ਬੀਬੀਐਨ ਨੈਟਵਰਕ ਪੰਜਾਬ,ਜਲੰਧਰ ਬਿਊਰੋਂ,12 ਨਵੰਬਰ
ਅੱਜ ਪੰਜਾਬ ਚ ਬੱਸਾਂ ਦੀ ਹੜਤਾਲ ਚੱਲਦਿ ਕਾਲ ਕੀਤੀ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਬੱਸ ਅਪਰੇਟਰਾਂ ਅਤੇ ਕੰਡਕਟਰਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਸੀ। ਇਹ ਹੜਤਾਲ ਬੀਤੇ ਮਹੀਨਿਆ ਚ ਵੀ ਹੋਈਆਂ ਹਨ। ਜਿੰਨ੍ਹਾਂ ਚ ਬੱਸਾਂ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉੱਤਰ ਕੇ ਰੋਸ ਪ੍ਰਗਟ ਕੀਤਾ ਗਿਆ ਸੀ ਤਾਂ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇੇ।ਅੱਜ ਦੀ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਮੁਸਾਫਰਾਂ ਦੇ ਵਿੱਚ ਉਹ ਸਮੇਂ ਭਗਦੜ ਅਤੇ ਅਫੜਾ ਤਫੜੀ ਦੇਖਣ ਨੂੰ ਮਿਲੀ ਜਦ ਬੱਸ ਸਟੈਂਡ ਦਿੱਤੇ ਬੱਸਾਂ ਦੀ ਹੜਤਾਲ ਦੇ ਕਾਰਨ ਜਾਮ ਲੱਗਿਆ ਅਤੇ ਬੱਸਾਂ ਨਾ ਮਿਲੀਆਂ। ਇਹ ਦੇਖਣ ਚ ਆਇਆ ਹੈ ਕਿ ਜਲੰਧਰ ਚ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਡਿੱਪੂ ਬੰਦ ਕਰਕੇ ਧਰਨੇ ਤੇ ਬੈਠ ਗਏ ਹਨ,ਜਿਸ ਨਾਲ ਯਾਤਰੀਆਂ ਦੇ ਆਉਣ-ਜਾਣ ਚ ਮੁਸ਼ਕਿਲ ਸਾਹਮਣੇ ਆ ਰਹੀ ਹੈ। ਇਸ ਘਟਨਾ ਵਿੱਚ
ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਜਲੰਧਰ ਇਕਾਈ ਨੇ ਪਨਬਸ ਦੇ ਬਟਾਲਾ ਡਿਪੂ ਦੇ ਕੰਡਕਟਰ ਪ੍ਰਿਤਪਾਲ ਸਿੰਘ ਦੀ ਮੁਅੱਤਲੀ ਤੇ ਵਿਭਾਗੀ ਜਾਂਚ ਦੇ ਵਿਰੋਧ ਚ ਸ਼ਨਿਚਰਵਾਰ ਨੂੰ ਜਲੰਧਰ ਦੇ ਦੋਵੇਂ ਡਿਪੂ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮਹਾਨਗਰ ਦੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਬੱਸ ਟਰਮੀਨਲ ਦੇ ਗੇਟ ਅੱਗੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਬੱਸਾਂ ਬੰਦ ਹੋਣ ਕਾਰਨ ਬੱਸ ਸਟੈਂਡ ਅੱਗੇ ਪ੍ਰਾਈਵੇਟ ਬੱਸਾਂ ਦੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਭਾਰੀ ਜਾਮ ਦੀ ਸਥਿਤੀ ਕਾਰਨ ਪੁਲਿਸ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਹਨ।ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਹੁਤ ਘੱਟ ਸਰਕਾਰੀ ਬੱਸਾਂ ਆਪਣੀਆਂ ਮੰਜ਼ਿਲਾਂ ਲਈ ਰਵਾਨਾ ਹੋ ਸਕੀਆਂ ਹਨ। ਪੂਰੇ ਬੱਸ ਸਟੈਂਡ ਦੇ ਆਲੇ ਦੁਆਲੇ ਦੇ ਇਲਾਕੇ ਚ ਭਾਰੀ ਜਾਮ ਲੱਗਾ ਹੋਇਆ ਹੈ। ਬੱਸ ਸਟੈਂਡ ਦੇ ਬਾਹਰੀ ਖੇਤਰ ਤੋਂ ਪ੍ਰਾਈਵੇਟ ਬੱਸਾਂ ਰਵਾਨਾ ਹੋ ਰਹੀਆਂ ਹਨ, ਜਿਸ ਕਾਰਨ ਟਰੈਫਿਕ ਜਾਮ ਹੋ ਰਿਹਾ ਹੈ।ਦੂਜੇ ਪਾਸੇ ਬੱਸਾਂ ਫੜਨ ਵਿਚ ਵੀ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਅੰਤਰਰਾਜੀ ਰੂਟ ਬੰਦ ਹੋਣ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀ ਬੁਰੀ ਤਰ੍ਹਾਂ ਪਰੇਸ਼ਾਨ ਹਨ। ਹਾਲਾਂਕਿ ਯੂਨੀਅਨ ਦੀ ਤਰਫੋਂ ਪਰਵਾਸੀ ਭਾਰਤੀ ਯਾਤਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਏਅਰਪੋਰਟ ਵੋਲਵੋ ਐਕਸਪ੍ਰੈਸ ਸੇਵਾ ਨੂੰ ਫਿਲਹਾਲ ਜਾਰੀ ਰੱਖਿਆ ਗਿਆ ਹੈ। ਏਅਰਪੋਰਟ ਵੋਲਵੋ ਬੱਸ ਸਟੈਂਡ ਦੇ ਅੰਦਰੋਂ ਹੀ ਰਵਾਨਾ ਹੋ ਰਹੀ ਹੈ।ਬੱਸ ਸਟੈਂਡ ਬੰਦ ਹੋਣ ਤੇ ਟ੍ਰੈਫਿਕ ਜਾਮ ਕਾਰਨ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਹਨ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ੋਤੇ ਪਹੁੰਚ ਰਹੇ ਹਨ ਅਤੇ ਯੂਨੀਅਨ ਦੇ ਅਧਿਕਾਰੀਆਂ ਨੂੰ ਧਰਨਾ ਸਮਾਪਤ ਕਰਕੇ ਬੱਸ ਅੱਡਾ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ।8 ਅਕਤੂਬਰ ਨੂੰ ਚੰਡੀਗੜ੍ਹ ਰੂਟ ਤੇ ਬਟਾਲਾ ਬੱਸ ੋਚ ਕੀਤੀ ਗਈ ਵਿਭਾਗੀ ਜਾਂਚ ੋਚ ਕੰਡਕਟਰ ਪ੍ਰਿਤਪਾਲ ਸਿੰਘ ਤੇ ਬਿਨਾਂ ਟਿਕਟ ਸਵਾਰੀਆਂ ਨੂੰ ਬਿਠਾਉਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਪੰਜਾਬ ਰੋਡਵੇਜ਼ ਅੰਮ੍ਰਿਤਸਰ ਦੇ ਜੀ।ਐਮ ਨੂੰ ਸੌਂਪੀ ਗਈ ਹੈ। ਇਸ ਦੇ ਵਿਰੋਧ ਵਿੱਚ ਕੰਟਰੈਕਟ ਵਰਕਰਜ਼ ਯੂਨੀਅਨ ਨੇ ਇੱਕ ਦਿਨ ਪਹਿਲਾਂ ਹੀ ਪੰਜਾਬ ਦੇ 12 ਡਿਪੂਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਸੀ। ਸ਼ਨਿਵਾਰ ਨੂੰ ਪੂਰੇ ਪੰਜਾਬ ਦੇ ਡਿਪੂ ਬੰਦ ਕਰਕੇ ਪ੍ਰਦਰਸ਼ਨਾਂ ਦਾ ਦਾਅਵਾ ਕੀਤਾ ਗਿਆ ਹੈ।