਾਰ ਨੂੰ ਘੇਰ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਸਾਢੇ ਚਾਰ ਲੱਖ ਦੀ ਨਸ਼ੀਲੀ ਰਕਮ ਵੀ ਬਰਾਮਦ ਹੋਈ। ਫਿਲਹਾਲ ਮੁਲਜ਼ਮਾਂ ਖਿਲਾਫ ਥਾਣਾ ਸੁਲਤਾਨਵਿੰਡ ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਏਸੀਪੀ ਮਨਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬਾਪੑਬੇਟਾ ਆਪਣੀ ਵਰਨਾ ਕਾਰ ਵਿਚ ਸਵਾਰ ਹੋ ਕੇ ਹੈਰੋਇਨ ਸਪਲਾਈ ਕਰ ਜਾ ਰਹੇ ਹਨ। ਇਸ ਦੇ ਆਧਾਰ ਤੇ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਟੀਮ ਬਣਾਈ ਤੇ ਦੋਵਾਂ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ।