ਅਰਸ਼ ਸ਼ਰਮਾ ਦੀ ਬੇਵਕਤੀ ਮੌਤ ਦੇ ਉੱਤੇ ਪੱਤਰਕਾਰ ਭਾਈਚਾਰਾ ਰਾਜਨੀਤਕ ਧਾਰਮਿਕ ਸਮਾਜਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਧਾਇਆ ਪਰਿਵਾਰ ਦਾ ਹੌਸਲਾ
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ, ਅੰਤਿਮ ਅਰਦਾਸ:- ਅਰਸ਼ ਸ਼ਰਮਾ
ਚੰਡੀਗੜ੍ਹ ਬਿਊਰੋ, ਬੀਬੀਐਨ ਨੈੱਟਵਰਕ ਪੰਜਾਬ, 14 ਨਵੰਬਰ
ਉੱਘੇ ਪੱਤਰਕਾਰ ਅਦਾਰਾ ਪੰਜਾਬੀ ਟ੍ਰਿਬਿਊਨ ਦਵਿੰਦਰ ਪਾਲ ਸ਼ਰਮਾ ਦੇ ਸਪੁੱਤਰ ਅਰਸ਼ ਸ਼ਰਮਾ ਦੀ ਸੜਕ ਹਾਦਸੇ ਦੌਰਾਨ ਬੇਵਕਤੀ ਮੌਤ ਹੋ ਗਈ ਜਿਨ੍ਹਾਂ ਦੀ ਮੌਕੇ ਉੱਤੇ ਵੱਖ ਵੱਖ ਧਾਰਮਿਕ ਸਮਾਜਿਕ ਰਾਜਨੀਤਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਪ੍ਰਮਾਤਮਾ ਵੱਲੋਂ ਬਖ਼ਸ਼ੇ ਭਾਣਾ ਮੰਨਣ ਦਾ ਹੌਂਸਲਾ ਵਧਾਇਆ ਅਰਸ਼ ਸ਼ਰਮਾ ਦੀ ਹੋਈ ਬੇਵਕਤੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 17 ਨਵੰਬਰ, 2022 ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34-ਡੀ, ਚੰਡੀਗੜ੍ਹ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।
ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਅਮਨ ਅਰੋੜਾ, ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਸਾਬਕਾ ਚੇਅਰਮੈਨ ਰਾਜਿੰਦਰ ਗੁਪਤਾ, ਐਡਮਿਨ ਹੈੱਡ ਰੁਪਿੰਦਰ ਗੁਪਤਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਕਿਸਾਨ ਆਗੂ ਮਨਜੀਤ ਧਨੇਰ, ਪ੍ਰੈੱਸ ਕਲੱਬ ਚੰਡੀਗਡ਼੍ਹ ਸਮੇਤ ਸੂਬੇ ਦੇ ਵੱਖ ਵੱਖ ਪ੍ਰੈੱਸ ਕਲੱਬਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਦੁੱਖ ਦੀ ਘੜੀ ਦੇ ਵਿੱਚ ਆਪ ਸਭ ਨੂੰ ਦੁਖੀ ਹਿਰਦੇ ਨਾਲ ਅਰਸ਼ ਸ਼ਰਮਾ ਦੇ ਪਰਿਵਾਰ ਵੱਲੋਂ ਭਗਵਾਨ ਦਾਸ (ਦਾਦਾ), ਦਵਿੰਦਰ ਪਾਲ (ਪਿਤਾ), ਖੁੱਡੀ ਖੁਰਦ (ਬਰਨਾਲਾ), ਪੁਸ਼ਪਾ ਦੇਵੀ (ਦਾਦੀ), (ਨਾਨੀ) ਕੌਸ਼ਲਿਆ ਦੇਵੀ ਰਿਸ਼ਤੇਦਾਰ ਤੇ ਦੋਸਤ (ਸੀਨੀਅਰ ਪੱਤਰਕਾਰ, ਪੰਜਾਬੀ ਟ੍ਰਿਬਿਊਨ), ਅਨਮੋਲ ਕਿਰਨ, (ਮਾਤਾ) ਬੀਰਇੰਦਰ ਪਾਲ, (ਭਰਾ)
(ਐਡਵੋਕੇਟ, ਪੰਜਾਬ ਤੇ ਹਰਿਆਣਾ ਹਾਈ ਕੋਰਟ) ਹਰਕੰਵਲਪ੍ਰੀਤ ਤੇ ਦੇਵਾਂਸ਼ੂ (ਭਰਾ) ਵੱਲੋਂ ਇਸ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋ ਸ਼ਰਧਾਂਜਲੀ ਭੇਂਟ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਸਮਾਗਮ ਲਈ ਕੋਈ ਵੱਖਰੇ ਤੌਰ ਤੇ ਕਾਰਡ ਨਹੀਂ ਭੇਜਿਆ ਗਿਆ ਹੈ। ਸੰਪਰਕ:-98140-41999,99907 81022