ਬੀਬੀਐਨ ਨੈਟਵਰਕ ਪੰਜਾਬ,ਰੋਪੜ ਬਿਊਰੋਂ,12 ਨਵੰਬਰ
ਅੱਜ ਕੱਲ੍ਹ ਸੜਕ ਹਾਦਸਿਆ ਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਕਰਕੇ ਇਹ ਹਾਦਸੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਰਕੇ ਹੁੰਦੇ ਹਨ।ਇਸ ਲਈ ਵਾਹਨ ਚਲਾੳਂਦੇ ਸਮੇਂ ਸੜਕ ਦੇ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੀ ਦੁਰਘਟਨਾ ਨਾ ਹੋ ਸਕੇ ਤਾਂ ਕਿ ਸੜਕ ਹਾਦਸਿਆਂ ਚ ਕਮੀ ਆ ਸਕੇ।ਇਹਨਾਂ ਸੜਕ ਹਾਦਸਿਆਂ ਦੌਰਾਨ ਕਈ ਵਾਰ ਜਾਨੀ ਮਾਲੀ ਨੁਕਸਾਨ ਹੌਦ ਦੇ ਨਾਲ ਨਾਲ ਪਰਿਵਾਰ ਵੀ ਉੱਜੜ ਜਾਂਦੇ ਹਨ।ਇਸ ਤਰ੍ਹਾਂ ਦੀ ਘਟਨਾ ਹੀ ਪਿੰਡ ਗਰਾ ਘਨਾਰੂ ਦੀ ਸਾਹਮਦੇ ਆਈ ਹੈ।ਜਿਸ ਵਿੱਚ ਮਿਲੀ ਜਾਣਕਾਰੀ ਇਹ ਸਾਹਮਣੇ ਆਇਆ ਹੈ ਕਿ ਅੱਜ
ਸ੍ਰੀ ਅਨੰਦਪੁਰ ਸਾਹਿਬੑ ਗੜ੍ਹਸ਼ੰਕਰ ਮਾਰਗ ਤੇ ਸਥਿਤ ਪਿੰਡ ਗਰਾ ਘਨਾਰੂ ਤੋਂ ਅੱਗੇ ਬੱਸ ਤੇ ਇਨੋਵਾ ਕਾਰ ਦੀ ਹੋਈ ਆਹਮੋ ਸਾਹਮਣੇ ਆ ਰਹੇ ਸੀ ।ਜਿਸ ਦੀ ਅਪਸੀ ਟੱਕਰ ਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੜਕ ਹਾਦਸੇ ਚ ਮ੍ਰਿਤਕਾਂ ਦੀ ਪਛਾਣ ਅਜੀਤ ਸਿੰਘ (55) ਪੁੱਤਰ ਕਰਮ ਸਿੰਘ ਵਾਸੀ ਬਗਵਾਈ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਅਜੈਬ ਸਿੰਘ (56) ਵਾਸੀ ਪਿੰਡ ਦੋ ਐਕਸ, ਗੰਗਾਨਗਰ ਰਾਜਸਥਾਨ ਵਜੋਂ ਹੋਈ ਹੈ। ਜਦੋਂਕਿ ਜ਼ਖ਼ਮੀ ਰਜਿੰਦਰ ਸਿੰਘ (55) ਪੁੱਤਰ ਊਧਮ ਸਿੰਘ ਵਾਸੀ ਪਿੰਡ ਦੋ ਐਕਸ ਗੰਗਾਨਗਰ, ਰਾਜਸਥਾਨ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਤਾਇਨਾਤ ਡਾਕਟਰ ਸਹਿਬਾਨ ਵਲੋਂ ਪੀ।ਜੀ।ਆਈ ਚੰਡੀਗੜ੍ਹ ਨੂੰ ਰੈਫਰ ਕਰ ਦਿੱਤਾ ਗਿਆ।