ADVERTISEMENT
ਬੀਬੀਐਨ ਨੈਟਵਰਕ ਪੰਜਾਬ,ਅੰਮ੍ਰਿਤਸਰ ਬਿਊਰੋਂ,14 ਨਵੰਬਰ
ਅੱਜ ਕੱਲ੍ਹ ਭੂਚਾਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਐਨਸੀਆਰ ਦਿੱਲੀਂ ਚ ਅਤੇ ਨੇਪਾਲ ਚ ਵੀ ਭੂਚਾਲ ਦੇ ਝਟਕੇ ਦੀ ਹਿਲਜੁਲ ਮਹਿਸੂਸ ਕੀਤੀ ਗਈ।ਦਿੱਲੀ ਚ ਇਸ ਭੂਚਾਲ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੀ। ਪਰ ਨੇਪਾਲ ਚ ਇਸ ਤੀਬਰਤਾ 6.4 ਦੀ ਸੀ। ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ। ਇਸ ਤਰ੍ਹਾਂ ਦੀ ਅੱਜ ਤਾਜ਼ਾਾ ਜਾਣਕਾਰੀ ਮਿਲੀ ਹੈ। ਜਿਸ ਵਿੱਚ
ਪੰਜਾਬ ਦੇ ਜਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ਵਿੱਚ 145 ਕਿਲੋਮੀਟਰ ਉੱਤਰ ਪੱਛਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 4.1 ਦਰਜ ਕੀਤੀ ਗਈ।
ADVERTISEMENT
ADVERTISEMENT