ਬੀਬੀਐਨ ਨੈਟਵਰਕ ਪੰਜਾਬ,ਬਰਨਾਲਾ ਬਿਊਰੋਂ,12 ਨਵੰਬਰ
ਵਿਸਵ ਖੂਨਦਾਨੀ ਦਿਵਸ ਨੂੰ ਸਮਰਪਿਤ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਖੂਨਦਾਨ ਕਰਨ ਵਾਲੇ ਜੋੜੇ (ਪਤੀ ਪਤਨੀ) ਦਾ ਸਨਮਾਨ ਸਮਾਰੋਹ ਸਿਵਲ ਸ਼ਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਰੋਹ ਚ ਐਸ ਡੀ ਐਮ ਬਰਨਾਲਾ ਸ੍ਰੀ ਗੋਪਾਲ ਸਿੰਘ ਵੱਲੋਂ ਵਿਸੇਸ ਤੌਰ 'ਤੇ ਸਿਰਕਤ ਕੀਤੀ ਗਈ। ਇਸ ਸਮੇਂ ਸਿਵਲ ਸਰਜਨ ਬਰਨਾਲਾ ਡਾ. ਔਲਖ ਨੇ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ ।ਖੂਨਦਾਨ ਕਰਕੇ ਅਸੀਂ ਸੜਕੀ ਹਾਦਸੇ, ਐਮਰਜੈਂਸੀ ਸਮੇਂ, ਗੰਭੀਰ ਬਿਮਾਰੀਆਂ, ਗਰਭਵਤੀ ਔਰਤਾਂ ਚ ਜਣੇਪੇ ਸਮੇਂ ਖੂਨ ਦੀ ਘਾਟ ਸਮੇਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਐਸ ਡੀ ਐਮ. ਸ੍ਰੀ ਬਰਨਾਲਾ ਗੋਪਾਲ ਸਿੰਘ ਨੇ ਕਿਹਾ ਕਿ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਸਿਹਤ ਵਿਭਾਗ ਨੂੰ ਖੂਨਦਾਨ ਅਤੇ ਸਿਹਤ ਸੇਵਾਵਾਂ ਵਿੱਚ ਦਿੱਤੇ ਜਾ ਰਿਹਾ ਸਹਿਯੋਗ ਬਹੁਤ ਹੀ ਸਲਾਘਾਯੋਗ ਕਦਮ ਹੈ। ਐਸ ਐਮ ਓ ਬਰਨਾਲਾ ਡਾ. ਤਪਿੰਦਰਜੋਤ ਕੌਸਲ ਅਤੇ ਡਾ.ਹਰਜਿੰਦਰ ਕੌਰ ਇੰਚਾਰਜ ਬਲੱਡ ਬੈਂਕ ਵੱਲੋਂ ਦੱਸਿਆ ਕਿ ਬਲੱਡ ਬੈਂਕ ਚ ਖੂਨ ਦੀ ਪੂਰਤੀ ਲਈ ਖੂਨਦਾਨੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਸਾਲ ਅਪ੍ਰੈਲ ਤੋਂ ਹੁਣ ਤੱਕ 3780 ਯੂਨਿਟ ਖੂਨ ਬਲੱਡ ਬੈਂਕ ਵੱਲੋਂ ਇਕੱਤਰ ਕੀਤਾ ਗਿਆ ਜਿਸ ਵਿੱਚ 60 ਪ੍ਰਤੀਸਤ ਯੋਗਦਾਨ ਹੈ। ਇਸ ਸਮੇਂ ਜੁਗਲ ਕਿਸੋਰ ਸੰਤ ਨਿਰੰਕਾਰੀ ਭਵਨ,ਕੁਲਦੀਪ ਸਿੰਘ ਅਤੇ ਬਲਜਿੰਦਰ ਸਿੰਘ ਢਿੱਲੋਂ ਪ੍ਰੈਸ ਕਲੱਬ ਮਹਿਲ ਕਲਾਂ ਨੇ ਕਿਹਾ ਕਿ ਉਹ ਆਪਣੇ ਰਿਸਤੇਦਾਰ, ਦੋਸਤ,ਆਪਣੇ ਪਰਿਵਾਰ ਅਤੇ ਜਨਤਾ ਨੂੰ ਬਿਨਾਂ ਲੋਭ ਲਾਲਚ,ਜਾਤੀ ਧਰਮ ਭੇਦ ਭਾਵ ਤੋਂ ਬਿਨਾਂ ਆਪਣੇ ਖਰਚ ਤੇ ਨਿਯਮਤ ਰੂਪ ਚਖੂਨਦਾਨ ਕਰਨ ਲਈ ਪ੍ਰੇਰਿਤ ਕਰਨਗੇ ਤਾਂ ਜੋ ਖੂਨ ਦੀ ਕਮੀ ਕਾਰਨ ਕੋਈ ਵੀ ਕੀਮਤੀ ਜਾਨ ਨਾਂ ਜਾਵੇ। ਇਸ ਸਮੇਂ ਬਲੱਡ ਬੈਂਕ ਬਰਨਾਲਾ ਲਈ ਖੂਨਦਾਨੀ ਕਰਨ ਵਾਲੀਆਂ 20 ਸੰਸਥਾਵਾਂ ਅਤੇ ਖੂਨਦਾਨ ਕਰਨ ਵਾਲੇ ਪਤੀ ਪਤਨੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ, ਪੁਸਪ ਬਾਂਸਲ, ਕੁਲਦੀਪ ਕੁਮਾਰ ਸਰਮਾ, ਮਨਜੀਤ ਸਿੰਘ, ਮੱਖਣ ਸਿੰਘ ਸੰਘੇੜਾ, ਗੋਕੁਲ ਪ੍ਰਕਾਸ ਗੁਪਤਾ ਸੰਜੀਵ ਕੁਮਾਰ ਦਾ ਐਸ ਡੀ ਐਮ ਬਰਨਾਲਾ ਦੇ ਸਹਯੋਗ ਨਾਲ ਬਲੱਡ ਬੈਂਕ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ ।੦ਵੱਲੋਂ 101 ਯੂਨਿਟ ਖੂਨ ਦਾਨ ਕੀਤਾ ਗਿਆ ।ਇਸ ਸਮੇਂ ਜਿਲ੍ਹ ਮਾਸ ਮੀਡੀਆ ਤੇ ਸੂਚਨਾ ਅਫਸ਼ਰ ਕੁਲਦੀਪ ਸਿੰਘ ਮਾਨ ਅਤੇ ਪਰਮਜੀਤ ਕੌਰ ਨਰਸਿੰਗ ਸਿਸਟਰ, ਪ੍ਰਭਾਕਰ, ਭੁਪਿੰਦਰ ਸਿੰਘ ਗੁਰਪ੍ਰੀਤ ਸਿੰਘ, ਮਨਦੀਪ ਕੌਰ ਸਟਾਫ ਨਰਸ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਵੀ ਹਾਜਰ ਸੀ।